ਦਿਨ ਰਾਤ ਸੁਬ੍ਹਾ ਸ਼ਾਮ ਇਹੀ ਕਾਮਨਾ ।
ਵਸਦਾ ਰਹਿ ਮੇਰੇ ਨਾਲ ਇਹੀ ਚਾਹਵਨਾ ।
ਬੈਠ ਕੇ ਤੇਰੀ ਗੋਦੀ ਰੂਹ ਹੈ ਮੌਲਦੀ ,
ਵਿਹਡ਼ੇ ਨੱਚੇ ਮੋਰ , ਸਾਵਣ ਗਾਵਣਾ ।
ਵਿੱਚ ਦਿਉਡ਼ੀ ਰੰਗਲਾ ਪੀਡ਼ਾ ਡਾਹ ਲਿਆ ,
ਸ਼ਾਮ ਢਲਣ ਤੋਂ ਪਹਿਲੇ ਤੂੰ ਹੈ ਆਵਣਾ ।
ਮਿੱਟੀ ਡਿੱਗੇ ਹੰਝੂ ਫੁੱਲ ਉਗਾਵੰਦੇ,
ਲਗਣ ਲੱਗੀ ਮੰਨ ਮੇਰੇ ,ਸੱਚੀ ਭਾਵਨਾ ।
ਜਿੱਧਰ ਵਸਦਾ ਤੂੰ ਮੱਥਾ ਟੇਕਿਆ ,
ਤੂੰ ਆਵੇਂ ਜੇ ਘਰ, ਸਭ ਸੁਹਾਵਣਾ ।
ਆਸਾਂ ਵੱਸਣ ਜਿੱਥੇ ,ਘਰ ਵੀ ਨਿੱਘਡ਼ਾ,
ਇਹ ਤੇਰਾ ਸਰਨਾਵਾਂ, ਛੱਡ ਨਹੀਂ ਜਾਵਣਾ ।
ਚੌੰਕਾ ਚੁੱਲਾ ਸਾਰਾ ਪੋਚ ਕੇ ਰੱਖਿਆ ,
ਜੋ ਭਾਵੇ ਅੰਨ ਤੈਨੂੰ, ਉਹੀ ਪਕਾਵਣਾ ।
ਰੁੱਤਾਂ ਰੋਕਣ ਲਖ ਤੂੰ ਨਹੀਂ ਰੁਕਣਾ ,
ਵਿੱਚ ਭਰੋਸੇ ਸੁਖ, ਮਿਲ ਹੰਡਾਵਣਾ ।