ਬੇ ਮੌਸਮਾ ਮੀਂਹ (ਕਵਿਤਾ)

ਅੰਮ੍ਰਿਤ ਪਾਲ ਰਾਇ   

Email: rai.25pal@gmail.com
Cell: +91 97796 02891
Address: ਪਿੰਡ - ਹਲੀਮ ਵਾਲਾ ਡਾੱਕਘਰ - ਮੰਡੀ ਅਮੀਨ ਗੰਜ
ਫਾਜ਼ਿਲਕਾ India
ਅੰਮ੍ਰਿਤ ਪਾਲ ਰਾਇ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਭਾਦੋਂ ਮਹੀਨਾ
ਜਦ ਜਦ ਚੜਿਆ
ਵਿੱਚ ਸ਼ਿਕੰਜੇ
ਕਿਸਾਨ ਸੀ ਅੜਿਆ
ਤੱਕੇ ਅੰਬਰੀ
ਚੜ੍ਹਦੀਆਂ ਘਟਾਵਾਂ
ਬਦਲੇ ਦ੍ਰਿਸ਼
ਵਗਦੀਆਂ ਹਵਾਵਾਂ
ਦਿਨ ਹੋ ਰਾਤ
ਵਰ੍ਹੇ ਵਾਂਗ ਵਰੋਲੇ
ਡੋਬੇ ਨਰਮੇ
ਦੁੱਖਾਂ ਦੇ ਦਰ ਖੋਲ੍ਹੇ
ਰੁੜੇ ਕਿਧਰੇ
ਬੰਨ੍ਹੇ ਤੂੜੀ ਦੇ ਕੁੱਪ
ਚਾਰ-ਚੁਫੇਰੇ
ਹੁਣ ਛਾਈ ਸੀ ਚੁੱਪ
ਛੱਪੜ-ਟੋਭੇ
ਨੱਕੋ-ਨੱਕੀ ਭਰਦਾ
ਵਿੱਚ ਬਾਜ਼ਾਰਾਂ
ਦੁਕਾਨਦਾਰੀ ਡੋਬੇ
ਕਹਿਰ ਢਾਏ
ਬੇ-ਮੌਸਮਾ ਮੀਂਹ
ਆਪਣਾ ਰੌਣਾ
ਕਿਸ ਅੱਗੇ ਰੋਈਏ
ਲੱਭਦੀ ਨਾ ਢੋਈ ਏ!