ਵਿਅੰਗ ਪੁਸਤਕ.ਰੂੜੀਆਂ ਤੇ ਸੁੱਤੇ ਸ਼ੇਰ, ਦੀ ਘੁੰਢ ਚੁਕਾਈ ਹੋਈ
(ਖ਼ਬਰਸਾਰ)
ਬਾਘਾਪੁਰਾਣਾ -- ਤਾਈ ਨਿਹਾਲੀ ਸਾਹਿਤ ਕਲਾ ਮੰਚ ਲੰਗੇਆਣਾ ਦੀ ਇੱਕ ਅਹਿਮ ਇਕੱਤਰਤਾ ਮੰਚ ਦੇ ਪ੍ਰਧਾਨ ਸਾਧੂ ਰਾਮ ਲੰਗੇਆਣਾ ਦੀ ਯੋਗ ਅਗਵਾਈ ਹੇਠ ਸਿਟੀ ਸੈਂਟਰ ਮਾਰਕੀਟ ਬਾਘਾਪੁਰਾਣਾ ਵਿਖੇ ਹੋਈ ਜਿਸ ਵਿੱਚ ਵਿਅੰਗਕਾਰ ਸਰਵਨ ਸਿੰਘ ਪਤੰਗ ਮਾਸਟਰ ਸੁਰਜੀਤ ਸਿੰਘ ਮਾਣੂੰਕੇ,ਗੁਰਮੇਜ ਗੇਜਾ ਲੰਗੇਆਣਾ,ਜਗਦੀਸ ਪ੍ਰੀਤਮ ਸਿੰਘ,ਠੱਠੀ ਭਾਈ,ਕੰਵਲਜੀਤ ਭੋਲਾ ਲੰਡੇ,ਗੀਤਕਾਰ ਮਲਕੀਤ ਸਿੰਘ ਥਿੰਧ,ਬੇਅੰਤ ਸਿੰਘ.ਕਿਰਨਦੀਪ ਸਿੰਘ,ਗੀਤਕਾਰ ਯੋਧਾ ਬਰਾੜ,ਗੁਰਚਰਨ ਸਿੰਘ ਚਰਨਾ,ਅਮਨਦੀਪ ਸਿੰਘ,ਗੁਰਸੇਵਕ ਸਿੰਘ ਆਦਿ ਲੇਖਕਾਂ ਨੇ ਭਾਗ ਲਿਆ।ਮੀਟਿੰਗ ਦੀ ਕਾਰਵਾਈ ਦੌਰਾਣ ਨਾਮਵਰ ਵਿਅੰਗਕਾਰ ਸਰਵਨ ਸਿੰਘ ਪਤੰਗ ਦੀ ਨਵ ਪ੍ਰਕਾਸ਼ਤ ਵਿਅੰਗ ਪੁਸਤਕ.ਰੂੜੀਆਂ ਤੇ ਸੁੱਤੇ ਸ਼ੇਰ, ਦੀ ਘੁੰਢ ਚੁਕਾਈ ਮੰਚ ਦੇ ਸਮੂਹ ਮੈਂਬਰਾਂ ਵੱਲੋਂ ਕੀਤੀ ਗਈ ਅਤੇ ਲੇਖਕ ਨੂੰ ਵਧਾਈ ਦਿੱਤੀ ਗਈ ਹਾਜਿਰ ਲੇਖਕਾਂ ਨੇ ਆਪੋ ਆਪਣੀਆ ਤਾਜੀਆ ਰਚਨਾਵਾਂ ਪੇਸ਼ ਕੀਤੀਆਂ।ਮੰਚ ਦੇ ਮੁੱਖ ਪ੍ਰਬੰਧਕਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੰਚ ਵੱਲੌਂ ਜਲਦੀ ਹੀ ਇੱਕ ਹਾਸਰਸ ਨਾਲ ਭਰਪੂਰ ਸਮਾਜਿਕ ਬੁਰਾਈਆ ਤੇ ਵਿਅੰਗ ਕਸਦੀ ਤੇ ਲੋਕਾਂ ਨੂੰ ਜਾਗਰੁਕ ਕਰਦੀ ਟੈਲੀ ਫਿਲਮ ਦਾ ਵੀ ਨਿਰਮਾਣ ਕੀਤਾ ਜਾ ਰਿਹਾ ਹੈ ਅਤੇ ਇਲਾਕੇ ਦੇ ਲੇਖਕਾਂ ਦੀ ਇਕ ਸਾਝੀ ਪੁਸਤਕ ਵੀ ਜਲਦੀ ਛਪਾਈ ਜਾ ਰਹੀ ਹੈ