ਡਾ. ਸਾਧੂ ਰਾਮ ਲੰਗੇਆਣਾ, ਮਾਲਵਾ ਖੇਤਰ ਦਾ ਛੋਟੀ ਉਮਰ ਦਾ ਵਿਅੰਗ
ਲੇਖਕ ਹੈ, ਇਸ ਨੇ ‘ਤਾਈ ਨਿਹਾਲੀ’ ਨੂੰ ਆਪਣਾ ਸਟਾਰ ਕਰੈਕਟਰ ਮੰਨਿਆ
ਹੋਇਆ ਹੈ ਤੇ ਦੂਸਰਾ ਸਹਾਇਕ ਪਾਤਰ ਤਾਇਆ ਨਰੈਂਣਾ ਹੈ| ਇਹ ਵਿਅੰਗ
’ਚ ਤਾਏ ਤਾਈ ਨੂੰ ਹੀ ਲੜੀਬੱਧ ਪਰੋਂਦਾ ਆ ਰਿਹਾ ਹੈ, ਤਾਈ ਤਾਏ ਦਾ
ਆਪਸੀ ਮੇਲ ਕਰਵਾਉਂਦਾ ਹੋਇਆ ਅਜਿਹੀ ਗਿੱਦੜ ਸਿੰਗੀ ਛੱਡਦਾ ਹੈ ਕਿ
ਹਰ ਪਾਠਕ ਦੰਦਾਂ ਥੱਲੇ ਜੀਭ ਲੈਂਦਾ ਹੋਇਆ, ਜਿੱਥੇ ਟੋਟਕੇ ਪੜ੍ਹ ਪੜ੍ਹ ਦੰਗ
ਰਹਿੰਦਾ ਹੈ, ਉਥੇ ਹਾਸਿਆਂ ਦੀਆਂ ਕੁਤਕੁਤਾੜੀਆਂ ਨਾਲ ਢਿੱਡੀਂ ਪੀੜਾਂ ਵੀ ਝੱਲਣ
ਲਈ ਮਜਬੂਰ ਹੋ ਜਾਂਦਾ ਹੈ, ਇਸ ਲੇਖਕ ਬਾਰੇ ਮੈਂ ਅਮਰੀਕਾ ਵਿਚ ਰਹਿੰਦਾ
ਹੋਇਆ ਪੰਜਾਬੀ ਦੇ ਬਹੁਤ ਸਾਰੇ ਵਿਦੇਸ਼ੀ ਅਖਬਾਰਾਂ, ਮੈਗਜੀਨਾਂ ’ਚ ਰਚਨਾਵਾਂ
ਰਾਹੀਂ ਰੂਬਰੂ ਹੁੰਦਾ ਹੀ ਰਹਿੰਦਾ ਹਾਂ| ਪਿਛਲੇ 3 - 4 ਸਾਲਾਂ ਤੋਂ ਪੰਜਾਬੀ ਮਾਂ ਡਾਟ
ਕਾਮ ਦਾ ਨਿਰੰਤਰ ਲੇਖਕ ਚੱਲਿਆ ਆ ਰਿਹਾ ਹੈ| ਇਸ ਦੀਆਂ ਹਾਸਰਸ
ਰਚਨਾਵਾਂ ਦੀ ਪਾਠਕ ਵਰਗ ਹਰ ਪਲ ਉਡੀਕ ਕਰਦਾ ਰਹਿੰਦਾ ਹੈ| ਇਸ ਕੋਲ
ਪਾਠਕਾਂ ਨੂੰ ਆਪਣੇ ਨਾਲ ਜੋੜਨ ਦੀ ਵੀ ਡੂੰਘੀ ਜੁਗਤ ਹੈ|
ਅਖੀਰ ਵਿੱਚ ਮੈਂ ਪ੍ਰਮਾਤਮਾ ਅੱਗੇ ਅਰਦਾਸ ਕਰਦਾ ਹਾਂ ਕਿ ਇਸ ਵਿਅੰਗ
ਲੇਖਕ ਡਾ. ਸਾਧੂ ਰਾਮ ਲੰਗੇਆਣਾ ਦੀ ਕਲਮ ਨੂੰ ਦਿਨ ਦੁੱਗਣਾ ਰਾਤ ਚੌਗੁਣਾ
ਬਲ ਬਖ੍ਸ਼ੇ |