ਬਰੈਂਪਟਨ -- ਪਿਛਲੇ ਦਿਨੀਂ ਕਰਾਊਂਨ ਇਮੀਗ੍ਰੇਸ਼ਨ ਕਾਰਪੋਰੇਸ਼ਨ ਅਤੇ ਔਜਲਾ ਇਨੋਵੇਸ਼ਨ ਇੰਕ ਦੇ ਸਹਿਯੋਗ ਨਾਲ ਉਸਤਾਦ ਰਾਜਿੰਦਰ ਸਿੰਘ ਰਾਜ ਦੇ ਸ਼ਾਗਿਰਦ ਸਨੀ ਸ਼ਿਵਰਾਜ ਦੀ ਸੁਰੀਲੀ ਆਵਾਜ਼ Ḕਚ ਲਬਰੇਜ਼ ਸੀ। ਡੀ। Ḕਤੇਰੀ ਚੁੱਪḔ ਅਤੇ ਸਿਮਰਨਜੋਤ ਮਾਨ ਦੀ ਗ਼ਜ਼ਲਾਂ ਦੀ ਕਿਤਾਬ Ḕਗੂੰਗੀ ਚੀਖ਼Ḕ ਲਖਨਊ ਪੈਲੇਸ ਮਿਸੀਸਾਗਾ ਵਿਖੇ ਵਿਦਵਾਨ ਲੇਖਕਾਂ, ਆਲੋਚਕਾਂ, ਮੀਡੀਆ ਨਾਲ ਸਬੰਧਤ ਹਸਤੀਆਂ, ਅਤੇ ਸੁਹਿਰਦ ਸ੍ਰੋਤਿਆਂ ਦੀ ਹਾਜ਼ਰੀ ਵਿੱਚ, ਲੋਕ ਅਰਪਤ ਕੀਤੀਆਂ ਗਈਆਂ| Ḕਆਵਾਜ਼ ਦੇ ਧਨੀ ਸ਼ਿਵਰਾਜ ਸਨੀḔ ਦੁਆਰਾ ਗਾਈ ਗਈ ਗ਼ਜ਼ਲਾਂ ਅਤੇ ਗੀਤਾਂ ਦੀ ਇਹ ਪਲੇਠੀ ਸੀ।ਡੀ। ਹੈ| ਇਸ ਵਿੱਚ 10 ਸਾਹਿਤਕ ਰਚਨਾਵਾਂ: ਉਕਾਂਰਪ੍ਰੀਤ ਵਲ੍ਹੋਂ Ḕਸ਼ਿਅਰ ਅਤੇ ਜਾਣਕਾਰੀḔ, ਮਨਦੀਪ ਔਜਲਾ ਦੀ ḔਵਣਜਾਰਾḔ, ਸਵ। ਹਰਦਿਆਲ ਕੇਸ਼ੀ ਦੀ ḔਅਲਵਿਦਾḔ, ਉਕਾਂਰਪ੍ਰੀਤ ਦੀ Ḕਬਾਜ਼ਾਰ ਤਾਂḔ, ਸੁਰਿੰਦਰ ਸੋਹਲ ਦੀ ḔਮਾਂḔ, ਸਿਮਰਨਜੋਤ ਮਾਨ ਦੀ ḔਦੀਵਾḔ, ਉਸਤਾਦ ਰਾਜਿੰਦਰ ਸਿੰਘ ਰਾਜ ਦੀ Ḕਤੇਰੀ ਚੁੱਪḔ, ਰਿੰਪੀ ਜੱਸੋਵਾਲ ਦੀ Ḕਨਾ ਯਾਰਾਂ ਨੇḔ, ਪਰਮਜੀਤ ਢਿੱਲੋਂ ਦੀ Ḕਪਿੰਡ ਮੇਰੇḔ, ਅਤੇ ਕੁਲਵਿੰਦਰ ਖਹਿਰਾ ਦੀ Ḕਪ੍ਰਦੇਸḔ, ਸ਼ਾਮਿਲ ਹਨ| ਇਸ ਸੀ। ਡੀ। ਦਾ ਮਿਊਜ਼ਿਕ ਉਸਤਾਦ ਰਾਜਿੰਦਰ ਸਿੰਘ ਰਾਜ (ਰਾਜ ਮਿਊੁਜ਼ਕ ਅਕੈਡਮੀ) ਹੋਰਾਂ ਨੇ ਦਿੱਤਾ ਹੈ| ਰੇਡੀਉ ਸਰਗਮ ਰਾਹੀਂ ਨਿੱਤ ਸ੍ਰੋਤਿਆਂ ਦੇ ਰੂਬਰੂ ਹੁੰਦੀ ਸਿਮਰਨਜੋਤ ਮਾਨ ਦੀ Ḕਗੂੰਗੀ ਚੀæਖḔ, ਉਸਦਾ ਗ਼ਜ਼ਲਾਂ ਦਾ ਪਲੇਠਾ ਕਾਵਿ-ਸੰਗ੍ਰਹਿ ਹੈ ਜਿਸ ਵਿੱਚ 89 ਗ਼ਜ਼ਲਾਂ ਹਨ| ਕਿਤਾਬ Ḕਗੂੰਗੀ ਚੀਖ਼Ḕ ਬਾਰੇ ਡਾ। ਬਲਵਿੰਦਰ ਸਿੰਘ ਧਾਲੀਵਾਲ (ਰੇਡੀਉ ਸਰਗਮ) ਹੋਰਾਂ ਚਾਨਣਾ ਪਾਇਆ ਅਤੇ ਸੰਦੀਪ ਧਨੋਆ ਨੇ ਵਿਦਵਤਾ ਭਰਪੂਰ ਪਰਚਾ ਪੜ੍ਹਿਆ| ਇਸ ਮੌਕੇ ਤੇ ਸੰਦੀਪ ਧਨੋਆ ਹੋਰਾਂ ਨੇ ਸਿਮਰਨਜੋਤ ਮਾਨ ਵਲ੍ਹੋਂ ਸ੍ਰੋਤਿਆਂ ਦੇ ਨਾਂ ਲਿਖਿਆ ਸੁਨੇਹਾ ਵੀ ਪੜ੍ਹਕੇ ਸੁਣਾਇਆ| ਕੈਨੇਡਾ ਦੀ ਘੋੜ-ਦੌੜ ਵਾਲੀ ਤੇਜ਼ ਤਰਾਰ ਜ਼ਿੰਦਗੀ ਚੋਂ ਵਕਤ ਕੱਢਕੇ ਇਸ ਸਮਾਗਮ ਨੂੰ ਚਾਰ ਚੰਨ ਲਾਉਣ ਵਾਸਤੇ ਇਕੱਤਰ ਹੋਏ ਸੁਹਿਰਦ ਸ੍ਰੋਤਿਆਂ ਵਿੱਚ ਜਿਹਨਾਂ ਸ਼ਖਸੀਅਤਾਂ ਨੇ ਹਾਜ਼ਰੀ ਭਰੀ ਉਹਨਾਂ ਵਿੱਚੋਂ ਕੁਝ ਕੁ ਨਾਮ ਇਹ ਹਨ: ਉਸਤਾਦ ਰਾਜਿੰਦਰ ਸਿੰਘ ਰਾਜ, ਭਰਪੂਰ ਸਿੰਘ ਮਠਾਰੂ (ਸਨੀ ਸ਼ਿਵਰਾਜ ਦੇ ਪਿਤਾ ਜੀ), ਸੁਰਜਨ ਜ਼ੀਰਵੀ (ਸਨੀ ਸ਼ਿਵਰਾਜ ਦੇ ਮਾਮਾ ਜੀ), ਮਨਦੀਪ ਸਿੰਘ ਔਜਲਾ (ਔਜਲਾ ਇਨੋਵੇਸ਼ਨ ਇੰਕ) ਡਾ। ਗੁਰਬਖਸ਼ ਸਿੰਘ ਭੰਡਾਲ (ਪੰਜਾਬੀ ਪੋਸਟ), ਕੰਪਿਊਟਰ ਦੇ ਧੰਨਾ ਭਗਤ ਕਿਰਪਾਲ ਸਿੰਘ ਪੰਨੂ, ਕਮਲਜੀਤ ਕੌਰ ਬੈਂਸ (ਅਜੀਤ ਵੀਕਲੀ ਅਖਬਾਰ), ਬਲਰਾਜ ਚੀਮਾ, ਪਿਆਰਾ ਸਿੰਘ ਕੁੱਦੋਵਾਲ, ਸੁਰਜੀਤ ਕੌਰ, ਗੁਰਦਾਸ ਮਿਨਹਾਸ, ਕੁਲਜੀਤ ਸਿੰਘ ਜੰਜੂਆ, ਡਾ। ਬਲਜਿੰਦਰ ਸੇਖੋਂ, ਹਰਜੀਤ ਬਾਜਵਾ (ਰੋਜਾਨਾ ਅਜੀਤ ਅਖਬਾਰ), ਜਰਨਲਿਸਟ ਪ੍ਰਤੀਕ ਸਿੰਘ, ਵਕੀਲ ਅਜੈਬ ਸਿੰਘ ਚੱਠਾ, ਕੁਲਜੀਤ ਮਾਨ, ਪੂਰਨ ਸਿੰਘ ਪਾਂਧੀ, ਇਕਬਾਲ ਸਿੰਘ ਬਰਾੜ, ਐਡਵੋਕੇਟ ਜਰਨੈਲ ਸਿੰਘ, ਜੋਗਿੰਦਰ ਸੰਘੇੜਾ, ਅਜਾਇਬ ਸਿੰਘ ਸੰਘਾ, ਮਲੂਕ ਸਿੰਘ ਕਾਹਲੋਂ, ਤਲਵਿੰਦਰ ਸਿੰਘ ਮੰਡ (ਪਰਵਾਸੀ ਅਖਬਾਰ), ਪਰਮਜੀਤ ਸਿੰਘ ਢਿੱਲੋਂ, ਪਰਮਪਾਲ ਸਿੰਘ ਸੰਧੂ, ਕੁਲਵਿੰਦਰ ਖਹਿਰਾ, ਡਾ। ਸਲਮਾਨ ਨਾਜ਼, ਪਰਮਜੀਤ ਦਿਉਲ, ਜਸਪਾਲ ਢਿੱਲੋਂ, ਡਾ। ਬਲਵਿੰਦਰ ਸਿੰਘ ਧਾਲੀਵਾਲ, ਸੰਦੀਪ ਧਨੋਆ, ਰਾਜ ਘੁੰਮਣ (ਫੁਲਕਾਰੀ ਰੇਡੀਉ), ਨਾਹਰ ਸਿੰਘ ਔਜਲਾ, ਹਰਚੰਦ ਬਾਸੀ, ਪਰਮਜੀਤ ਸਿੰਘ ਵਾਲੀਆ, ਕੁਲਵੰਤ ਕੌਰ, ਮੈਡਮ ਸਰਬਜੀਤ, ਜਤਿੰਦਰ ਰੰਧਾਵਾ, ਜਿੰਦ ਧਾਲੀਵਾਲ, ਡਾ। ਰਣਦੀਪ ਸੰਧੂ, ਸਤਵੀਰ ਟਿਵਾਣਾ, ਰਾਜਵੀਰ ਸਿੰਘ ਬੋਪਾਰਾਏ, ਪਰਮਜੀਤ ਸਿੰਘ ਪੱਡਾ, ਜਗਵੀਰ ਸਿੰਘ ਬਰਾੜ, ਸੁਰਿੰਦਰ ਪਾਮਾ, ਹਰਮਨਜੀਤ ਵਾਲੀਆ, ਹੈਰੀ ਸੰਧੂ, ਚਰਨਜੀਤ ਬਰਾੜ, ਮਨਦੀਪ ਕਮਲ, ਮਾਸਟਰ ਗੁਰਜੀਤ ਸਿੰਘ, ਨਾਟਕ ਨਿਰਦੇਸ਼ਕ ਗੁਰਚਰਨ ਸਿੰਘ, ਮਦਨ ਬੰਗਾ, ਰਾਜਪਾਲ ਸਿੰਘ ਹੋਠੀ, ਗੁਰਦੀਪ ਸਿੰਘ ਗੁਰਮ (ਐਕਸੈੱਲ ਟਿਊਟਰਿੰਗ ਸੈਂਟਰ), ਅਤੇ ਰੀਅਲਟਰ ਸੁੱਖੀ ਭੰਵਰਾ ਆਦਿ| ਪ੍ਰੋਗਰਾਮ ਦੇ ਸ਼ੁਰੂਆਤ Ḕਚ ਆਏ ਬੁਲਾਰਿਆਂ ਨੇ ਜਿੱਥੇ ਸਾਫ-ਸੁਥਰੀ ਲੇਖਣੀ ਵਾਲੇ ਸ਼ਾਇਰਾਂ, ਗਾਇਕਾਂ/ਗਾਇਕਾਵਾਂ, ਸੰਗੀਤਕ ਸੁਹਜ ਦੇ ਪਾਰਖੂ ਉਸਤਾਦਾਂ, ਅਤੇ ਸੂਝਵਾਨ ਸ੍ਰੋਤਿਆਂ ਦੀ ਪ੍ਰਸੰਸਾ ਕੀਤੀ, ਉਥੇ ਸਾਫ-ਸੁਥਰੀ ਗਾਇਕੀ ਦਾ ਝੰਡਾ ਬੁਲੰਦ ਰੱਖਣ ਲਈ ਵਚਨਬੱਧਤਾ ਵੀ ਪ੍ਰਗਟਾਈ| ਯਾਦ ਰਹੇ ਕਿ ਪਿਛਲੇ ਮਹੀਨੇ ਕਰਾਊਨ ਇਮੀਗ੍ਰੇਸ਼ਨ ਕਾਰਪੋਰੇਸ਼ਨ ਦੇ ਰਾਜਪਾਲ ਸਿੰਘ ਹੋਠੀ ਅਤੇ ਆਰ ਐੱਸ ਰੱਸ਼ ਦੇ ਸੇਵਾ ਸਿੰਘ ਬਸਰਾ ਹੋਰਾਂ ਨੇ ਕਈ ਦਹਾਕਿਆਂ ਤੋਂ ਸਾਫ-ਸੁਥਰੀ ਗਾਇਕੀ ਲਈ ਪ੍ਰਸਿੱਧ ਜੋੜੀ ਸਰਦੂਲ ਸਿਕੰਦਰ ਅਤੇ ਅਮਰ ਨੂਰੀ ਹੋਰਾਂ ਨੂੰ ਗੋਲਡ ਮੈਡਲਾਂ ਨਾਲ ਸਨਮਾਨਿਤ ਕੀਤਾ ਸੀ| ਲਚਰ ਗਾਇਕੀ ਨੂੰ ਪੰਜਾਬੀ ਸਮਾਜ ਤੋਂ ਦੂਰ ਭਜਾਉਣ ਅਤੇ ਚੰਗੀ ਗਾਇਕੀ ਨੂੰ ਪ੍ਰਫੁੱਲਤ ਕਰਨ ਲਈ ਉਹਨਾਂ ਵਲ੍ਹੋਂ ਇਹ ਇੱਕ ਚੰਗੀ ਪਿਰਤ ਪਾਈ ਗਈ ਹੈ| ਸਨੀ ਸ਼ਿਵਰਾਜ ਦੀ ਸੀ।ਡੀ। ਉਸਦੇ ਉਸਤਾਦ ਰਾਜਿੰਦਰ ਸਿੰਘ ਰਾਜ ਹੋਰਾਂ ਨੇ ਰਿਲੀਜ਼ ਕੀਤੀ|


ਇਸ ਪਿੱਛੋਂ ਸਿਮਰਨਜੋਤ ਮਾਨ ਦੀ ਕਿਤਾਬ ਗੂੰਗੀ ਚੀਖ ਸੰਦੀਪ ਧਨੋਆ ਅਤੇ ਡਾ। ਬਲਵਿੰਦਰ ਸਿੰਘ ਧਾਲੀਵਾਲ ਹੋਰਾਂ ਨੇ ਰਿਲੀਜ਼ ਕੀਤੀ| ਪ੍ਰੋਗਰਾਮ ਦੇ ਆਖਰੀ ਦੌਰ Ḕਚ ਸਨੀ ਸ਼ਿਵਰਾਜ ਹੋਰਾਂ ਨੇ ਗੀਤਾਂ ਅਤੇ ਗ਼ਜ਼ਲਾਂ ਦੀ ਮਹਿਫ਼ਲ ਲਗਾ ਕੇ ਵਾਹ-ਵਾਹ ਖੱਟੀ| ਇਸ ਮੌਕੇ ਤੇ ਬੋਲਦਿਆਂ ਸੀ।ਡੀ। ਦੇ ਸਪਾਂਸਰ ਰਾਜਪਾਲ ਸਿੰਘ ਹੋਠੀ ਹੋਰਾਂ ਕਿਹਾ ਕਿ Ḕਤੇਰੀ ਚੁੱਪḔ ਕਿਸਦੀ ਕਹੀ ਜਾਵੇ, ਰਾਜਿੰਦਰ ਸਿੰਘ ਰਾਜ ਦੀ ਜਾਂ ਸਨੀ ਸ਼ਿਵਰਾਜ ਦੀ? ਕਿਉਂਕਿ ਜਿਵੇਂ ਹੀਰ ਸੀ ਤਾਂ ਰਾਂਝੇ ਦੀ, ਪਰ ਜਾਣੀ ਜਾਂਦੀ Ḕਵਾਰਿਸ ਦੀ ਹੀਰḔ ਕਰਕੇ ਹੈ| ਇਵੇਂ ਹੀ ਗ਼ਜ਼ਲ Ḕਤੇਰੀ ਚੁੱਪḔ ਹੈ ਤਾਂ ਉਸਤਾਦ ਰਾਜਿੰਦਰ ਸਿੰਘ ਰਾਜ ਹੋਰਾਂ ਦੀ, ਪਰ ਸੀ।ਡੀ। Ḕਤੇਰੀ ਚੁੱਪḔ ਉਹਨਾਂ ਦੇ ਸ਼ਾਗਿਰਦ ਸਨੀ ਸ਼ਿਵਰਾਜ ਦੀ ਕਰਕੇ ਹੀ ਜਾਣੀ ਜਾਵੇਗੀ| ਉਸਤਾਦ ਰਾਜਿੰਦਰ ਸਿੰਘ ਰਾਜ ਹੋਰਾਂ ਦੇ ਸ਼ਾਗਿਰਦਾਂ Ḕਚ ਸਵ। ਸੋਨੀ ਪਾਬਲਾ, ਗੁਰਸੇਵਕ ਸੋਨੀ, ਰਚਨਾ ਮਹਿਰਾ, ਹਰਮਨ ਵਾਲੀਆ, ਅਮਨ ਸੰਧੂ, ਰਾਣੋ ਕੰਗ, ਹੈਰੀ ਸੰਧੂ, ਬੌਬੀ, ਗੁਲਜ਼ਾਰ ਲਹੌਰੀਆ, ਅਤੇ Ḕਦਿਲ ਵਾਲੇ ਦੁਹਲਨੀਆ ਲੇ ਜਾਏਂਗੇḔ ਫਿਲਮ Ḕਚ ਗੀਤ Ḕਘਰ ਆ ਜਾ ਪ੍ਰਦੇਸੀ ਤੇਰਾ ਦੇਸ ਬੁਲਾਏ ਰੇḔ ਦੀ ਗਾਇਕਾ ਮਨਪ੍ਰੀਤ ਕੌਰ ਆਦਿ ਦੇ ਨਾਂ ਖਾਸ ਤੌਰ ਤੇ ਵਰਣਨਯੋਗ ਹਨ| ਪੰਜਾਬੀ ਥੀਏਟਰ ਦੇ ਸ਼ਾਹਕਾਰ ਗੁਰਸ਼ਰਨ ਭਾਅ ਜੀ ਅਤੇ ਲੋਕ ਕਵੀ ਸੰਤ ਰਾਮ ਉਦਾਸੀ ਹੋਰਾਂ ਦੇ ਪੋਸਟਰ ਜੋ ਕਿ ਇੰਡੀਆ ਤੋਂ ਵਿਸ਼ੇਸ਼ ਤੌਰ ਤੇ ਜਨਮੇਜਾ ਸਿੰਘ ਜੌਹਲ ਹੋਰਾਂ ਨੇ ਭੇਜੇ ਗਏ ਸਨ, ਲੋਕਾਂ ਨੇ ਪਿਆਰ ਅਤੇ ਸ਼ਰਧਾ ਨਾਲ ਪ੍ਰਾਪਤ ਕੀਤੇ| ਸਾਫ-ਸੁਥਰੀ ਗਾਇਕੀ ਅਤੇ ਚੰਗੀਆਂ ਕਿਤਾਬਾਂ ਲਿਖਣ ਅਤੇ ਪੜ੍ਹਨ ਦੇ ਸ਼ੌਕੀਨਾਂ ਨੂੰ ਇੱਕ ਦੂਸਰੇ ਤੋਂ ਵੱਧ ਚੜ੍ਹਕੇ ਸੀ।ਡੀ। ਅਤੇ Ḕਗੂੰਗੀ ਚੀਖḔ ਕਿਤਾਬ ਦੀ ਖਰੀਦਦਾਰੀ ਕਰਦਿਆਂ ਵੇਖਿਆ ਗਿਆ| ਸਿਮਰਨਜੋਤ ਮਾਨ ਦੀ ਇਸ ਸਮਾਰੋਹ Ḕਚ ਗੈਰਹਾਜਰੀ ਸਿੱæਦਤ ਨਾਲ ਮਹਿਸੂਸ ਕੀਤੀ ਗਈ| ਸਟੇਜ ਦਾ ਸੰਚਾਲਨ ਮਨਦੀਪ ਸਿੰਘ ਔਜਲਾ ਨੇ ਕੀਤਾ| ਖਾਣ-ਪੀਣ ਦੇ ਇੰਤਜਾਮ ਤੋਂ ਬਿਨਾ ਪ੍ਰੋਗਰਾਮ ਦੀ ਇੱਕ ਖਾਸੀਅਤ ਹੋਰ ਵੇਖੀ ਗਈ ਕਿ ਸਟੇਜ ਦੀ ਕਾਰਵਾਈ ਨੂੰ ਸਦੀਵੀ ਯਾਦ ਬਣਾਉਣ ਲਈ ਸਾਹਮਣੇ ਤੋਂ ਅਤੇ ਖੱਬੇ ਸੱਜੇ ਦੋਵਾਂ ਪਾਸਿਆਂ ਤੋਂ ਤਿੰਨ ਵੀਡੀਉ ਕੈਮਰੇ ਲਗਾਏ ਹੋਏ ਸਨ| ਪਰਮਜੀਤ ਸਿੰਘ ਢਿੱਲੋਂ ਦੇ ਗੀਤ Ḕਪਿੰਡ ਮੇਰੇ ਦੀਆਂ ਮਾਵਾਂḔ ਤੇ ਫਿਲਮਾਈ ਗਈ ਡਾਕੂਮੈਂਟਰੀ ਨੂੰ ਵੇਖ ਕੇ ਲੋਕਾਂ ਨੂੰ ਹੰਝੂ ਪੂੰਝਦਿਆਂ ਤਿੰਨਾ ਵੀਡੀਉ ਕੈਮਰਿਆਂ ਨੇ ਆਪਣੀਆਂ ਅੱਖਾਂ Ḕਚ ਬੰਦ ਕਰ ਲਿਆ| ਕੁਲ ਮਿਲਾ ਕੇ ਇਹ ਸਮਾਰੋਹ ਬਹੁਤ ਹੀ ਸਫਲ ਰਿਹਾ| ਇਸ ਪ੍ਰੋਗਰਾਮ ਦੇ ਟੈਲੀਵਿਜ਼ਨ ਪ੍ਰਸਾਰਣ ਵਾਸਤੇ ਕਵਰੇਜ ਪੀ।ਟੀ।ਵੀ। ਦੇ ਗੁਰਮਿੰਦਰ ਸਿੰਘ ਆਹਲੂਵਾਲੀਆ ਹੋਰਾਂ ਦੀ ਟੀਮ ਨੇ ਬੇਹੱਦ ਪਿਆਰ ਅਤੇ ਲਗਨ ਨਾਲ ਕੀਤੀ
ਮਦਨ ਬੰਗਾ