ਖ਼ਬਰਸਾਰ

  •    ਜਾਰਜ ਮੈਕੀ ਲਾਇਬ੍ਰੇਰੀ ਡੈਲਟਾ ਵਿਚ ਪੰਜਾਬੀ ਕਾਵਿ ਸ਼ਾਮ / ਜਾਰਜ ਮੈਕੀ ਲਾਇਬ੍ਰੇਰੀ, ਡੈਲਟਾ
  •    ਧਰਮਪਾਲ ਸਾਹਿਲ 'ਮਾਤਾ ਮਾਨ ਕੌਰ ਯਾਦਗਾਰੀ ਪੁਰਸਕਾਰ' ਨਾਲ ਸਨਮਾਨਿਤ / ਪੰਜਾਬੀ ਸਾਹਿਤ ਸਭਾ ਰਜਿ. ਪਟਿਆਲਾ
  •    ਪੰਜਾਬੀ ਲੇਖਕ ਮੰਚ ਵੈਨਕੂਵਰ ਦੇ ਸਮਾਗਮ / ਪੰਜਾਬੀ ਲੇਖਕ ਮੰਚ, ਵੈਨਕੂਵਰ
  •    ਸਾਹਿਤ ਸਭਾ ਨਵਾਂ ਸ਼ਾਲ੍ਹਾ ਦੀ ਮੀਟਿੰਗ / ਮਹਿਰਮ ਸਾਹਿਤ ਸਭਾ ਨਵਾਂ ਸ਼ਾਲਾ, ਗੁਰਦਾਸਪੁਰ
  •    ਰਾਮ ਸਰੂਪ ਅਣਖੀ ਸਮ੍ਰਿਤੀ ਕਹਾਣੀ ਗੋਸ਼ਟੀ ਡਲਹੌਜ਼ੀ 'ਚ ਸਪੰਨ / ਪੰਜਾਬੀਮਾਂ ਬਿਓਰੋ
  •    'ਦੀਵਾ ਬਲੇ ਸਾਰੀ ਰਾਤ' ਕਾਵਿ ਮਹਿਫ਼ਲ ਦਾ ਹੋਇਆ ਸਫ਼ਲ ਆਯੋਜਨ / ਪੰਜਾਬੀਮਾਂ ਬਿਓਰੋ
  •    ਅਜੀਤ ਸਿੰਘ ਰਾਹੀ ਦਾ ਸਨਮਾਨ / ਲੋਕ-ਲਿਖਾਰੀ ਸਾਹਿਤ ਸਭਾ
  •    ਸਾਹਿਤਕ ਖਬਰਾਂ ਬਾਘਾ ਪੁਰਾਣਾ ਦੀਆਂ / ਸਾਹਿਤ ਸਭਾ ਬਾਘਾ ਪੁਰਾਣਾ
  •    'ਸਾਹਿਤ ਸੰਵਾਦ ਤੇ ਸਰੋਕਾਰ' ਲੋਕ ਅਰਪਣ / ਸਿਰਜਣਧਾਰਾ
  •    ਸਾਹਿਤਕ ਖਬਰਾਂ ਲੁਧਿਆਣਾ ਦੀਆਂ / ਪੰਜਾਬੀਮਾਂ ਬਿਓਰੋ
  • ਆਸ (ਕਵਿਤਾ)

    ਅਨਮੋਲ ਕੌਰ   

    Email: iqbal_it@telus.net
    Address:
    Canada
    ਅਨਮੋਲ ਕੌਰ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


    ਜਦੋਂ ਤੇਰੀ ਮੇਹਰਬਾਨੀ, ਮੇਰਾ ਸ਼ੁਕਰੀਆ, ਰਲ ਬਹਿੰਦੇ ਨੇ ।

    aਦੋਂ ਹੀ, ਤੇਰਾ "ਨਾਮੁ", ਮੇਰੇ ਹੋਂਠ ਸ਼ਰੇਆਮ ਲੈਂਦੇ ਨੇ ॥


    ਅੱਖੀਆਂ ਮੇਰੀਆਂ ਤੋਂ, ਬੇਸ਼ੱਕ ਬਹੁਤ ਦੂਰ ਏ ।

    ਪਰ ਅਹਿਸਾਸ ਤੇਰੀ ਹੋਂਦ ਦਾ, ਆਸ-ਪਾਸ ਜ਼ਰੂਰ ਏ ॥


    ਸ਼ੁਭ ਸੁਭਾਅ ਤੇਰਾ, ਮੇਰੇ ਮਨ ਨੂੰ, ਨਿੱਤ ਹੈ ਭਾਉਂਦਾ ।

    ਕਿਉਂ ਨਹੀ ਤੇਰੇ ਵਰਗੀ, ਪੁੱਛਦਾ ਸਵਾਲ ਦਿਲ ਕੁਰਲਾਉਂਦਾ ॥


    ਆਪਣਾ ਹੀ ਤਾਣਾ-ਪੇਟਾ, ਤੂੰ ਵਗਲਿਆ ਹੈ ਚੁਫੇਰੇ ।

    ਕੋਈ ਰੋਸ਼ਨੀ ਵੀ ਦ੍ਹੇ, ਘੁੰਮਾ ਨਾਂ ਮੈਨੂੰ ਵਿਚ ਹਨੇਰੇ ॥


    ਸਬੱਬੀਂ ਹੀ ਦਰ ਤੇਰੇ 'ਤੇ, ਜਦੋਂ ਆਮੋ-ਸਾਹਮਣਾ ਹੋਵੇਗਾ।

    ਖੁਸ਼ੀ ਦੇ ਹੰਝੂਆਂ ਨਾਲ, ਮੇਰਾ ਦਿਲ, ਤੇਰੀ ਸਰਦਲ ਧੋਵੇਗਾ ॥


    ਮੇਰੀ ਆਸ ਦੀਆਂ ਟਹਿਣੀਆਂ ਨੂੰ, ਜਦੋਂ ਪਵੇਗਾ ਬੂਰ ।

    ਮੈ ਨਹੀਂ ਹੋਵਾਂਗੀ ਮਗਰੂਰ, ਤੇ "ਤੂੰ" ਵੀ ਨਹੀਂ ਹੋਵੇਂਗਾ ਦੂਰ ॥