ਸਾਹਿਤ ਸਿਰਜਣਾ ਮੁਕਾਬਲੇ (ਖ਼ਬਰਸਾਰ)


ਮਾਹਿਲਪੁਰ -- ਸੁਰ ਸੰਗਮ ਵਿਦਿਅਕ ਟਰੱਸਟ ਮਾਹਿਲਪੁਰ ਵਲੋਂ ਨਹਿਰੂ ਯੂਵਾ ਕੇਂਦਰ ਹੁਸ਼ਿਆਰਪੁਰ ਦੇ ਸਹਿਯੋਗ ਨਾਲ ਬਾਲ ਦਿਵਸ ਅਤੇ ਨਹਿਰੂ ਯੂਵਾ ਕੇਂਦਰ ਦੇ ਸੰਗਠਨ ਦਿਵਸ ਮੌਕੇ ਸਾਹਿਤ ਸਿਰਜਣਾ ਮੁਕਾਬਲਿਆਂ ਦਾ ਆਯੋਜਨ ਕਰੂੰਬਲਾਂ ਭਵਨ ਮਾਹਿਲਪੁਰ ਵਿਚ ਕੀਤਾ ਗਿਆ।ਇਹਨਾਂ ਮੁਕਾਬਲਿਆਂ ਵਿਚ ਹੁਸ਼ਿਆਰਪੁਰ,ਕਪੂਰਥਲਾ ਜਲੰਧਰ ਅਤੇ ਨਵਾਂਸ਼ਹਿਰ ਜਿਲ੍ਹਿਆਂ ਦੇ ਵਿਦਿਆਰਥੀਆਂ ਨੇ ਭਾਗ ਲਿਆ।ਇਸ ਮੌਕੇ ਨਿੱਕੀਆਂ ਕਰੂੰਬਲਾਂ ਦੇ ਸੰਪਾਦਕ ਬਲਜਿੰਦਰ ਮਾਨ ਨੇ ਵਿਦਿਆਰਥੀਆ ਨੂੰ ਸਾਹਿਤ ਸਿਰਜਣਾ ਦੇ ਟਿਪਸ ਦਿੱਤੇ।ਮੁੱਖ ਮਹਿਮਾਨ ਸਟੇਟ ਯੂਥ ਅਵਾਰਡੀ ਬਲਬੀਰ ਸਿੰਘ ਪੱਟੀ ਨੇ ਬੱਚਿਆਂ ਨੂੰ ਅਸ਼ੀਰਵਾਦ ਦਿੰਦਿਆਂ ਕਿਹਾ ਕਿ ਇਹਨਾਂ ਮੁਕਾਬਲਿਆ ਨਾਲ ਉਹਨਾਂ ਦੀ ਛੁਪੀ ਹੋਈ ਪ੍ਰਤਿਭਾ ਉਜਾਗਰ ਹੋਵੇਗੀ।ਸਮਾਗਮ ਦੀ ਪ੍ਰਧਾਨਗੀ ਸਾਬਕਾ ਬਲਾਕ ਸਿੱਖਿਆ ਅਫਸਰ ਸ.ਬੱਗਾ ਸਿੰਘ ਆਰਟਿਸਟ,ਸਰਵਣ ਰਾਮ ਭਾਟੀਆ,ਗੁਰਦੇਵ ਸਿੰਘ ਅਤੇ ਵਿਜੈ ਰਾਣਾ ਨੇ ਕੀਤੀ।
ਕਹਾਣੀ ਮੁਕਾਬਲੇ ਦਾ ਪਹਿਲਾ ਇਨਾਮ ਸਰਕਾਰੀ ਹਾਈ ਸਕੂਲ ਬੰਬੇਲੀ ਦੀ ਸੁਰਿੰਦਰ ਕੌਰ ਨੇ,ਦੂਜਾ ਇਨਾਮ ਦੁਆਬਾ ਪਬਲਿਕ ਸਕੂਲ ਦੇ ਗੁਰਕਮਲ ਸਿੰਘ ਨੇ ਅਤੇ ਤੀਸਰਾ ਇਨਾਮ ਸੇਂਟ ਸੋਲਜਰ ਡੀਵਾਇਨ ਪਬਲਿਕ ਸਕੂਲ ਮਾਹਿਲਪੁਰ ਦੀ ਰਵਨੀਤ ਕੌਰ ਜਸਵਾਲ ਨੇ ਜਿੱਤੀਆ।ਇਸ ਮੁਕਾਬਲੇ ਦਾ ਹੌਂਸਲਾ ਅਫਜਾਊ ਇਨਾਮ ਸਰਕਾਰੀ ਸੈਕੰਡਰੀ ਸਕੂਲ ਫਗਵਾੜਾ ਦੇ ਗੁਰਜੋਤ ਸਿੰਘ ਨੂੰ ਮਿਲਿਆ।ਕਵਿਤਾ ਦਾ ਪਹਿਲਾ ਇਨਾਮ ਕਿੰਗ ਐਡਵਰਡ ਪਬਲਿਕ ਸਕੂਲ ਮਾਹਿਲਪੁਰ ਦੀ ਹਰਸਿਮਰਨ ਕੌਰ ਨੂੰ,ਦੂਜਾ ਸਰਕਾਰੀ ਹਾਈ ਸਕੂਲ ਕਾਲੇਵਾਲ ਭਗਤਾਂ ਦੀ ਰਮਨਦੀਪ ਕੌਰ ਨੂੰ ਅਤੇ ਤੀਸਰਾ ਕਿੰਗ ਐਡਵਰਡ ਪਬਲਿਕ ਸਕੂਲ ਮਾਹਿਲਪੁਰ ਦੀ ਇੰਦਰਜੀਤ ਕੌਰ ਨੂੰ ਮਿਲਿਆ।ਹੌਂਸਲਾ ਅਫਜਾਊ ਇਨਾਮ ਸਰਕਾਰੀ ਸੈਕੰਡਰੀ ਸਕੂਲ ਖੁਰਦਪੁਰ ਦੀ ਜਗਜੋਤ ਕੌਰ ਨੂੰ ਦਿੱਤਾ ਗਿਆ।ਲੇਖ ਲਿਖਣ ਵਿਚ ਸਰਕਾਰੀ ਸੈਕੰਡਰੀ ਸਕੂਲ਼ ਨੰਗਲ ਖੁਰਦ ਦੀ ਗੁਰਪ੍ਰੀਤ ਕੌਰ ਨੇ ਪਹਿਲਾ ,ਅੰਕੁਰ ਪਬਲਿਕ ਸਕੂਲ ਦੀ ਹਰਪ੍ਰੀਤ ਬਾਵਾ ਨੂੰ ਦੂਜਾ ਅਤੇ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਦੀ ਬਿੰਦਿਆ ਰਾਣੀ ਨੂੰ ਤੀਜਾ ਇਨਾਮ ਦਿੱਤਾ ਗਿਆ।ਹੌਂਸਲਾ ਅਫਜਾਊ ਇਨਾਮ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੜੋਆ ਦੀ ਜੀਵਨ ਜੋਤੀ ਨੂੰ ਦਿੱਤਾ ਗਿਆ।

Photo
ਮੁਕਾਬਲੇ ਦੇ ਜੇਤੂ ਬਾਚਿਆਂ ਨੂੰ ਇਨਾਮ ਤਕਸੀਮ ਕਰਦੇ ਹੋਏ ਬਲਬੀਰ ਸਿੰਘ ਪੱਟੀ,ਬਲਜਿੰਦਰ ਮਾਨ,ਬੱਗਾ ਸਿੰਘ ਆਰਟਿਸਟ,ਸਰਵਨ ਰਾਮ ਭਾਟੀਆ,ਗੁਰਦੇਵ ਸਿੰਘ ਆਦਿ
ਇਸ ਮੌਕੇ ਬੱਚਿਆ ਨੂੰ ਆਪਣੀਆਂ ਮਨਰੋਰੰਜਕ ਕਵਿਤਾਵਾਂ ਸੁਣਾ ਕੇ ਪੰਮੀ ਖੁਸ਼ਹਾਲਪੁਰੀ ਅਤੇ ਪੰਮਾ ਪੇਂਟਰ ਨੇ ਸਭ ਦਾ ਮਨ ਮੋਹ ਲਿਆ।ਇਸ ਮੌਕੇ ਹੋਰਨਾ ਤੋਂ ਇਲਾਵਾ ਕੁਲਵਿੰਦਰ ਕੌਰ ਰੂਹਾਨੀ,ਅਸ਼ੋਕ ਕੁਮਾਰ,ਕਿਰਨ ਅਗਨੀਹੋਤਰੀ,ਕੁਲਦੋਪ ਕੌਰ ਬੈਂਸ,ਤਨਵੀਰ ਮਾਨ,ਮਨਦੀਪਕ ਸਿੰਘ, ਹਰਵੀਰ ਸਮੇਤ ਬੱਚੇ,ਮਾਪੇ,ਅਧਿਆਪਕ ਅਤੇ ਯੂਥ ਕਲੱਬਾਂ ਦੇ ਨੁਮਾਇੰਦੇ ਹਾਜ਼ਰ ਸਨ।ਸਭ ਦਾ ਧੰਨਵਾਦ ਕਰਦਿਆ ਮੁਕਾਬਲਿਆ ਦੀ ਮੁੱਖ ਪ੍ਰਬੰਧਕਾ ਮਨਜੀਤ ਕੌਰ ਨੇ ਕਿਹਾ ਕਿ ਕਰੂੰਬਲਾ ਮੰਚ ਵਲੋਂ ਬੱਚਿਆਂ ਅੰਦਰ ਨੈਤਿਕ ਕਦਰਾਂ ਕੀਮਤਾਂ ਭਰਕੇ ਉਹਨਾਂ ਨੂੰ ਆਦਰਸ਼ ਨਾਗਰਿਕ ਬਣਾਉਣ ਦਾ ਉਪਰਾਲਾ ਕੀਤਾ ਜਾ ਰਿਹਾ ਹੈ।ਇਹੀ ਸੁਪਨਾ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਨੇ ਲਿਆ ਸੀ।