"ਪਰੇਮ, ਹਾਲੇ ਤੱਕ ਤੂੰ ਤਿਆਰ ਨਹੀਂ ਹੋਈ। ਤੈਨੂੰ ਪਤਾ ਨਹੀਂ ਕਿ ਅੱਜ ਆਪਾਂ ਬਾਬੇ ਦੇ ਸਸਕਾਰ ਤੇ ਜਾਣਾ ਏਂ?"
ਪਰੇਮਾਂ ਦੇ ਪਤੀ ਨੇ ਖਿੱਝਕੇ ਕਿਹਾ।
" ਜੀ ਮੇਨੂੰ ਪਤਾ ਏ। ਬੱਸ ਦੋ ਮਿੰਟ ਹੋਰ" ਪਰੇਮਾ ਨੇ ਹੌਲੀ ਜਿਹਾ ਜਵਾਬ ਦੇਕੇ ਫਿਰ ਸਿਰ ਵਾਹੁਣ ਲੱਗ ਪਈ।
ਪਰੇਮਾ ਵੈਸੇ ਵੀ ਤਿਆਰ ਹੋਣ'ਚ ਕਈ ਘੰਟੇ ਲਾ ਦਿੰਦੀ ਸੀ। ਚਾਹੇ ਵਿਆਹ ਹੋਵੇ ਚਾਹੇ ਮਰਨਾ, ਪਰੇਮਾ ਤਾਂ ਕਾਫੀ ਵਕਤ ਲਾਕੇ ਤਿਅਰ ਹੁੰਦੀ ਸੀ। ਪਰੇਮਾਂ ਨੂੰ ਸਸਕਾਰ ਤੇ ਜਾਣ ਲਈ ਕਾਲੀ ਚੁੰਨੀ ਨਹੀਂ ਸੀ ਲੱਭ ਰਹੀ । ਆਖਿਰ ਚੁੱਨੀ ਲੱਭ ਹੀ ਗਈ।
ਪਰੇਮਾ ਤੇ ਸੂਰਜ ਕਾਰ'ਚ ਬੈਠਕੇ ਚਿਲਾਵੈਕ ਨੂੰ ਚੱਲ ਪਏ। ਡਰਾਈਵਿਂਗ'ਚ ਵੀ ਘੰਟੇ ਤੋਂ ਵੱਧ ਲੱਗਣਾ ਸੀ। ਚਿਲਾਵੈਕ ਪਹੁੰਚਕੇ ਸੂਰਜ ਨੇ ਕਾਰ ਇੱਕ ਪਾਸੇ ਪਾਰਕ ਕੀਤੀ ਤੇ ਦੋਨੋ ਹਾਲ ਦੇ ਅੰਦਰ ਚਲੇ ਗਏ।।
ਗਿਰਜਾਘਰ'ਚ ਗਿਨਤੀ ਦੇ ਹੀ ਬੰਦੇ ਬੈਠੇ ਸਨ। ਸਸਕਾਰ ਤੇ ਆਉਣਾ ਵੀ ਕਿਨ੍ਹੇ ਸੀ, ਬਾਬੇ ਦਾ ਤਾਂ ਕੈਨੇਡਾ ਵਿੱਚ ਕੋਈ ਰਿਸ਼ਤੇਦਾਰ ਸੀ ਹੀ ਨਹੀਂ। ਸਭ ਤੋਂ ਅਗਲੇ ਬੈਂਚ ਤੇ ਜਵਾਲਾ ਸਿੰਘ ਤੇ ਉਸਦੀ ਘਰਵਾਲੀ ਬੰਤੀ ਬੈਠੇ ਸਨ{ ਦੂਜੇ ਪਾਸੇ ਪਹਿਲੀ ਕਤਾਰ'ਚ ਬਾਬੇ ਦਾ ਵਕੀਲ ਡੱਗ ਸਮਾਰਟ ਹੱਥ ਵਿੱਚ ਕੁਛ ਕਾਗਜ਼ ਦੇ ਪਰਚੇ ਲਈ ਬੈਠਾ ਸੀ, ਸ਼ਾਇਦ ਬਾਬੇ ਦੀ ਲੱਖਾਂ ਦੀ ਜਾਇਦਾਦ, ਜਿਹੜੀ ਉਸਦੀਆਂ ਨਜ਼ਰਾਂ ਹੇਠ ਸੀ ਉਸਦੇ ਬਾਰੇ ਕੋਈ ਪੁੱਛ ਹੀ ਲਵੇ।
ਜਵਾਲਾ ਤੇ ਉਸਦੀ ਬੰਤੀ ਬਾਬੇ ਦੇ ਹੀ ਪੇਂਡੂ ਤੇ ਗੋਤੀ ਸਨ, ਉਹ ਸੋਚਦੇ ਸੀ ਕਿ ਬਾਬੇ ਦੀ ਜਾਇਦਾਦ ਦੇ ਸ਼ਾਇਦ ਉਹੀ ਅਸਲੀ ਹੱਕਦਾਰ ਸਨ। ਬੰਤੀ ਥੋੜੀ੍ਹ ਦੇਰ ਪਿਛੋਂ ਅੱਖਾਂ ਪੂੰਝਦੀ ਤੇ ਨਾਲ ਹੀ ਨੱਕ'ਚੋਂ ਇੱਕ ਚੰਗਾ ਸੁੜਕਾ ਮਾਰਕੇ ਸਭਦਾ ਧਿਆਨ ਆਪਣੇ ਵੱਲ ਖਿੱਚ ਲੈਂਦੀ। ਤੀਸਰੀ ਕਤਾਰ 'ਚ ਬਾਬੇ ਦੇ ਗੋਰੇ ਗਵਾਂਢੀ ਬੈਠੇ ਸਨ। ਇਹ ਗਵਾਂਢੀ ਅੰਦਰੋਂ ਖੁਸ਼ ਸਨ ਕਿਉਂਕਿ ਉਹ ਸੋਚਦੇ ਸ ਿਕਿ ਬਾਬੇ ਦੀ ਜ਼ਮੀਨ ਛੇਤੀ ਵਿਕ ਜਾਵੇਗੀ ਅਤੇ ਇਨਾ੍ਹ ਦੇ ਘਰਾਂ ਦੀਆਂ ਕੀਮਤਾਂ ਵੀ ਵੱਧ ਜਾਣਗੀਆਂ। ਚੌਥੀ ਕਤਾਰ'ਚ ਬਾਬੇ ਦੇ ਭਰੋਸੇ ਵਾਲਾ ਦੋਸਤ' ਤੇ ਸਲਾਹਕਾਰ ਸੂਰਜ ਆਪਨੀ ਪਤਨੀ ਪਰੇਮਾਂ ਦੇ ਨਾਲ ਜਾਕੇ ਚੁੱਪ ਚਾਪ ਬੈਠ ਗਿਆ।
ਬੱਤੀ ਸਾਲਾ ਸੁਰਜ ਬਾਬੇ ਦੇ ਮਰਨ ਦਾ ਦੁੱਖ ਮਹਿਸੂਸ ਕਰ ਰਿਹਾ ਸੀ। ਥੋੜੀ੍ਹ ਦੇਰ ਪਿਛੌਂ ਡੱਗ ਸਮਾਰਟ ਨੇ ਉਠਕੇ ਬਾਬੇ ਦੀ ਦੋਸਤੀ ਤੇ ਮਹਾਨਤਾ ਦਾ ਲੇਕਚਰ ਕੀਤਾ ਤੇ ਆਕੇ ਆਪਣੀ ਸੀਟ ਤੇ ਬੈਠ ਗਿਆ। ਗਿਆਨੀ ਜੀ ਜਿਹੜੇ ਕੇ ਐਬਟਸਫੋਰਡ ਤੋਂ ਅਰਦਾਸ ਕਰਨ ਲਈ ਆਏ ਸੀ, ਉਨਾਂ੍ਹ ਬਾਬੇ ਦੀ ਅੰਤਿਮ ਅਰਦਾਸ ਕੀਤੀ ਤੇ ਬਾਬੇ ਦੀ ਦੇਹ ਵਾਲੇ ਬਕਸੇ ਨੂੰ ਡੱਗ ਸਮਾਰਟ ਤੇ ਜਵਾਲਾ ਸਿੰਘ ਨੇ ਅੰਦਰ ਲੇਜਾਕੇ ਭੱਠੀ'ਚ ਪਾ ਦਿਤਾ। ਜਵਾਲਾ ਸਿੰਘ ਨੇ ਬਿਜਲੀ ਦਾ ਬਟਨ ਦਬਾਇਆ ਤੇ ਬਾਬੇ ਦਾ ਨਾਤੀ ਹੋਣ ਦਾ ਇੱਕ ਹੋਰ ਸਬੂਤ ਵੀ ਬਨਾ ਲਿਆ। ਬਾਬਾ ਕਰਮ ਸਿੰਘ ਕੈਨੇਡਾ ਦੀ ਧਰਤੀ ਹਮੇਸ਼ਾਂ ਲਈ ਛੱਡਕੇ ਅਗਲੀ ਦੁਨੀਆ ਵਿੱਚ ਜਾ ਵੱਸਿਆ।
ਬਾਬੇ ਦਾ ਜਨਮ ਸ਼ਾਇਦ 1897 ਵਿੱਚ ਹੋਇਆ ਸੀ। ਬਾਬਾ ਕੋਈ 17-18 ਸਾਲਾਂ ਦਾ ਹੋਵੇਗਾ ਜਦੋਂ ਉਹ ਕੈਨੇਡਾ ਆਇਆ ਸੀ। ਗੋਰਾ ਚਿੱਟਾ ਰੰਗ, ਸੋਹਣਾ ਸੁਨੱਖਾ, ਪੰਜ ਫੂੱਟ ਦੱਸ ਇੰਚ ਕਦ ਤੇ ਗੱਲਾਂ ਦੀ ਲਾਲੀ ਨਾਲ ਉਹ ਅੰਗਰੇਸ਼ ਹੀ ਲੱਗਦਾ ਸੀ। ਉਸਦਾ ਅਸਲੀ ਨਾਮ ਕਰਮ ਸਿੰਘ ਸੀ ਯਾਨੀ ਕਿ ਕਰਮਾਂ ਵਾਲਾ। ਕਰਮ ਸਿੰਘ ਨਾ ਤਾਂ ਇਮੀਗਰੇਸ਼ਨ ਲੈਕੇ ਆਇਆ ਸੀ ਤੇ ਨਾ ਹੀ ਵਿਆਹ ਦੇ ਬਹਾਨੇ ਕੈਨੇਡਾ ਆਇਆ ਸੀ। ਬਲਕਿ ਇਹ ਉਨਾ੍ਹ ਨੌਜਵਾਨ ਬਹਾਦਰ ਤੇ ਹਿੰਮਤੀ ਹਿੰਦੁਸਤਾਨੀਆਂ ਵਿਚੋਂ ਸੀ ਜਿਹੜੇ 23 ਮਈ 1914 ਵਾਲੇ ਦਿਨ ਕਾਮਾਗਾਟਾ ਮਾਰੂ ਜਹਾਜ਼'ਚ ਵੈਨਕੂਵਰ ਦੀ ਬਰਾਡ ਇਨਲੈਟ ਵਿੱਚ ਪਹੁੰਚੇ ਸੀ। ਜਿਸ ਵੇਲੇ ਜਹਾਜ਼ ਵੈਨਕੂਵਰ ਪਹੁੰਚਿਆ ਤਾਂ ਹਿੰਦੁਸਤਾਨੀ ਅਤੇ ਕੈਨੇਡੀਅਨ ਲੋਗ ਪਹਿਲਾਂ ਹੀ ਇੰਤਜ਼ਾਰ ਕਰ ਰਹੇ ਸੀ। ਹਿੰਦੁਸਤਾਨੀ ਆਪਣੇ ਵਤਨ ਦੇ ਲੋਕਾਂ ਲਈ ਵਕੀਲ, ਪੈਸਾ ਅਤੇ ਖਾਣੇ ਦਾ ਸਾਮਾਨ ਲੈਕੇ ਪਹੁੰਚੇ ਹੋਏ ਸੀ ਪਰ ਕੈਨੇਡੀਅਨ ਸਰਕਾਰ ਦੇ ਬੰਦਿਆਂ ਨੇ ਕਿਸੇ ਵੀ ਹਿੰਦੁਸਤਾਨੀ ਨੂੰ ਜਹਾਜ਼ ਤੋਂ ਨਹੀਂ ਉਤਰਨ ਦਿੱਤਾ। ਇੱਨਾ੍ਹ ਦਾ ਕਸੂਰ ਇਹ ਸੀ ਕਿ ਇੱਕ ਤਾਂ ਇਨਾ੍ਹ ਦਾ ਜਹਾਜ਼ ਸਿੱਧਾ ਹਿੰਦੁਸਤਾਨ ਤੋਂ ਨਹੀਂ ਸੀ ਆਇਆ ਤੇ ਦੂਜਾ ਇਨ੍ਹਾਂ ਪਾਸ ਦੋ ਦੋ ਸੌ ਡਾਲਰ ਕੈਨੇਡੀਅਨ ਸਰਕਾਰ ਨੂੰ ਦੇਣ ਵਾਸਤੇ ਨਹੀਂ ਸਨ। ਦੋ ਮਹੀਨੇ ਜਹਾਜ਼ ਉਥੇ ਖੜਾ ਰਿਹਾ ਪਰ ਸਵਾਏ ਚਵੀ ਆਦਮੀਆਂ ਦੇ ਹੋਰ ਕਿਸੇ ਨੂੰ ਵੀ ਜਹਾਜ਼ ਤੋ ਉਤਰਣ ਨਹੀਂ ਦਿੱਤਾ ਗਿਆ। ਆੀਖਰ 23 ਜੁਲਾਈ 1914 ਨੂੰ ਕਾਮਾਗਾਟਾ ਮਾਰੂ ਨੂੰ ਵਾਪਿਸ ਮੁੜਣਾ ਪਿਆ।
ਕਰਮ ਸਿੰਘ ਨੇ ਪਹਿਲਾਂ ਹੀ ਸੋਚ ਰੱਖਿਆ ਸੀ। ਉਸਨੇ ਅੱਗਾ ਦੇਖਿਆ ਨਾ ਪਿੱਛਾ ਬਸ ਝੱਟ ਕਰਕੇ ਸਮੁੰਦਰ'ਚ ਛਾਲ ਮਾਰ ਦਿੱਤੀ। ਕਰਮ ਸਿੰਘ ਨੂੰ ਆਪਣੇ ਪਿੰਡਾਂ ਦੀਆਂ ਨਹਿਰਾਂ ਤੇ ਛੱਪੜਾਂ'ਚ ਤਰਨ ਦਾ ਕਾਫੀ ਅਭਿਆਸ ਸੀ। ਉਹ ਰਾਤ ਦੇ ਹਨੇਰੇ ਦੀ ਬੁਕਲ'ਚ ਲਪੇਟਿਆ ਹੋਇਆ ਤਰਦਾ ਤਰਦਾ ਪਤਾ ਨਹੀਂ ਕਿਨੇ ਘੰਟਿਆਂ ਪਿਛੋਂ ਕਿਨਾਰੇ ਜਾ ਲੱਗਾ। ਗਰਮੀ ਦਾ ਮੌਸਮ ਤੇ ਕਰਮ ਸਿੰਘ ਦੀ ਜਵਾਨੀ ਤੇ ਉਸਦੇ ਦਰਿੜ ਵਿਸ਼ਵਾਸ ਨੇ ਉਸਨੂੰ ਸਮੁੰਦਰ ਦੇ ਪਾਣੀ ਵਿੱਚ ਠਰਣ ਅਤੇ ਡੁੱਬਣ ਨਹੀਂ ਦਿੱਤਾ। ਉਹ ਖੁਸ਼ ਸੀ ਕਿ ਉਹ ਹਾਕਮਾਂ ਦੀਆਂ ਨਜ਼ਰਾਂ ਤੋ ਛੁੱਪਕੇ ਨਿਕਲ ਆਇਆ ਹੈ, ਪਰ ਉਸਦੀ ਹੈਰਾਨੀ ਦੀ ਹੱਦ ਨਾ ਰਹੀ ਜਦੋਂ ਉਸਨੂੰ ਇਹ ਪਤਾ ਲੱਗਾ ਕਿ ਉਹ ਕੈਨੇਡਾ ਦੀ ਧਰਤੀ ਤੇ ਨਹੀਂ ਬਲਕਿ ਅਮਰੀਕਾ ਦੀ ਧਰਤੀ ਤੇ ਪਹੁੰਚ ਗਿਆ ਸੀ। ਕਿਉਂਕਿ ਉਹ ਜਾਣਦਾ ਸੀ ਕਿ ਉਸ ਵੇਲੇ ਜਿਆਦਾ ਹਿੰਦੁਸਤਾਨੀ ਲੋਕ ਕੈਨੇਡਾ ਵਿੱਚ ਰਹਿੰਦੇ ਸੀ, ਇਸ ਲਈ ਉਹ ਕੈਨੇਡਾ ਹੀ ਪਹੁੰਚਣਾ ਚਾਹੁੰਦਾ ਸੀ। ਕੁਝ ਦਿਨ ਤਾਂ ਉਸਨੇ ਲੁਕ ਛੁਪਕੇ ਤੇ ਬੇਰੀਜ਼ ਖਾਕੇ ਅਮਰੀਕਾ ਵਿੱਚ ਹੀ ਕੱਟੇ। ਉਸਨੇ ਆਪਣਾ ਹੁਲੀਆ ਵੀ ਬਦਲ ਲਿਆ। ਉਸਨੇ ਆਪਣੇ ਸਿਰ ਦੇ ਵਾਲ ਤੇ ਪਹੁ ਫੁਟਦੀ ਦਾੜੀ੍ਹ ਵੀ ਕਟਵਾ ਦਿੱਤੀ। ਇਸ ਬਦਲੀ ਹੋਈ ਸੂਰਤ ਨੂੰ ਦੇਖਕੇ ਕੋਈ ਨਹੀਂ ਸੀ ਕਹਿ ਸਕਦਾ ਕਿ ਕਰਮ ਸਿੰਘ ਕੋਈ ਭਗੌੜਾ ਹਿੰਦੁਸਤਾਨੀ ਹੋਵੇਗਾ।
ਕਰਮ ਸਿੰਘ ਦਾ ਨਾਮ ਤਾਂ ਮਾਂ ਪਿਉ ਨੇ ਸੋਹਨ ਸਿੰਘ ਰਖਿਆ ਸੀ ਪਰ ਉਸਨੂੰ ਆਪਨਾ ਹੁਲੀਆ ਛਪਾਉਣ ਲਈ ਆਪਣਾ ਨਾਮ ਬਦਲਣਾ ਪਿਆ। ਉਸਨੇ ਆਪਣਾ ਨਾਮ ਕਰਮ ਸਿੰਘ ਰੱਖ ਲਿਆ ਕਿਉਂਕਿ ਹੁਨ ਉਸਨੇ ਆਪਣੇ ਕਰਮਾਂ ਦਾ ਹੀ ਖੱਟਿਆ ਖਾਣਾ ਸੀ। ਦਿਨ ਵੇਲੇ ਤਾਂ ਉਹ ਛੁਪਿਆ ਰਹਿੰਦਾ ਪਰ ਰਾਤਾਂ ਨੂੰ ਉਹ ਕਈ ਕਈ ਮੀਲ , ਕੈਨੇਡਾ ਦੀ ਧਰਤੀ ਤੇ ਪਹੁੰਚਣ ਲਈ ਤੁਰਿਆ ਹੀ ਜਾਂਦਾ। ਆਪਣੀ ਕਿਸਮਤ ਦੇ ਸਹਾਰੇ ਉਹ ਇੱਕ ਦਿਨ ਕੈਨੇਡਾ ਪਹੁੰਚ ਹੀ ਗਿਆ। ਕੈਨੇਡਾ ਪਹੁੰਚਕੇ ਕਰਮ ਸਿੰਘ ਅਮਰੀਕਾ ਦੀ ਸਰਹੱਦ ਦੇ ਨੇੜੇ ਹੀ ਇੱਕ ਛੋਟੇ ਜਿਹੇ ਪਿੰਡ ਵਿੱਚ ਇੱਕ ਡੱਚ ਪਰਵਾਰ ਦੀ ਫਾਰਮ ਤੇ ਕੰਮ ਲੱਗ ਗਿਆ।
ਕਰਮ ਸਿੰਘ ਦਾ ਵਿਆਹ ਤਾਂ ਛੋਟੇ ਹੂੰਦਿਆਂ ਹੀ ਹੋ ਗਿਆ ਸੀ, ਪਰ ਮੁਕਲਾਵਾ ਬਾਅਦ ਵਿੱਚ ਲੈਕੇ ਆਇਆ ਸੀ। ਕਰਮ ਸਿੰਘ ਆਪਣੀ ਨਵੀਂ ਨਵੇਲੀ ਵਹੁਟੀ ਤੇ ਰੋਂਦੇ ਕੁਰਲਾਉਂਦੇ ਮਾਂ ਪਿਉ ਨੂੰ ਇੱਕ ਨਵੀਂ ਜ਼ਿੰਦਗੀ ਦੇ ਸੁਪਨੇ ਲੈਂਦਾ ਹੋਇਆ ਬਾਕੀ ਲੋਕਾਂ ਦੀ ਰੀਸੋ ਰੀਸ ਕਾਮਾਗਾਟਾਮਾਰੂ ਤੇ ਸਵਾਰ ਹੋ ਗਿਆ। ਉਸਨੂੰ ਜਵਾਨੀ ਦੇ ਲੋਰ ਵਿੱਚ ਸਵਾਏ ਨਵੀਂ ਦੁਨੀਆਂ ਦੇ ਹੋਰ ਕੁਝ ਨਹੀਂ ਸੀ ਸੋਚ ਵਿੱਚ ਆ ਰਿਹਾ। ਘਰ ਛੱਡਣ ਵੇਲੇ ਉਸਨੂੰ ਤਾਂ ਇਹ ਵੀ ਨਹੀਂ ਸੀ ਪਤਾ ਕਿ ਉਹ ਇੱਕ ਬੱਚੀ ਦਾ ਬਾਪ ਬਨਣ ਵਾਲਾ ਸੀ।
ਕਰਮ ਸਿੰਘ ਫਾਰਮ ਤੇ ਹੀ ਡੱਚ ਪਰਵਾਰ ਨਾਲ ਖਾਣਾ ਖਾ ਲੈਂਦਾ ਤੇ ਗਾਈਆਂ ਦੇ ਨਾਲ ਹੀ ਬਾਰਨ ਵਿੱਚ ਸੌਂ ਜਾਂਦਾ; ਜੋ ਪੇਸਾ ਉਹ ਕਮਾਉਂਦਾ ਉਹ ਡੱਚ ਪਰਵਾਰ ਕੋਲ ਹੀ ਜਮਾ੍ਹ ਰੱਖਦਾ। ਇਸਦਾ ਰਵਈਆ ਸਭ ਨਾਲ ਪਿਆਰ ਵਾਲਅ ਸੀ, ਬੱਚਿਆਂ ਨਾਲ ਬੱਚਾ ਤੇ ਬੁੱਢਿਆਂ ਨਾਲ ਬੁੱਢਾ। ਆਪਣਾ ਡੂੰਗ ਟਪਾਉਣ ਲਈ ਉਸਨੇ ਥੋੜ੍ਹੀ ਅੰਗਰੇਜ਼ੀ ਵੀ ਸਿੱਖ ਲਈ ਸੀ। ਘਾਹ ਚਰਦੀਆਂ ਗਾਈ ਆਂ ਨੂੰ ਅੰਗਰੇਜ਼ੀ ਵਿੱਚ ਕਹਿੰਦਾ,"ਕਮ ਕਮ, ਨੋ ਮੋਰ ਘਾਹ, ਹੋਮ ਗੋ ਟੈਮ, ਹੋਮ ਗੋ ਟੈਮ"। ਗਾਈਆਂ ਵੀ ਇਸਦੀ ਬੋਲੀ ਸਮਝਣ ਲੱਗ ਗਈਆਂ ਸਨ। ਝਦੋਂ Aਸਨੂੰ ਆਪਨੀ ਘਰਵਾਲੀ ਦੀ ਯਾਦ ਆAਂਦੀ ਤਾਂ ਉਹ ਗਾਈਆਂ ਨੂੰ ਉੱਚੀ ਉੱਚੀ ਹੀਰ ਸੁਣਾਉਦ। ਕਦੀ ਕਦੀ ਤਾਂ ਹੀਰ ਸੁਣਦਿਆਂ ਗਾਈਆਂ ਦੀਆਂ ਵੀ ਅੱਖਾਂ ਵਿੱਚ ਅਥਰੂ ਅ ਜਾਂਦੇ। ਜਦੋਂ ਕਦੀ ਹੇਕ ਵਿੱਚ ਢੋਲਾ ਗਾਉਂਦਾ ਤਾਂ ਗਾਈਆਂ ਆਪਣੀਆਂ ਪੂਛਾਂ ਤੇ ਸਿਰ ਹਿਲਾਕੇ ਆਪਣੀ ਖੁਸ਼ੀ ਦਿਖਾਉਂਦੀਆਂ ਤਾਂ ਕਰਨ ਸਿੰਘ ਉੱਚੀ ਸਾਰੀ ਕਹਿੰਦਾ, 'ਸ਼ਾਵਾ ਸ਼ਾਵਾ ਜਊਿਣ ਜੋਗੀਓ, ਮੈਨੂੰ ਏਸੇ ਤਰਾਂ੍ਹ ਹਲਾ ਸ਼ੇਰੀ ਦੇਂਦੀਆਂ ਰਹਿਣਾ। ਹੁਨ ਤਾਂ ਤੁਸੀਂ ਹੀ ਮੇਰਾ ਪਰਵਾਰ ਓ।"ਅੱਖਾ'ਚ ਆਏ ਹੰਝੂ ਕਰਮ ਸਿੰਘ ਆਪਣੀ ਕਮੀਜ਼ ਦੀ ਬਾਂਹ ਨਾਲ ਪੂੰਝ ਲੈਂਦਾ।
ਇਸੇ ਤਰਾਂ੍ਹ ਸਮਾ ਲੰਘਦਾ ਗਿਆ। ਕਰਮ ਸਿੰਘ ਕੋਲ ਬਹੁਤ ਪੈਸੇ ਜਮਾ੍ਹ ਹੋ ਗਏ ਸਨ। ਕਈ ਵਾਰੀ ਸੋਚਦਾ ਕਿ ਪਰਵਾਰ ਨੂੰ ਪੈਸੇ ਭੇਜੇ ਪਰ ਭੇਜਣ ਦਾ ਕੋਈ ਰਾਹ ਨਹੀਂ ਸੀ। ਵੈਸੇ ਵੀ Aਸਨੂੰ ਕਿਸੇ ਉਪਰ ਵਿਸ਼ਵਾਸ ਨਹੀਂ ਸੀ। ਜਿਉਂ ਜਿਉਂ ਕਰਮ ਸਿੰਘ ਦੀ ਦੌਲਤ ਵਧਦੀ ਗਈ ਉਸਦੀ ਜ਼ਿੰਦਗੀ ਦੇ ਦਿਨ ਘਟਦੇ ਗਏ। 1947 ਵਿੱਚ ਹਿੰਦੁਸਤਾਨ ਨੂੰ ਜਦੋਂ ਆਜ਼ਾਦੀ ਮਿਲੀ ਤਾਂ ਕੈਨੇਡਦ ਵਿੱਚ ਵੀ ਲੋਕਾਂ ਨੂੰ ਆਪਣੇ ਪਰਵਾਰ ਕੈਨੇਡਾ ਬਲਾਉਣ ਲਈ ਇਜਾਜ਼ਤ ਮਿਲ ਗਈ। ਕਰਮ ਸਿੰਘ ਵੀ ਚਾਈਂ ਚਾਈਂ ਦੇਸ ਨੂੰ ਜਾਣ ਲਈ ਤਿਆਰ ਹੋ ਗਿਆ। ਇੱਕ ਮਹੀਨੇ ਦੀ ਛੁੱਟੀ ਲੈਕੇ ਉਹ ਪਿੰਡ ਜਾ ਪਹੁੰਚਿਆ। ਬੁਢੇ ਮਾਂ ਬਾਪ ਪੁੱਤ੍ਰ ਦੀ ਜੁਦਾਈ ਵਿੱਚ ਤਾਂ ਪਹਿਲਾਂ ਹੀ ਚਲ ਵੱਸੇ ਸਨ ਤੇ ਪਤੀ ਦੀ ਉਡੀਕ ਵਿੱਚ ਹੰਝੂ ਕੇਰਦੀ ਇਸਦੀ ਪਤਨੀ ਦੀਆਂ ਅੱਖਾਂ ਦੀ ਰੋਸ਼ਨੀ ਘੱਟ ਗਈ ਸੀ। 49 ਸਾਲਾਂ ਦੀ ਪਤਨੀ ਅੱਸੀਆਂ ਤੋਂ ਘੱਟ ਨਹੀਂ ਸੀ ਲੱਗਦੀ। ਇਸਦੀ ਧੀ ਬਲਵੰਤੀ ,ਜੋ ਕਿ ਆਪਣੇ ਬਾਪ ਦੇ ਦੇਸ ਨੂੰ ਛੱਡਣ ਤੋਂ ਥੋੜ੍ਹੇ ਮਹੀਨੇ ਬਾਅਦ ਪੈਦਾ ਹੋਈ ਸੀ ਅਤ ਪਿਤਾ ਦੇ ਪਿਆਰ ਤੋਂ ਵਾਂਝੀ ਰਹੀ ਸੀ ਕਰਮ ਸਿੰਘ ਨੂੰ ਦੇਖਕੇ ਕੋਈ ਖਾਸ ਖੁਸ਼ੀ ਨਹੀਂ ਹੋਈ। ਬਲਵੰਤੀ ਦਾ ਵਿਆਹ ੋ ਚੁਕਿਆ ਸੀ ਤੇ ਇੱਕ ਲੜਕੇ ਤੇ ਤਿੰਨ ਲੜਕੀਆਂ ਦੀ ਮਾਂ ਸੀ। ਥੋੜੇ ਦਿਨ ਪਰਵਾਰ ਵਿੱਚ ਰਹਿਕੇ ਕਰਮ ਸਿੰਘ ਕੈਨੇਡਾ ਵਾਪਸ ਆ ਗਿਆ। ਵਾਪਸ ਆਕੇ ਉਹ ਸੋਚਦਾ,
" ਕੈਨੇਡਾ ਆਕੇ ਮੈ ਕੀ ਖੱਟਿਆ। ਮੈ ਜਾਣਦਾ ਆਂ ਕਿ ਮੇਰਾ ਹੀ ਕਸੈਰ ਸੀ, ਨਾ ਕੋਈ ਖਤ ਨਾ ਕੋਈ ਪਤ੍ਰ ਪਰਵਾਰ ਨੂੰ ਭੇਜਿਆ। ਪਰ ਮੈ ਕੀ ਕਰਦਾ। ਲਿਖਣਾ ਪੜ੍ਹਨਾ ਤਾਂ ਮੈਨੂੰ ਆਉਂਦਾ ਹੀ ਨਹੀਂ ਸੀ। ਭਗੌੜਾ ਬਨਕੇ ਮੈ ਪੈਸੇ ਕਮਾਏ ਪਰ ਕਿਸ ਲਈ। ਇਸ ਵੇਲੇ ਮੇਰੇ ਆਪਵੇ ਹੀ ਪਰਾਏ ਬਨ ਲੱਗਦੇ ਨੇ।" ਕਰਮ ਸਿੰਘ ਦੀਆਂ ਅੱਖਾਂ ਵਿੱਚ ਅਥਰੂ ਤੇ ਗਲੇ'ਚ ਹਟਕੋਰੇ। ਉਹ ਗਾਈਆਂ ਦੇ ਬਾਰਨ'ਚ ਜਾਕੇ ਉੱਚੀ ਉੱਚੀ ਰੋਇਆ। ਜਦੋਂ ਉਸਦਾ ਗੁਬਾਰ ਨਿਕਲ ਗਿਆ ਤਾਂ ਉਹ ਫਿਰ ਕੰਮ'ਚ ਮਸਰੂਫ ਹੋ ਗਿਆ। ਡੱਚ ਪਰਵਾਰ ਉਸਦੀ ਵਾਪਸੀ ਤੇ ਬਹੁਤ ਖੁਸ਼ ਹੋਇਆ।
ਕਰਮ ਸਿੰਘ ਦੇਸ ਤੋਂ ਆਉਂਦਾ ਹੋਇਆ ਇੱਕ ਹਰਕੂਲੀਸ ਦਾ ਬਾਈ ਸਕਿਲ ਵੀ ਲੈਕੇ ਆਇਆ। ਜਦੋਂ ਕੁਝ ਸਾਲਾਂ ਬਾਅਦ ਸਾਈਕਲ ਦੀ ਬੱਤੀ ਟੁੱਟ ਗਈ ਤਾਂ ਕਰਮ ਸਿੰਘ ਇੱਕ ਛੋਟੀ ਜਿਹੀ ਲਾਲਟੈਣ ਲਟਕਾਕੇ ਕੰਮ ਸਾਰਣ ਲੱਗ ਪਿਆ। ਉਸਦੀ ਇਹ ਲਾਲਟੈਨ ਸ਼ਹਿਰ ਵਿੱਚ ਇੱਕ ਅਨੋਖੀ ਚੀਜ਼ ਸੀ। 'ਬਾਬਾ ਲਾਲਟੈਨ ਵਾਲਾ' ਕਰਕੇ ਲੋਕੀਂ ਇਸਨੂੰ ਯਾਦ ਕਰਦੇ। ਕਰਮ ਸਿੰਘ ਬਾਹਰ ਅੰਦਰ ਘੱਟ ਹੀ ਜਾਂਦਾ ਸੀ ਪਰ ਜਦੋਂ ਵੀ ਜਾਂਦਾ ਤਾਂ ਆਪਣੇ ਸਾਈਕਲ ਤੇ ਹੀ ਜਾਂਦਾ। ਇੱਕ ਵਾਰੀ ਸਾਈਕਲ ਦੇ ਪਹੀਏ ਦੀ ਟਿਊਬ ਖਰਾਬ ਹੋ ਗਈ ਪਰ ਟਿਊਬ ਕਿਸੇ ਵੀ ਦੁਕਾਨ ਤੋਂ ਨਹੀਂ ਸੀ ਮਿਲੀ। ਦੁਕਾਨਦਾਰਾਂ ਦਾ ਕਹਿਣਾ ਸੀ ਕਿ ਇਸ ਸਾਈਕਲ ਦੀ ਟਿਊਬ ਸਿਰਫ ਹਿੰਦੁਸਤਾਨ ਵਿੱਚ ਹੀ ਮਿਲਦੀ ਏ। ਖੈਰ ਇੱਕ ਦੁਕਾਨਦਾਰ ਨੇ ਕਰਮ ਸਿੰਘ ਨੂ ਟਿਊਬ ਹਿੰਦੁਸਤਾਨ ਤੋਂ ਮਗਵਾ ਹੀ ਦਿੱਤੀ।
ਜਦੋਂ ਕਰਮ ਸਿੰਘ ਕੋਲ ਕਾਫੀ ਦੌਲਤ ਇੱਕਠੀ ਹੋ ਗਈ ਤਾਂ ਉਹ ਇੱਕ ਛੋਟੀ ਜਿਹੀ ਫਾਰਮ ਖਰੀਦਣ ਦੀਆਂ ਹਰ ਰੋਜ਼ ਗਾਈਆਂ ਨਾਲ ਬੈਠਕੇ ਸਲਾਹਾਂ ਕਰਦਾ ਇੰਜ ਲੱਗਦਾ ਸੀ ਕਿ ਗਾਈਆਂ ਨਹੀਂ ਸੀ ਚਾਹੁੰਦੀਆਂ ਕਿ ਕਰਮ ਸਿੰਘ ਉਨਾ੍ਹ ਨੂੰ ਛੱਡਕੇ ਜਾਵੇ। ਉਹ ਵੀ ਅਲਪਣੇ ਸਿਰ ਹਿਲਾ ਹਿਲਾ ਕੇ ਨਾਂਹ ਵਿੱਚ ਜਵਾਬ ਦਿੰਦੀਆਂ। ਇੱਕ ਦਿਨ ਸਵੇਰੇ ਸਵੇਰੇ ਮਾਲਕਾਂ ਨ ਕਰਮ ਸਿੰਘ ਨੂੰ ਬਾਰਨ'ਚੋਂ ਬੁਲਾ ਭੇਜਿਆ। ਉਹ ਸਿਰ ਤੇ ਪੱਗ ਲਪੇਟਦਾ ਹੋਇਆ, ਛੇਤੀ ਛੇਤੀ ਕੰਮ ਵਾਲੇ ਬੂਟ ਪਾਕੇ ਮਾਲਕ ਦੇ ਘਰ ਪਹੁੰਚਿਆ। ਬੂਟ ਹੇਠਾਂ ਬੇਸਮੈਂਟ'ਚ ਲਾਏ ਤੇ ਛੇਤੀ ਛੇਤੀ ਪੌੜੀਆਂ ਚੜ੍ਹਕੇ ਲਿਵਿੰਗਰੂਮ ੱਿਵੱਚ ਫਰਸ ਤੇ ਹੀ ਬੈਠ ਗਿਆ। ਮਾਲਕ ਅਤੇ ਉਸਦੀ ਘਰਵਾਲੀ ਕਾਫੀ ਪੀ ਰਹੇ ਸਨ। ਕਰਮ ਸਿੰਘ ਲਈ ਵੀ ਕਾਫੀ ਦਾ ਕੱਪ ਬਨਾਇਆ ਗਿਆ। ਕਰਮ ਸਿੰਘ ਹੌਲੀ ਹੌਲੀ ਕਾਫੀ ਪੀ ਰਿਹਾ ਸੀ ਤੇ ਸੋਚਦਾ ਸੀ ਕਿ ਅੱਜ ਮਾਲਕ ਨੇ ਉਸਨੂੰ ਕਿਉਂ ਸੱਦਿਆ ਏ। ਸ਼ਾਇਦ ਕੋਈ ਸ਼ਿਕਾਇਤ ਹੋਵੇ। ਗਰੀਬ ਇਨਸਾਨ ਤਾਂ ਹਵਾ ਦੇ ਝੌਂਕੇ ਤੋਂ ਤਾਂ ਵੈਸੇ ਹੀ ਡਰ ਜਾਂਦਾ ਏ।ਆਖਿਰ ਮਾਲਕਾਂ ਨੇ ਆਪਣੇ ਦਿਲ ਦੀ ਗੱਲ ਦੱਸ ਹੀ ਦਿੱਤੀ।
"ਕਰਮ ਸਿੰਘ, ਅਸਾਂ ਦੋਨਾ ਜੀਆਂ ਨੇ ਆਪਣੇ ਦੇਸ ਹੌਲੈਂਡ ਨੂੰ ਵਾਪਸ ਜਾਣ ਦਾ ਇਰਾਦਾ ਬਨਾ ਲਿਆ ਏ। ਅਸੀਂ ਹਮੇਸ਼ਾਂ ਲਈ ਜਾ ਰਹੇ ਹਾਂ।"
ਵਿੱਚੋਂ ਹੀ ਟੋਕਕੇ ਕਰਮ ਸਿੰਘ ਕਹਿਣ ਲੱਗਾ,
"ਇਹ ਕੀ ਕਹਿੰਦੇ ਹੋ ਸਰ ਜੀ? ਐਸੀ ਕਿਹੜੀ ਬਿਪਤਾ ਆਨ ਪਈ ਏ ਕਿ ਤੁਸੀਂ ਸਭ ਛੱਡ ਛਡਾਕੇ ਜਾ ਰਹੇ ਹੌ? ਹਾਂ ਤੁਸੀਂ ਥੋੜੇ ਸਮੇ ਲਈ ਚਲੇ ਜਾਵੋ, ਮੈ ਇਮਾਨਦਾਰੀ ਨਾਲ ਸਾਰੀ ਲੁਕਆਫਟਰ ਕਰ ਲਵਾਂਗਾ ।"
" ਨਹੀਂ ਕਰਮ ਸਿੰਘ, ਅਸੀਂ ਤੇਰੇ ਕੋਲ ਆਪਣੀ ਫਾਰਮ ਵੇਚਣੀ ਚਾਹੁੰਦੇ ਆਂ। ਤੇਰੀ ਸਾਡੇ ਕੋਲ ਬਹੁਤ ਦੌਲਤ ਜਮਾ੍ਹ ਹੈ। ਤੇਰੇ ਨਾਲੋਂ ਚੰਗਾ ਖਰੀਦਾਰ ਨਹੀਂ ਲੱਭਣਾ।"
ਕਰਮ ਸਿੰਘ ਨੂੰ ਯਕੀਨ ਨਹੀਂ ਸੀ ਆ ਰਿਹਾ। ਉਸਦੇ ਮਨ ਦੀ ਮੁਰਾਦ ਪੂਰੀ ਹੁੰਦੀ ਨਜ਼ਰ ਆਉਣ ਲੱਗੀ। ਉਹ ਮੂਨ ਗਿਆ ਤੇ ਚਾਈਂ ਚਾਈਂ ਜਾਕੇ ਗਾਈਆਂ ਨੂੰ ਦਸਿਆ। ਉਹ ਵੀ ਸਿਰ, ਪੇਰ ਤੇ ਪੂਛਲ ਹਿਲਾ ਹਿਲਾ ਕਰਮ ਸਿੰਘ ਦੀ ਖੁਸ਼ੀ ਦਾ ਇਜ਼ਹਾਰ ਕਰਨ ਲੱਗੀਆਂ। ਦੋ ਮਹੀਨਿਆਂ ਬਾਅਦ ਡੱਚ ਪਰਵਾਰ ਸਭ ਕੁਛ ਕਰਮ ਸਿੰਘ ਨੂੰ ਸੌਂਪਕੇ ਵਾਪਿਸ ਹੌਲੈਂਡ ਚਲੇ ਗਏ। ਹੁਣ ਕਰਮ ਸਿੰਘ ਕੋਲ ਸਭ ਕੁਝ ਸੀ ਪਰ ਪਰਵਾਰ ਦਾ ਸੁਖ ਨਹੀਂ ਸੀ। ਉਹ ਹਾਲਾਤ ਦਾ ਮਾਰਿਆ ਹੋਇਆ ਕਰ ਵੀ ਕੀ ਸਕੱਦਾ ਸੀ।
ਇਸੇ ਤਰਾਂ੍ਹ ਕਰਮ ਸਿੰਘ ਦਾ ਸਮਾ ਲੰਘਦਾ ਗਿਆ। ਕਦੀ ਕਦਾਈਂ ਆਪਣੀ ਧੀ ਨੂੰ ਕੁਝ ਪੈਸੇ ਵੀ ਭੇਜ ਦਿੰਦਾ। ਕਰਮ ਸਿੰਘ ਨੇ ਲਾਗੇ ਲਗਦੀ ਹੋਰ ਜ਼ਮੀਨ ਵੀ ਖਰੀਦ ਲਈ। ਹਰ ਸਾਲ ਬੇਰੀਜ਼ ਤੇ ਬੀਅਰ ਦੇ ਡੋਡਿਆਂ'ਦੀ ਖੇਤੀ'ਚੋਂ ਬਹੁਤ ਆਮਦਨ ਸੀ ਪਰ ਕਰਮ ਸਿੰਘ ਕੰਜੂਸ ਬਹੁਤ ਸੀ। ਇੱਕ ਸਾਲ ਹੱੜ ਆਉਣ ਨਾਲ ਘਰਾਂ'ਚ ਪਾਣੀ ਆ ਗਿਆ। ਘਰ ਦੇ ਸ੍ਹਾਮਣੇ ਇਸਦੇ ਵਕੀਲ ਡੱਗ ਸਮਾਰਟ ਦਾ ਘਰ ਸੀ। ਕਰਮ ਸਿੰਘ ਨੇ ਘਰ ਨੂੰ ਸਾਫ ਕਰਵਾਇਆ। ਘਰ ਬਹੁਤ ਵੱਡਾ ਸੀ ਤੇ ਕਰਮ ਸਿੰਘ ਕੱਲੀ ਜਾਨ। ਉਸਨੇ ਆਪਣੇ ਵਕੀਲ ਦੇ ਕਹਿਣ ਤੇ ਘਰ ਦੀਆਂ ਖਿੜਕੀਆਂ ਤੇ ਦਰਵਾਜ਼ੇ ਕਿੱਲਾਂ ਨਾਲ ਬੰਦ ਕਰਵਾ ਦਿੱਤੇ। ਇਸ ਤਰਾਂਕਰਨ ਨਾਲ ਕਰਮ ਸਿੰਘ ਨੁੰ ਘਰ ਤੇ ਟੈਕਸ ਨਹੀਂ ਸੀ ਦੇਣਾ ਪੈਣਾ।ਘਰ ਦੇ ਪਿਛਵਾੜੇ ਜਿੱਥੇ ਗੇਰਾਜ ਸੀ, ਉਥੇ ਕਰਮ ਸਿੰਘ ਨੇ ਆਂਪਣੇ ਰਹਿਣ ਲਈ ਇੱਕ ਕਮਰਾ ਵੀ ਬਨਵਾ ਲਿਆ। ਕਰਮ ਸਿੰਘ ਨੂੰ ਇੰਗਲਿਸ਼ ਬੋਲਣ ਅਤੇ ਪੜ੍ਹਨ ਦਾ ਚੰਗਾ ਅਭਿਆਸ ਵੀ ਹੋ ਗਿਆ ਸੀ। ਅਖਬਾਰ ਪੜ੍ਹਨ ਦਾ ਕਾਫੀ ਸ਼ੌਕ ਸੀ, ਅਖਬਾਰ ਖਰੀਦਕੇ ਸੁਟਦਾ ਨਹੀਂ ਸੀ ਬਲਕਿ ਫਰਸ਼ ਤੇ ਵਿਛਾ ਦਿੰਦਾ। ਉਸਦਾ ਖਿਆਲ ਸੀ ਕਿ ਅਖਬਾਰਾਂ ਕਮਰਾ ਗਰਮ ਰੱਖਦੀਆਂ ਹਨ।ਇੱਕ ਇੱਟਾਂ ਦਾ ਚੁਲਾ੍ਹ ਵੀ ਬਾਹਰ ਰਖਿਆ ਹੋਇਆ ਸੀ। ਫਰਿਜ ਦੀ ਜਗਾ੍ ਕਰਮ ਸਿੰਘ ਸਬਜ਼ੀਆਂ ਜ਼ਮੀਨ ਵਿੱਚ ਹੀ ਦੱਬ ਦਿੰਦਾ। ਇਸੇ ਤਰਾਂ ਸਾਦੀ ਜ਼ਿੰਦਗੀ ਬਸਰ ਕਰਦੇ ਹੋਏ ਕਰਮ ਸਿੰਘ ਨੂੰ ਪਤਾ ਹੀ ਨਹੀਂ ਕਿ ਕਦੋਂ ਉਹ ਕਰਮ ਸਿੰਘ ਤੋਂ ਬਾਬਾ ਕਰਮ ਸਿੰਘ ਬਨ ਗਿਆ ਸੀ। ਚਿੱਟਾ ਦਾੜਾ੍ਹ ਤੇ ਲਾਲਟੈਨ ਵਾਲੀ ਸਾਈਕਲ ਹੀ ਬਾਬੇ ਦੀ ਪਹਿਚਾਨ ਸੀ। ਜਦੋਂ ਵੀ ਕੋਈ ਉਸਨੂੰ ਬਾਬਾ ਕਹਿਂਦਾ ਤਾਂ ਬਹੁਤ ਖੁਸ਼ ਹੁੰਦਾ। ਉਸਨੂੰ ਇੰਜ ਲੱਗਦਾ ਕਿ ਜਿਵੇਂ ਉਸਦੇ ਪੋਤੇ ਦੋਹਤੇ ਉਸਨੂੰ ਬੁਲਾ ਰਹੇ ਹੋਣ।
ਹੁਨ ਕਰਮ ਸਿੰਘ ਬਹੁਤੀ ਸਿਰ ਦਰਦੀ ਨਹੀਂ ਸੀ ਲੈਣੀ ਚਾਹੁੰਦਾ। ਏਸ ਕਰਕੇ ਉਸਨੇ 1972 ਵਿੱਚ ਦੇਸ ਤੋਂ ਆਏ ਦੋ ਭਰਾਂਵਾਂ ਕੋਲ ਜ਼ਮੀਨ ਠੇਕੇ ਤੇ ਦੇ ਦਿੱਤੀ। ਘਰ ਦੇ ਨਾਲ ਦੇ ਦੋ ਖੇਤ ਆਪਣੇ ਕੋਲ ਰੱਖ ਲਏ। ਆਪਣੇ ਪੇਸੇ ਬੈਂਕਾਂ ਵਿੱਚ ਜਮਾ੍ਹ ਕਰਵਾ ਦਿੰਦਾ। ਡੱਗ ਸਮਾਰਟ ਇਸਦੀ ਜਾਇਦਾਦ ਦਾ ਪੂਰਾ ਹਿਸਾਬ ਰੱਖਦਾ। ਇਸਨੂੰ ਅਪਣੇ ਵਕੀਲ ਤੇ ਪੂਰਾ ਭਰੋਸਾ ਨਹੀਂ ਸੀ, ਇਸੇ ਲਈ ਉਹ ਸੂਰਜ ਕੋਲੋਂ ਸਲਾਹ ਮਸ਼ਵਰਾ ਲੈ ਲੈਂਦਾ। ਸੂਰਜ ਸਿਟੀ ਹਾਲ ਵਿੱਚ ਡਾਇਰੈਕਟਰ ਦੇ ਔਹਦੇ ਤੇ ਸੀ ਤੇ ਜ਼ਮੀਨਾ ਦੇ ਬਾਰੇ ਬਹੁਤ ਕੁਝ ਜਾਣਦਾ ਸੀ। ਬਾਬੇ ਨੇ ਆਪਣੇ ਪੇਸੇ ਕੈਨੇਡਾ ਤੇ ਅਮਰੀਕਾ ਵਿੱਚ ਕਈ ਬੈਂਕਾਂ ਵਿੱਚ ਜਮਾ੍ਹ ਕਰਵਾਏ ਹੋਏ ਸੀ। ਇੱਕ ਦਿਨ ਜਦੋਂ ਉਸਨੇ ਅਪਣੀਆਂ ਬੈਂਕ ਦੀਆਂ ਕਾਪੀਆਂ ਸੂਰਜ ਨੂੰ ਦਿਖਾਈਆਂ ਤਾਂ ਸੂਰਜ ਹੈਰਾਨ ਹੋਕੇ ਕਹਿਣ ਲੱਗਾ,
"ਅੰਕਲ, ਤੁਸੀਂ ਐਨੇ ਬੈਂਕਾਂ'ਚ ਪੈਸੇ ਕਿਊਂ ਜਮਾ੍ ਕਰਵਾ ਰੱਖੇ ਨੇ?"
ਬਾਬਾ ਕਹਿਣ ਲੱਗਾ,
"ਕਾਕਾ ਤੂੰ ਹਾਲੇ ਬੱਚਾ ਏਂ। ਤੈਂਨੂੰ ਹਾਲੇ ਨਹੀਂ ਪਤਾ। ਜੇ ਕੈਨੇਡਾ ਦੇ ਬੈਂਕ ਫੇਲ ਹੋਜਾਣ ਤਾਂ ਕਮਸਕਮ ਅਮਰੀਕਾ ਦੇ ਪੈਸੇ ਤਾਂ ਬਚੇ ਰਹਿਣਗੇ।"
"ਨਹੀਂ ਅੰਕਲ, ਪੈਸੇ ਇੱਕ ਬੈਂਕ'ਚ ਜਮਾ੍ਹ ਰਵਾਉਣ ਨਾਲ ਸਿਰ ਖਪਾਈ ਥੋੜੀ੍ਹ ਹੁੰਦੀ ਏ।"
ਬਾਬੇ ਦੇ ਇਸੇ ਭੋਲੇਪਣ ਦਾ ਵਕੀਲ ਡੱਗ ਸਮਾਰਟ ਨੇ ਬਹੁਤ ਫਾਇਦਾ ਉਠਾਇਆ।
ਸੂਰਜ ਦੇ ਕਹਿਣ ਤੇ ਬਾਬੇ ਨੇ ਅਪਣੇ ਪੇਸੇ ਰੌਇਲ ਬੈਂਕ ਤੇ ਬੈਂਕ ਆਫ ਮੌਂਟਰੀਆਲ ਵਿੱਚ ਰੱਖ ਦਿੱਤੇ।
ਇੱਕ ਦਿਨ ਬਾਬਾ ਸਿਟੀ ਹਾਲ'ਚ ਸੂਰਜ ਕੋਲੋਂ ਜਦੋਂ ਕੋਈ ਸਲਾਹ ਲੈਣ ਗਿਆ ਤਾਂ ਸੂਰਜ ਕਹਿਣ ਲੱਗਾ,
"ਅੰਕਲ ਤੁਸੀਂ ਆਪਣੇ ਦੋਹਤੇ ਦੀ ਅਰਜ਼ੀ ਭਰ ਦਿਉ। ਜੇ ਕਿਤੇ ਅੰਕਲ ਥੌਨੂੰ ਕੁਝ ਹੋ ਗਿਆ ਤਾਂ ਸਾਰੀ ਜ਼ਮੀਨ ਗਵਰਮੈਂਟ ਲੈ ਜਾਊ"।
"ਨਹੀਂ ਕਾਕਾ, ਦੋਹਤਾ ਨਹੀਂ, ਮੈ ਅਪਣੇ ਭਰਾ ਦੇ ਪੋਤੇ ਨੂੰ ਮਗੌਣਾ ਚਾਹੁੰਦਾ ਆਂ ਕਿਉਂਕਿ ਉਹ ਮੇਰੇ ਖਾਨਦਾਨ ਦਾ ਨਾਮ ਚਲਾਵੇਗਾ। ਤੇਰੀ ਮਦਦ ਨਾਲ ਉਹ ਜ਼ਰੂਰ ਆ ਜਾਏਗਾ"
ਭਤੀਜੇ ਦੇ ਪੇਪਰ ਭਰ ਦਿੱਤੇ ਗਏ। ਪੇਤਾ ਕੂਝ ਸਮੇ ਬਾਅਦ ਕੇਨੇਡਾ ਪਹੁੰਚ ਗਿਆ।
ਬਾਬੇ ਦੀ ਰਹਿਣੀ ਦੇਖਕੇ ਤਾਂ ਭਤੀਜੇ ਦੇ ਰੌਂਗਟੇ ਖੜੇ ਹੋ ਗਏ। ਜਿਸ ਹਾਲਤ ਵਿੱਚ ਬਾਬਾ ਇੱਕ ਅਮਰਿ ਮੁਲਕ ਵਿੱਚ ਰਹਿ ਰਿਹਾ ਸੀ ਦੇਸ'ੱਚ ਤਾਂ ਕਮੀ ਵੀ ਚੰਗੀ ਹਾਲਤ'ਚ ਰਹਿੰਦੇ ਸੀ। ਕਿਸੇ ਤਰਾਂ੍ਹ ਬਾਬੇ ਦੇ ਗੇਰਾਜ ਵਿੱਚ ਭਤੀਜੇ ਨੇ ਥੋੜ੍ਹੇ ਦਿਨ ਕੱਟੇ। ਬਾਬੇ ਦੇ ਖੇਤਾਂ'ੱਚ ਇੱਕ ਛੋਟਾ ਜਿਹਾ ਘਰ ਸੀ। ਇੱਕ ਦਿਨ ਬਾਬਾ ਭਤੀਜੇ ਨੂੰ ਕੁਝ ਰਸਦ ਦੇਕੇ ਉਸ ਘਰ'ਚ ਰਹਿਣ ਲਈ ਛੱਡ ਆਇਆ। ਬਾਬਾ ਉਸਨੂੰ ਇੱਕ ਕੁਹਾੜੀ ਹੱਥ'ਚ ਫੜਾਕੇ ਕਹਿਣ ਲੱਗਾ;
"ਮੇਰੇ ਬੱਚੇ, ਤੂੰ ਮਿਹਨਤ ਕਰਕੇ ਮਾਲਦਾਰ ਬਨਣਾ ਏ ਤੇ ਮੇਰੇ ਵਰਗੀ ਸਾਦੀ ਜ਼ਿੰਦਗੀ ਬਸਰ ਕਰਨੀ ਏ"।
'ਮੈ ਇੱਥੇ ਕਿਸ ਤਰਾਂ ਰਹਿ ਸਕਦਾ ਆਂ। ਇਹ ਤਾਂ ਉਜਾੜ ਜਗਾ੍ ਏ'।
"ਦੇਖ ਬੱਚੇ , ਤੇਰੇ ਪਾਸ ਜ਼ਮੀਨ ਏ, ਜ਼ਰੂਰਤ ਦਾ ਸਭ ਸਾਮਾਨ ਏ। ਜਦੋਂ ਮੈ ਆਇਆ ਸੀ ਤਾਂ ਹਾਲਾਤ ਬਹੁਤ ਖਾਰਾਬ ਸਨ। ਤੂੰ ਤਾਂ ਕਿਸਮਤ ਵਾਲਾ ਏਂ ਕਿ ਤੇਰਾ ਬਾਬਾ ਇੱਥੇ ਆ"॥
ਪੋਤੇ ਨੂਮ ਸਮਝਾ ਬੁਝਾ ਕੇ ਬਾਬਾ ਆਪਣੇ ਘਰ ਨੂੰ ਚਲਾ ਗਿਆ। ਇਨਾ੍ ਹਾਲਤਾਂ 'ਚ ਬਾਬੇ ਦਾ ਸ਼ਹਿਰੀ ਪੋਤਾ ਇੱਕ ਮਹੀਨਾ ਵੀ ਨਾ ਕੱਟ ਸਕਿਆ। ਸੂਰਜ ਦੀ ਮਦਦ ਨਾਲ ਉਹ ਵਾਪਸ ਦੇਸ ਨੂੰ ਮੁੜ ਗਿਆ।