ਅਜ਼ਾਦ ਦੇਸ਼ ਦੇ ਸਾਰੇ ਆਗੂ ਸੋਂ ਗਏ ਨੇ !
ਸੋਨੇ ਵਰਗੇ ਸੁੱਪਨੇ ਮਿੱਟੀ ਹੋਂ ਗਏ ਨੇ ! !
ਸਰਹੱਦਾ ਉੱਤੇ ਡੁੱਲਿਆਂ ਖ਼ੂਨ ਜੋ ਮੇਰਾ ਹੈ !
ਤਾਜਾਂ ਵਾਲੇ ਖ਼ੂਨ ਮੇਰੇ ਨੂੰ ਧੋਂ ਗਏ ਨੇ !!
ਰਾਜ ਤੇਰੇ ਵਿੱਚ ਤੱਕਿਆਂ ਹੈ ਹਨੇਰ ਬੜਾ !
ਆਸਾਂ ਵਿੱਚੋਂ ਬਿਰਹਾਂ ਹੰਝੂ ਚੋਂ ਗਏ ਨੇ !!
ਪੱਤ ਮਹਿਫ਼ੂਜ਼ ਰਹੀ ਨਾ ਇਥੇ ਨਾਰੀ ਦੀ !
ਗੈਰਤਾਂ ਵਾਲੇ ਗ਼ੱਭਰੂ ਕਿੱਥੇਂ ਖੋਂ ਗਏ ਨੇ !!
ਬਸਤੀ ਅੰਦਰ ਪਾਹਿਰੇ ਲੱਗੇਂ ਕਲਮਾਂ ਤੇਂ !
ਸੋਂਚ ਮੇਰੀ ਦੇ ਅੱਖ਼ਰ ਬਾਗ਼ੀ ਹੋਂ ਗਏ ਨੇ !!
ਰੋਟੀ ਖ਼ਾਣ ਨਾ ਦਿੰਦਾ ਹਾਕਮ ਕਿਰਤੀ ਨੂੰ !
ਭੁੱਖ਼ੇਂ ਬਾਲ ਅੰਝਾਂਣੇ ਰੋਂਦੇ ਸੋਂ ਗਏ ਨੇ !!
ਸੁੱਖ਼ਾਂ ਵਿੱਚ ਤਾਂ ਹਰ ਕੋਈ ਮੇਰੇ ਨੇੜ੍ਹੇ ਸੀ !
ਔਖੇਂ ਵੇਲੇ ਸੱਜਣ ਦੁਸ਼ਮਣ ਹੋਂ ਗਏ ਨੇ !!