ਕਨੇਡਾ ਵਿੱਚ ਪੰਜਾਬੀ ਬੋਲੀਆਂ
(ਕਵਿਤਾ)
ਝਾਵਾਂ ਝਾਵਾਂ ਝਾਵਾਂ
ਸੋਲਵੀਂ 'ਚ ਮੈਂ ਪੜ੍ਹਦੀ
ਯੂਨੀਵਰਸਿਟੀ ਬ੍ਰਿਟਿਸ਼ ਕਲੰਬੀਆ ਜਾਵਾਂ
ਦੇਸ਼ ਪੰਜਾਬ ਦੀ ਜੱਟੀ ਹਾਨਣੋਂ
ਹੁਣ ਕਨੇਡੀਅਨ ਮੈਂ ਕਹਾਵਾਂ
ਪਟਿਆਲਾ ਸ਼ਾਹੀ ਪੱਗ ਬੰਨਕੇ
ਉਹ ਤੱਕਦਾ ਮੇਰੀਆਂ ਰਾਵ੍ਹਾਂ
ਆ ਮੈਕਡੋਨਲ ਖਾਈਏ ਕਹਿੰਦਾ
ਟਿੰਮ ਹੋਰਟਨ ਦੀ ਕੌਫੀ ਪਿਆਵਾਂ
ਲਾਲ ਪੱਤਾ ਮੈਪਲ ਦਾ
ਸੋਹਣੇ ਦਾ ਸਿਰਨਾਵਾਂ ---
*****
ਤਾਰੇ ਤਾਰੇ ਤਾਰੇ
ਬਾਬਾ ਭਾਨਾ ਆਇਆ ਕਨੇਡੇ
ਨਿੱਤ ਲੈਂਦਾ ਨਵੇਂ ਨਜ਼ਰੇ
ਬੁੱਢੇ ਵਾਰੇ 'ਗ੍ਰੇਜੀ ਸਿੱਖੇ
ਪੁੱਠੇ ਉਹ ਕਰਦਾ ਕਾਰੇ
"ਹਾਏ" ਕਹਿਕੇ ਗੋਰੀ ਲਾਂਘੀ
ਦਿਲ ਉੱਤੇ ਫੇਰਗੀ ਆਰੇ
ਝੀਲਾਂ ਨੂੰ ਟੋਭੇ ਦੱਸਦਾ
æਲਾਚੜ ਕੇ ਲਾਉਂਦਾ ਤਾਰੇ
ਚੜ੍ਹ ਸੀ ਐਨ ਟਾਵਰ 'ਤੇ
ਸਿੱਖਰੋਂ ਮਾਰੇ ਲਲਕਾਰੇ ---
*****
ਫੁੱਟਾ ਧਰ ਲਖੀਰਾਂ ਖਿੱਚੀਆਂ
ਸਿੱਧੀਆਂ ਇੰਝ ਨੇ ਸੜਕਾਂ
ਆਈ ਫਾਈਵ 'ਤੇ ਗੱਭਰੂ ਚੱਲਦਾ
ਚੱਲਦਾ ਨਾਲ ਹੈ ਮੜਕਾਂ
ਡਾਲੇ ਕਮਾਉਣ ਦੇ ਫੱਟੇ ਚੱਕੇ
ਕੱਢੀਆਂ ਪਹਿਲੀਆਂ ਰੜਕਾਂ
ਟੌਰੇ ਆਲੀ ਪੱਗ ਓਸਦੀ
ਜੱਤੀ ਮਾਰੇ ਜਰਕਾਂ
ਨੀਂ ਸੋਹਣਾ ਮੁੰਡਾ ਦੇਖਕੇ ਮੰਮੀ
ਵਧੀਆਂ ਦਿਲ ਦੀਆਂ ਧੜਕਾਂ
ਵਲਵੋ ਜੱਟ ਦਾ ਨੀਂ
ਰੋੜ 'ਤੇ ਮਾਰੇ ਬੜਕਾਂ ---
*****