ਸਮਾਲਸਰ -- ਯੂਨੀਕ ਸਕੂਲ ਆੱਫ਼ ਸਟੱਡੀਜ਼ ਸਮਾਲਸਰ ਵੱਲੋਂ ਸਾਹਿਤ ਸਭਾ ਰਜਿ:ਬਾਘਾਪੁਰਾਣਾ ਅਤੇ ਦਿਹਾਤੀ ਪ੍ਰੈੱਸ ਕਲੱਬ ਬਾਘਾਪੁਰਾਣਾ ਦੇ ਸਹਿਯੋਗ ਨਾਲ ਬਾਲ ਗੀਤਾਂ ਦੇ ਉਘੇ ਪੰਜਾਬੀ ਲੋਕ ਗਾਇਕ ਸ੍ਰੋਮਣੀ ਸਾਹਿਤਕਾਰ ਕਮਲਜੀਤ ਨੀਲੋਂ ਦਾ ਸਕੂਲੀ ਬੱਚਿਆਂ ਨਾਲ ਰੂ.ਬ.ਰੂ ਸਾਹਿਤਕ ਸਮਾਗਮ ਕਰਵਾਇਆ ਗਿਆ।ਜਿਸ ਦੀ ਪ੍ਰਧਾਨਗੀ ਸਾਬਕਾ ਵਿਧਾਇਕ ਅਤੇ ਸਾਹਿਤਕਾਰ ਅਜੀਤ ਸਿੰਘ ਸ਼ਾਂਤ ਨੇ ਕੀਤੀ।ਸਮਾਗਮ ਦੀ ਸ਼ੁਰੂਆਤ ਸਕੂਲੀ ਬੱਚਿਆਂ ਵੱਲੋਂ ਧਾਰਮਿਕ ਸ਼ਬਦ ਤੇ ਸੱਭਿਆਚਾਰਕ ਗੀਤ ਤੇ ਕੋਰਿਉਗਾ੍ਰਫੀ ਨਾਲ ਕੀਤੀ,ਸਕੂਲ ਦੇ ਪਿੰ੍ਰਸੀਪਲ ਰਮਨ ਸਰਮਾਂ ਨੇ ਅਏ ਮਹਿਮਾਨਾਂ ਨੂੰ ਜੀ ਆਇਆਂ ਕਿਹਾ ਅਤੇ ਸਕੂਲ਼ ਦੀਆਂ ਪ੍ਰਾਪਤੀਆਂ ਬਾਰੇ ਦੱਸਿਆ।ਸਕੂਲ ਅਧਿਆਪਕ ਗੁਰਪ੍ਰੀਤ ਕੌਰ ਨੇ ਕਮਲਜੀਤ ਨੀਲੋਂ ਦੀਆਂ ਸਾਹਿਤਕ ਪ੍ਰਾਪਤੀਆਂ ਬਾਰੇ ਦੱਸਿਆ।ਮੁੱਖ ਮਹਿਮਾਨ ਅਜੀਤ ਸਿੰਘ ਸ਼ਾਂਤ,ਅਮਰ ਸੂਫੀ,ਬਹਾਦਰ ਡਾਲਵੀ,ਬਲਜੀਤ ਖਾਨ,ਕਿਰਨਦੀਪ ਬੰਬੀਹਾ,ਐੱਸ.ਡੀ. ਅਮਰਜੀਤ ਸਿੰਘ,ਸਾਧੂ ਰਾਮ ਲੰਗੇਆਣਾ, ਨੇ ਮਾਤ ਭਾਸ਼ਾ ਪੰਜਾਬੀ ਮਾਂ ਬੋਲੀ ਦਾ ਰੁਤਬਾ ਹਮੇਸ਼ਾ ਉੱਚਾ ਰੱਖਣ ਬਾਰੇ ਦੱਸਦਿਆਂ ਕਿਹਾ ਕਿ ਨਕਲ ਅਤੇ ਬੁਰਾਈਆਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਕੀਤਾ।ਉਪਰੰਤ ਬਾਲ ਗੀਤਾਂ ਦੇ ਬਾਦਸ਼ਾਹ ਕਮਲਜੀਤ ਨੀਲੋਂ ਨੇ ਬੱਚਿਆਂ ਨਾਲ ਰੂ.ਬ.ਰੂ ਹੁੰਦਿਆਂ ਕਿਉਂ ਘੂਰਦਾ ਵੇ ਬਾਬਲ ਅਸੀਂ ਬੈਠੇ ਤਾਂ ਨਹੀਂ ਰਹਿਣਾ,ਬਾਬੇ ਨੇ ਭੂਤ ਭਜਾਏ,ਸੌਂਜਾ ਬੱਬੂਆ ਤੇ ਹੋਰ ਗੀਤਾਂ ਰਾਹੀਂ ਬੱਚਿਆਂ ਨੂੰ ਲੰਬਾ ਸਮਾਂ ਕੀਲੀ ਰੱਖਿਆ।ਇਸ ਸਮੇਂ ਹਾਜ਼ਰ ਕਵੀਆਂ ਵਿੱਚ ਸਤੀਸ਼ ਧਵਨ,ਸਰਵਨ ਸਿੰਘ ਪਤੰਗ,ਦਿਲਬਾਗ ਬੁੱਕਣਵਾਲਾ,ਸਾਧੂ ਰਾਮ ਲੰਗੇਆਣਾ,ਜਗਸੀਰ ਲੋਹਾਰਾ,ਚਮਕੌਰ ਬਾਘੇਵਾਲੀਆ,ਸੁਰਜੀਤ ਮਾਣੂੰਕੇ,ਸਾਧੂ ਸਿੰਘ ਮੌੜ,ਜਗਦੀਸ਼ ਪ੍ਰੀਤਮ,ਅਮਰਜੀਤ ਰਣੀਆਂ,ਹਰਨੇਕ ਸਿੰਘ ਨੇਕ,ਗੁਰਮੇਲ ਕੋਮਲ,ਸਾਧੂ ਸਿੰਘ ਧੰਮੂ,ਬੂਟਾ ਸਿੰਘ ਪੈਰਿਸ,ਜਗਦੇਵ ਢਿੱਲੋਂ,ਸ਼ਮਿੰਦਰ ਸਿੱਧੂ,ਬਲੌਰ ਸਿੰਘ ਬਾਜ,ਤੇਜਾ ਸਿੰਘ ਸ਼ੌਂਕੀ,ਲਖਵੀਰ ਕੋਮਲ,ਹਰਮਨਦੀਪ ਕੌਰ,ਰਜਿੰਦਰ ਨਾਗੀ,ਕੰਵਲਜੀਤ ਭੋਲਾ ਲੰਡੇ,ਸੇਖੋਂ ਜੰਡ ਵਾਲੀਆ,ਨਾਹਰ ਸਿੰਘ,ਗੁਰਮੇਜ ਗੇਜਾ,ਪ੍ਰੋ.ਸੁਰੇਸ਼ ਕੁਮਾਰ,ਪ੍ਰੇਮਜੀਤ ਸਿੰਘ ਨੇ ਬੱਚਿਆਂ ਨਾਲ ਸੰਬੰਧਿਤ ਕਵਿਤਾਵਾਂ ਪੇਸ਼ ਕੀਤੀਆਂ।ਇਸ ਸਮੇਂ ਹਾਸਰਸ ਕਲਾਕਾਰ ਜਾਗਰ ਅਮਲੀ ਅਤੇ ਬੰਤੀ ਆਪਣਾ ਪ੍ਰੋਗਰਾਮ ਪੇਸ਼ ਕੀਤਾ।ਇਸ ਸਮੇਂ ਸਕੂਲ ਵਿਦਿਆਰਥਣਾਂ ਨੇ ਗਿੱਧਾ ਪੇਸ਼ ਕੀਤਾ ਅਤੇ ਸਕੂਲ ਪ੍ਰਬੰਧਕਾਂ ਵੱਲੋਂ ਕਮਲਜੀਤ ਨੀਲੋਂ ਅਤੇ ਆਏ ਸਾਹਿਤਕਾਰਾਂ ਦਾ ਸਨਮਾਨ ਕੀਤਾ ਗਿਆ।ਇਸ ਸਮੇਂ ਸਰਪੰਚ ਰਣਧੀਰ ਸਿੰਘ,ਤਰਸੇਮ ਲਾਲ ਸ਼ਰਮਾਂ,ਪ੍ਰੇਮ ਕੁਮਾਰ ਚਾਵਲਾ,ਡਾ ਬਲਰਾਜ ਰਾਜ,ਮਨੀ ਅਹੂਜਾ, ਪ੍ਰਿੰਸੀਪਲ ਹਾਕਮ ਸਿੰਘ, ,ਇੰਸਪੈਕਟਰ ਰਮਨਦੀਪ ਚਾਵਲਾ,ਹਰਵਿੰਦਰ ਗਰਗ,ਗੁਰਦੀਪ ਸਿੰਘ,ਅਖਤਰ ਪਰਵੇਜ ਖਾਂ,ਅਮਨਦੀਪ ਕੋਟਕਪੂਰਾ,ਸਰਵਨ ਸਿਘ,ਮਨਦੀਪ ਚਾਨਾ, ,ਜਸਵੀਰ ਚਾਵਲਾ,ਰਾਜਦੁਲਾਰ ਸੇਖਾ.ਚੇਅਰਮੈਨ ਗੁਰਪ੍ਰੀਤ ਸਿੰਘ ਤੇ ਸਮੂਹ ਸਕੂਲ ਸਟਾਫ਼ ਆਦਿ ਹਾਜ਼ਰ ਸਨ।ਮੰਚ ਸੰਚਾਲਨ ਦੀ ਭੂਮਿਕਾ ਸਕੂਲ ਅਧਿਆਪਕਾ ਅਨੀਤਾ ਚਾਵਲਾ ਤੇ ਸਾਹਿਤ ਸਭਾ ਬਾਘਾਪੁਰਾਣਾ ਦੇ ਪ੍ਰਧਾਨ ਕੰਵਲਜੀਤ ਭੋਲਾ ਨੇ ਬਖੂਬੀ ਨਿਭਾਈ।

ਬੱਚਿਆਂ ਦੇ ਰੂ.ਬ.ਰੂ ਹੁੰਦੇ ਹੋਏ ਸ੍ਰੋਮਣੀ ਸਾਹਿਤਕਾਰ ਕਮਲਜੀਤ ਨੀਲੋਂ ਅਤੇ ਸਨਮਾਨ ਕਰਦੇ ਹੋਏ ਸਕੂਲ ਪ੍ਰਬੰਧਕ ਤੇ ਸਕੂਲ ਵਿਦਿਆਰਥੀ ਤੇ ਸਾਹਿਤਕਾਰ ਆਨੰਦ ਮਾਣਦੇ ਹੋਏ।
ਕੰਵਲਜੀਤ ਭੋਲਾ