ਕਿਤਾਬਾਂ (ਬਾਲ ਕਵਿਤਾ)
(ਕਵਿਤਾ)
ਕਰੋ ਕਿਤਾਬਾਂ ਨਾਲ ਪਿਆਰ
ਆਉ ਜੀਵਨ ਵਿਚ ਬਹਾਰ
ਪੜ ਕੇ ਖੁੱਲਦਾ ਤੀਜਾ ਨੇਤਰ
ਨਾਲ ਪਿਆਰ ਦੇ ਪੜਗੇ ਜੇਕਰ
ਮਨ ਦੀ ਕਾਲਖ਼ ਲਾਉਣ ਕਿਤਾਬਾਂ
ਜੀਵਨ ਜਾਂਚ ਸਿਖਾਉਣ ਕਿਤਾਬਾਂ
ਦੁੱਖ ਵੇਲੇ ਵੀ ਦੇਵਣ ਸਾਥ
ਜਿਉਂ ਆਵੇ ਰਾਤੋਂ ਪ੍ਰਭਾਤ
ਪੜਨੇ ਲਈ ਸਕੂਲ ਜ਼ਰੂਰੀ
ਰਹੂ ਨਾ ਕੋਈ ਆਸ ਅਧੂਰੀ
ਕਿਤਾਬਾਂ ਦੇ ਨਾਲ ਵਧੂ ਗਿਆਨ
ਇੱਕ ਦਿਨ ਬਣੋਂਗੇ ਤੁਸੀਂ ਮਹਾਨ।