ਸੁਣ ਨੀ ਕੋਇਲੇ (ਗੀਤ )

ਜਸਬੀਰ ਮਾਨ   

Email: jasbirmann@live.com
Address:
ਸਰੀ British Columbia Canada
ਜਸਬੀਰ ਮਾਨ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਸੁਣ ਨੀ ਕੋਇਲੇ ਕੂ-ਕੂ ਕਰਕੇ
ਦੁੱਖ ਕਿਸ ਨੂੰ ਰਹੀ  ਸੁਣਾ
ਤੇਰੀ ਮਾਖਿਓਂ ਮਿੱਠੀ ਬੋਲੀ ਦੀ
ਨਹੀਂ ਏਥੇ ਕੋਈ ਪ੍ਰਵਾਹ
ਸੁਣ ਨੀ ਕੋਇਲੇ ਕੂ-ਕੂ ਕਰਕੇ
ਦੁੱਖ ਕਿਸ ਨੂੰ...।

ਏਥੇ ਨਹੀਂ ਕੋਈ ਤੇਰਾ ਦਰਦੀ
ਜੋ ਦੇਵੇ ਦਰਦ ਵੰਡਾਅ
ਏਥੇ ਤਾਂ ਜੰਮਣ ਤੋਂ ਪਹਿਲਾਂ
ਦੇਵਣ ਮਾਪੇ ਹੀ ਕੰਮ ਮੁਕਾਅ
ਸੁਣ ਨੀ ਕੋਇਲੇ ਕੂ-ਕੂ ਕਰਕੇ
ਦੁੱਖ ਕਿਸ ਨੂੰ.......................।

ਏਥੇ ਨਾ ਕੋਈ ਖੂਨ ਦਾ ਰਿਸ਼ਤਾ
ਨਾ ਕੋਈ ਲੱਗਦਾ ਭੈਣ-ਭਰਾ
ਏਥੇ ਤਾਂ ਬੇ-ਦਰਦੀ ਦੁਨੀਆਂ
ਦਿੰਦੀ ਪਲ ਵਿੱਚ ਹੋਂਦ ਮਿਟਾਅ
ਸੁਣ ਨੀ ਕੋਇਲੇ ਕੂ-ਕੂ ਕਰਕੇ
ਦੁੱਖ ਕਿਸ ਨੂੰ.......................।

ਏਥੇ ਨਾ ਹੁਣ ਦਿਸਣ ਪਟੋਲੇ
ਨਾ ਹੀ ਗੁੱਡੀਆਂ ਵਰਗੇ ਚਾਅ
ਏਥੇ ਤਾਂ ਹੁਣ ਉੱਡਣ ਤੋਂ ਪਹਿਲਾਂ
ਲੈਣ ਸ਼ਿਕਾਰੀ ਜਾਲ਼ ਵਿਛਾਅ
ਸੁਣ ਨੀ ਕੋਇਲੇ ਕੂ-ਕੂ ਕਰਕੇ
ਦੁੱਖ ਕਿਸ ਨੂੰ ...................।

ਏਥੇ ਤਾਂ ਲੋਕੀਂ ਤਨ ਦੇ ਭੁੱਖੇ
ਨੋਚਣ ਟੋਲਿਆਂ ਵਿੱਚੀਂ ਆ
ਏਥੇ ਤਾਂ ਲੋਕੀਂ ਧਨ ਦੇ ਭੁੱਖੇ
ਤੈਨੂੰ ਵੇਚ ਕੇ ਜਾਵਣ ਖਾਹ
ਸੁਣ ਨੀ ਕੋਇਲੇ ਕੂ-ਕੂ ਕਰਕੇ
ਦੁੱਖ ਕਿਸ ਨੂੰ.......................।

ਏਥੇ ਨੀ ਕੋਈ ਤੇਰਾ ਦਰਦੀ
ਜੋ ਤੈਨੂੰ ਲਵੇ ਬਚਾਅ
ਏਥੇ ਤਾਂ ਮਜ਼ਬੂਰੀ ਦੀਆਂ ਕੰਧਾ
ਕਿਤੇ ਲਈਂ ਨਾਂ ਜਿੰਦ ਫਸਾ
ਸੁਣ ਨੀ ਕੋਇਲੇ ਕੂ-ਕੂ ਕਰਕੇ
ਦੁੱਖ ਕਿਸ ਨੂੰ ਰਹੀ ਸੁਣਾ।