ਤਲਵਿੰਦਰ ਸਿੰਘ ਦੀ ਮੌਤ ਦਾ ਸ਼ੋਕ (ਖ਼ਬਰਸਾਰ)


ਦਸੂਹਾ --  ਕੇਦਰੀ ਪੰਜਾਬੀ ਲੇਖਕ ਸਭਾ ਰਜਿ ਦੇ ਜਨਰਲ ਸਕੱਤਰ ਸ੍ਰੀ ਤਲਵਿੰਦਰ ਸਿੰਘ ਦੇ ਪ੍ਰੀਵਾਰਿਕ ਮੈਬਰਾਂ ਦੀ ਕਾਰ ਨਾਲ ਵਾਪਰੇ ਇੱਕ ਸੜਕ ਹਾਦਸੇ ਵਿੱਚ ਤਲਵਿੰਦਰ  ਸਿੰਘ ਅਤੇ ਉਸਤੀ ਪਤਨੀ ਦੀ ਤੱਤਕਾਲ ਹੋਈ ਮੌਤ ਦੀ ਖ਼ਬਰ ਨੇ ਜਿਲ੍ਹਾ ਹੁਸਿਆਰਪੁਰ ਦੀਆਂ ਸਭਾਵਾਂ ਜਿੱਹਨਾਂ ਵਿੱਚ ਪੰਜਾਬੀ ਸਾਹਿਤ ਸਭਾ ਦਸੂਹਾ ਗੜ੍ਹਦੀਵਾਲਾ , ਸਾਹਿਤ ਅਸਰਾਮ ਟਾਡਾਂ , ਅਦਬੀ ਟਕਸਾਲ ਗੜ੍ਹਦੀਵਾਲਾ,ਮਾਨਵ ਕਲਾ ਚੇਤਨਾ ਮੰਚ ਟਾਂਡਾ ਸਰਾਂ,ਪੰਜਾਬੀ ਸਾਹਿਤ ਸਭਾ ਮੁਕੇਰੀਆਂ,ਪੰਜਾਬੀ ਸਾਹਿਤ ਸਭਾ ਤਲਵਾੜਾ ਸਾਮਿਲ ਹਨ, ਦੇ ਸਮੂਹ ਮੈਬਰਾਂ ਡੂੰਘੇ ਸਦਮੇ ਅੰਦਰ ਡੁੱਬਦਾ ਕਰ ਦਿੱਤਾ ।  ਪੰਜਾਬੀ ਕਹਾਣੀ ਦੇ ਨਾਮਵਰ ਹਸਤਾਖ਼ਰ ਤਲਵਿੰਦਰ ਸਿੰਘ ਜਿਸ ਨੂੰ ਪੱਛਮੀ ਤੇ ਪੂਰਬੀ ਪਾਕਿਸਤਾਨ ਦੇ ਸਾਹਿਤਕਾਰਾਂ ਦੇ ਆਪਸੀ ਸੰਪਰਕ ਲਈ ਇਕ ਅਹਿਮ ਕੜੀ ਵਜੋ ਜਾਣਿਆ ਜਾਂਦਾ ਸੀ , ਦੇ ਅਚਾਨਕ ਤੇ ਬੇਵਕਤ ਚਲਾਣੇ ਤੇ ਕਹਾਣੀਕਾਰ ਲਾਲ ਸਿੰਘ ਦਸੂਹਾ,ਮਦਨ ਵੀਰਾ, ਡਾ ਕਰਮਜੀਤ ਸਿੰਘ, ਕੁਲਤਾਰ ਸਿੰਘ ਕੁਲਤਾਰ, ਜਸਵੀਰ ਸਿੰਘ ਧੀਮਾਨ, ਅਮਰੀਕ ਡੋਗਰਾ,ਨਵਤੇਜ ਗੜ੍ਹਦੀਵਾਲਾ, ਪ੍ਰੋ ਕੇਵਲ ਕਲੋਟੀ,ਪ੍ਰੋ ਸਾਮ ਸਿੰਘ , ਜਗਜੀਤ ਸਿੰਘ ਭੁੱਲਰ, ਅਜਮੇਰ ਕੰਧਾਲਾ,ਪੰਮਦੀਪ , ਸੁਰਿੰਦਰ ਸਿੰਘ ਨੇਕੀ , ਪ੍ਰੋ ਦਵਿੰਦਰ ਮੰਡ,ਬਲਦੇਵ ਸਿੰਘ ਬੱਲੀ ,ਮਾਸਟਰ ਕਰਨੈਲ ਸਿੰਘ,ਜਰਨੈਲ ਸਿੰਘ ਘੁੰਮਣ , ਤਰਸੇਮ ਸਿੰਘ ਸਫਰੀ ਤੇ ਹੋਰਨਾ ਲੇਖਕਾਂ ਨੇ ਤਲਵਿੰਦਰ ਸਿੰਘ ਤੇ ਉਸਦੀ ਪਤਨੀ ਦੇ ਵਿਛੋੜੇ ਤ ਪ੍ਰੀਵਾਰ ਨਾਲ ਦੁੱਖ ਸਾਂਝਾਂ ਕਰਦਿਆਂ ,ਇਸ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਦੱਸਿਆ ਹੈ ।