ਦੇਰ ਸਵੇਰੇ ਬੈਠ ਸਿਰਹਾਣੇ ਨੀਦਾਂ ਚੁਰਾਉਂਦਾ ਹੈ ,
ਹੋਲੀ -ਹੋਲੀ ਪਬ ਧਰ ਕੋਈ ਸੁਪਨੇ "ਚ " ਆਉਂਦਾ ਹੈ ।
ਦਸਤਕ ਦੇਂਦਾ ਤੱਕਣਾ ਉਹਦਾ ਮਨ ਦੇ ਬੂਹੇ ਤੇ ,
ਮੱਲੋ-ਮੱਲੀ ਨੈਣਾ ਰਾਹੀ ਦਿਲ "ਚ " ਸਮਾਉਂਦਾ ਹੈ ।
ਖਿੜ-ਖਿੜ ਜਾਂਦਾ ਦਿਲ ਦਾ ਆਲਮ ਗੂੰਜੇ ਸ਼ੰਖਧੁਨੀ
ਇਉ ਲਗਦਾ ਹੈ ਸਰਘੀ ਵੇਲੇ ਕੋਈ ਬੰਸੀ ਵਜਾਉਂਦਾ ਹੈ ।
ਅੰਬਰਾਂ ਲਾਇਆ ਪਹਿਰਾ ਅੱਜ-ਕੱਲ ਚੰਨ ਦੇ ਚੜ੍ਹਨੇ ਤੇ ,
ਚੋਰੀ -ਚੋਰੀ ਛੁਪਦਾ ਛੁਪਾਉਦਾ ਛੱਤ ਤੇ ਆਉਂਦਾ ਹੈ ।
ਫਿਤਰਤ ਉਸਦੀ ਸ਼ਾਂਤ ਜਿਹੀ ਵਿਚ ਹਲਚਲ ਹੈ ਜਾਪੇ ,
ਨੈਣਾ ਵਿਚਲੀ ਝੀਲ "ਚ " ਨਜਰ ਸਮੁੰਦਰ ਆਉਂਦਾ ਹੈ ।
ਚੱਜ ਨਾ ਕੋਈ ਗ਼ਜ਼ਲ ਘੜਨ ਦਾ ਮੰਨਦਾ ਹਾਂ "ਸੋਨੀ "
ਉਸਦੀ ਮੁਹੱਬਤ ਦਾ ਜਜ਼ਬਾ ਮੈਥੋ ਸ਼ਾਇਰੀ ਕਰਾਉਂਦਾ ਹੈ ।