ਵਿੱਦਿਆ ਤੀਜਾ ਨੇਤਰ (ਬਾਲ ਕਵਿਤਾ)
(ਕਵਿਤਾ)
ਬੱਚਿਓ! ਦੱਬ ਕੇ ਕਰੋ ਪੜ੍ਹਾਈ,
ਇਸ ਨੇ ਹੋਣਾ ਅੰਤ ਸਹਾਈ।
ਵਿੱਦਿਆ ਤੀਜਾ ਨੇਤਰ ਹੁੰਦਾ,
ਇਸ ਨਾਲ ਜੀਵਨ ਬੇਹਤਰ ਹੁੰਦਾ।
ਵਿੱਦਿਆ ਜੀਵਨ ਜਾਚ ਸਿਖਾਉਂਦੀ,
ਭੁੱਲਿਆਂ ਨੂੰ ਇਹ ਰਸਤੇ ਪਾਉਂਦੀ।
ਪੜ ਲਿਖ ਕੇ ਰੁਜ਼ਗਾਰ ਮਿਲੇਗਾ,
ਲੋਕਾਂ ਵਿੱਚ ਸਤਿਕਾਰ ਮਿਲੇਗਾ।
ਇਸ ਯੁੱਗ ਵਿੱਚ ਜੋ ਅਨਪੜ ਰਹਿ ਜੂ,
ਉਸਦੀ ਕਿਸਮਤ ਰੁੱਸਕੇ ਬਹਿ ਜੂ।
ਮਿਹਨਤ ਨਾਲ ਜਿਨ ਕਰੀ ਪੜ੍ਹਾਈ,
ਜੀਵਨ ਸਫਲ ਉਨ੍ਹਾਂ ਦਾ ਭਾਈ
ਪੜ ਲਿਖ ਕੇ ਤੁਸੀਂ ਬਣੋ ਮਹਾਨ,
ਇਸ ਨਾਲ ਵੱਧਦੀ ਦੇਸ਼ ਦੀ ਸ਼ਾਨ।