ਸਭ ਰੰਗ

  •    ਮਾਈਆਂ ਰੱਬ ਰਜਾਈਆਂ / ਕਰਨ ਬਰਾੜ (ਲੇਖ )
  •    ਰੱਬ ਬਚਾਵੇ ਇਹਨਾਂ ਚੋਰਾਂ ਤੋਂ / ਗੁਰਦੀਸ਼ ਗਰੇਵਾਲ (ਲੇਖ )
  •    ਚੰਗੇ ਵਿਚਾਰਾਂ ਵਾਲੇ ਦੋਸਤਾਂ ਦੀ ਸੰਗਤ / ਮਨਜੀਤ ਤਿਆਗੀ (ਲੇਖ )
  •    ਸ਼ੇਰ ਸਿੰਘ ਕੰਵਲ ਵਿਚਾਰਧਾਰਾ ਤੇ ਮੂਲ ਪਾਠ / ਨਿਰੰਜਨ ਬੋਹਾ (ਪੁਸਤਕ ਪੜਚੋਲ )
  •    ਸਿਰਜਣਹਾਰੀਆਂ / ਉਜਾਗਰ ਸਿੰਘ (ਆਲੋਚਨਾਤਮਕ ਲੇਖ )
  •    ਫ਼ਰਜ਼ ਤੇ ਅਧਿਕਾਰ / ਹਰਮਿੰਦਰ ਸਿੰਘ 'ਭੱਟ' (ਲੇਖ )
  •    ਛੁੱਟੀਆਂ - ਮੌਜ ਮਸਤੀ ਜਾਂ ਮਜਬੂਰੀ? / ਜੱਗਾ ਸਿੰਘ (ਲੇਖ )
  •    ਵਧ ਰਹੀ ਆਲਮੀ ਤਪਸ਼ / ਦਲਵੀਰ ਸਿੰਘ ਲੁਧਿਆਣਵੀ (ਲੇਖ )
  •    ਸਮਾਜਿਕ ਕਦਰਾਂ ਕੀਮਤਾਂ ਨਾਲ ਲਬਰੇਜ਼ - ਕਾਗਜ਼ / ਵਰਿੰਦਰ ਅਜ਼ਾਦ (ਪੁਸਤਕ ਪੜਚੋਲ )
  •    ਥੱਕੇ ਹੋਏ ਦਿਲ ਆਰਾਮ ਕਰ / ਹਰਬੀਰ ਸਿੰਘ ਭੰਵਰ (ਲੇਖ )
  •    ਜਨਮ-ਮਰਨ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਗੁਰੂ ਗ੍ਰੰਥ ਸਾਹਿਬ ਜੀ ਦੇ ਭੱਟ / ਹਰਸਿਮਰਨ ਕੌਰ (ਲੇਖ )
  •    ਪੰਜਾਬੀ ਸਾਹਿਤ ਦੇ 'ਸਰਕਾਰੀ' ਸਲਾਹਕਾਰ / ਮਿੱਤਰ ਸੈਨ ਮੀਤ (ਲੇਖ )
  • ਪੰਜਾਬੀ ਸਾਹਿਤ ਸਭਾ (ਰਜਿ.) ਪਟਿਆਲਾ ਵੱਲੋਂ ਯਾਦਗਾਰੀ ਸਮਾਗਮ (ਖ਼ਬਰਸਾਰ)


    ਪਟਿਆਲਾ -- ਪੰਜਾਬੀ ਸਾਹਿਤ ਸਭਾ (ਰਜਿ.) ਪਟਿਆਲਾ ਵੱਲੋਂ ਭਾਸ਼ਾ ਵਿਭਾਗ, ਪੰਜਾਬ, ਪਟਿਆਲਾ ਦੇ ਲੈਕਚਰ ਹਾਲ ਵਿਖੇ ਯਾਦਗਾਰੀ ਸਾਹਿਤਕ ਅਤੇ ਸਭਿਆਚਾਰਕ ਸਮਾਗਮ ਕਰਵਾਇਆ ਗਿਆ ਜਿਸ ਵਿਚ ਪੰਜਾਬ ਅਤੇ ਹਰਿਆਣਾ ਪ੍ਰਾਂਤਾਂ ਦੇ ਲਗਭਗ 150 ਲੇਖਕਾਂ ਨੇ ਵਿਚ ਭਾਗ ਲਿਆ। ਇਸ ਸਮਾਗਮ ਦੇ ਪ੍ਰਧਾਨਗੀ ਮੰਡਲ ਵਿਚ ਮੁੱਖ ਮਹਿਮਾਨ ਉਚੇਰੀ ਸਿੱਖਿਆ ਅਤੇ ਭਾਸ਼ਾਵਾਂ ਅਤੇ ਜਲ ਸਪਲਾਈ ਅਤੇ ਸੈਨੀਟੇਸ਼ਨ ਮੰਤਰੀ,ਪੰਜਾਬ ਸਰਦਾਰ ਸੁਰਜੀਤ ਸਿੰਘ ਰੱਖੜਾ, ਸਭਾ ਦੇ ਪ੍ਰਧਾਨ ਡਾ. ਦਰਸ਼ਨ ਸਿੰਘ ਆਸ਼ਟ, ਡਾ. ਚੇਤਨ ਸਿੰਘ, ਡਾਇਰੈਕਟਰ ਭਾਸ਼ਾ ਵਿਭਾਗ, ਪੰਜਾਬ, ਗਾਇਕਾ ਗੁਰਮੀਤ ਬਾਵਾ, ਗੀਤਕਾਰ-ਗਾਇਕ ਪਾਲੀ ਦੇਤਵਾਲੀਆ, ਚੜ੍ਹਦੀਕਲਾ ਟਾਈਮ ਟੀ.ਵੀ. ਚੈਨਲ ਦੇ ਮੈਨੇਜਿੰਗ ਡਾਇਰੈਕਟਰ ਸ. ਜਗਜੀਤ ਸਿੰਘ ਦਰਦੀ, ਨਾਰਾਇਣ ਕੰਟੀਨੈਂਟਲ ਦੇ ਮੈਨੇਜਿੰਗ ਡਾਇਰੈਕਟਰ ਅਵਤਾਰ ਸਿੰਘ ਅਰੋੜਾ ਅਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਭਾਈ ਵੀਰ ਸਿੰਘ ਚੇਅਰ ਦੇ ਮੁਖੀ ਪ੍ਰੋਫੈਸਰ ਡਾ. ਗੁਰਨਾਇਬ ਸਿੰਘ ਅਤੇ ਭਾਸ਼ਾ ਵਿਭਾਗ ਦੇ ਅਡੀਸ਼ਨਲ ਡਾਇਰੈਕਟਰ ਗੁਰਸ਼ਰਨ ਕੌਰ ਵਾਲੀਆ ਸ਼ਾਮਿਲ ਸਨ। 


    ਸਮਾਗਮ ਦੇ ਆਰੰਭ ਵਿਚ ਸਭਾ ਦੇ ਪ੍ਰਧਾਨ ਡਾ. ਦਰਸ਼ਨ ਸਿੰਘ ਆਸ਼ਟ ਨੇ ਪੁੱਜੇ ਲੇਖਕਾਂ ਦਾ ਸੁਆਗਤ ਕਰਦਿਆਂ ਕਿਹਾ ਕਿ ਸਾਹਿਤ, ਭਾਸ਼ਾ ਅਤੇ ਸਭਿਆਚਾਰ ਦਾ ਆਪਸ ਵਿਚ ਗੂੜ੍ਹਾ ਰਿਸ਼ਤਾ ਹੈ ਅਤੇ ਪੰਜਾਬੀ ਸਾਹਿਤ ਸਭਾ ਪਟਿਆਲਾ ਇਸ ਰਿਸ਼ਤੇ ਨੂੰ ਹੋਰ ਮਜਬੂਤ ਕਰਨ ਲਈ ਪਿਛਲੇ ਪਚਵੰਜਾ ਸਾਲਾਂ ਤੋਂ ਨਿਰੰਤਰ ਯੋਗਦਾਨ ਪਾਉਂਦੀ ਆ ਰਹੀ ਹੈ। ਸਰਦਾਰ ਸੁਰਜੀਤ ਸਿੰਘ ਰੱਖੜਾ ਨੇ ਆਪਣੇ ਮੁੱਖ ਭਾਸ਼ਣ ਵਿਚ ਲੇਖਕਾਂ, ਗੀਤਕਾਰਾਂ ਅਤੇ ਗਾਇਕਾਂ ਨੂੰ ਸੰਬੋਧਨ ਕਰਦਿਆਂ ਆਪਣੇ ਮੁੱਖ ਭਾਸ਼ਣ ਵਿਚ ਆਪਣੇ ਵਿਭਾਗ ਵੱਲੋਂ ਪੂਰਨ ਸਹਿਯੋਗ ਦੇਣ ਦੀ ਗੱਲ ਕਰਦੇ ਹੋਏ ਕਿਹਾ ਕਿ ਪੰਜਾਬੀ ਸਾਹਿਤ ਅਤੇ ਭਾਸ਼ਾ ਦੇ ਵਿਕਾਸ ਲਈ ਸਾਨੂੰ ਇਕਜੁੱਟ ਹੋ ਕੇ ਹੰਭਲੇ ਮਾਰਨ ਦੀ ਲੋੜ ਹੈ ਕਿਉਂਕਿ ਇਹ ਖੇਤਰ ਕਿਸੇ ਸਮਾਜ ਨੂੰ ਮਜਬੂਤ ਬਣਾਉਣ ਵਿਚ ਨਿੱਗਰ ਯੋਗਦਾਨ ਪਾਉਂਦੇ ਹਨ।ਪੰਜਾਬੀ ਦੀ ਸਭ ਤੋਂ ਲੰਮੀ ਹੇਕ ਵਾਲੀ ਗਾਇਕਾ ਗੁਰਮੀਤ ਬਾਵਾ ਨੇ ਕਿਹਾ ਕਿ ਉਸ ਨੇ ਹਮੇਸ਼ਾ ਸਾਫ਼ ਸੁਥਰੀ ਗਾਇਕੀ ਰਾਹੀਂ ਪੰਜਾਬੀ ਮਾਂ ਬੋਲੀ ਦਾ ਮਾਣ ਵਧਾਇਆ ਹੈ ਜਦੋਂ ਕਿ ਗੀਤਕਾਰ ਅਤੇ ਗਾਇਕ ਪਾਲੀ ਦੇਤਵਾਲੀਆ ਨੇ ਕਿਹਾ ਕਿ ਕੇਵਲ ਸਾਫ ਸੁਥਰੇ ਅਕਸ ਵਾਲੇ ਪਰਿਵਾਰਕ ਗੀਤ ਹੀ ਜਿਉਂਦੇ ਰਹਿੰਦੇ ਹਨ। ਇਹਨਾਂ ਦੋਵਾਂ ਗਾਇਕਾਂ ਨੇ ਸਾਹਿਤਕ ਅਤੇ ਪਰਿਵਾਰਕ ਕਿਸਮ ਦੇ ਗੀਤ ਗਾ ਕੇ ਸਰੋਤਿਆਂ ਨੂੰ ਝੂਮਣ ਲਗਾ ਦਿੱਤਾ।ਵੱਡੀ ਗਿਣਤੀ ਵਿਚ ਸਰੋਤੇ ਜਜ਼ਬਾਤੀ ਹੋ ਗਏ। ਚੜ੍ਹਦੀਕਲਾ ਟਾਈਮ ਟੀ.ਵੀ.ਦੇ ਮੈਨੇਜਿੰਗ ਡਾਇਰੈਕਟਰ ਸ. ਜਗਜੀਤ ਸਿੰਘ ਦਰਦੀ ਨੇ ਗੁਰਬਾਣੀ ਦੇ ਹਵਾਲੇ ਨਾਲ ਮਨੁੱਖੀ ਜੀਵਨ ਬਾਰੇ ਆਪਣੀਆਂ  ਭਾਵਨਾਵਾਂ ਸਾਂਝੀਆਂ ਕਰਦਿਆਂ ਕਿਹਾ ਕਿ ਚੰਗੇ ਸਾਹਿਤ ਦੀ ਰਖਵਾਲੀ ਲਈ ਪਹਿਰਾ ਦੇਣਾ ਸਾਡਾ ਸਾਰਿਆਂ ਦਾ ਫਰਜ਼ ਹੈ। ਡਾ. ਚੇਤਨ ਸਿੰਘ ਡਾਇਰੈਕਟਰ ਭਾਸ਼ਾ ਵਿਭਾਗ ਨੇ ਕਿਹਾ ਕਿ ਪੰਜਾਬੀ ਸਾਹਿਤ ਸਭਾ ਪਟਿਆਲਾ ਪੰਜਾਬੀ ਦੀ ਤਰੱਕੀ ਲਈ ਵਡਮੁੱਲਾ ਕਾਰਜ ਕਰ ਰਹੀ ਹੈ। ਰੰਗਕਰਮੀ ਅਵਤਾਰ ਸਿੰਘ ਅਰੋੜਾ ਨੇ ਪਟਿਆਲਾ ਵਿਚ ਅਜਿਹੇ ਸਮਾਗਮਾਂ ਦੇ ਆਯੋਜਨ ਲਈ ਆਪਣੇ ਵੱਲੋਂ ਪੂਰਾ ਸਹਿਯੋਗ ਦੇਣ ਦਾ ਭਰੋਸਾ ਦਿਵਾਇਆ।ਅੰਮ੍ਰਿਤਸਰ ਤੋਂ ਪੰਜਾਬੀ ਵਿਰਾਸਤ ਸੰਸਥਾ ਦੇ ਸੰਸਥਾਪਕ ਭੁਪਿੰਦਰ ਸਿੰਘ ਸੰਧੂ ਨੇ ਸਾਹਿਤ ਅਤੇ ਗਾਇਕੀ ਦੇ ਸੁਮੇਲ ਵਾਲੇ ਇਸ ਸਮਾਗਮ ਪ੍ਰਤੀ ਆਪਣੀ ਵਿਸ਼ੇਸ਼ ਖੁਸ਼ੀ ਜ਼ਾਹਿਰ ਕੀਤੀ। ਇਸ ਤੋਂ ਪਹਿਲਾਂ ਵਖ ਵਖ ਸ਼ਖਸੀਅਤਾਂ ਨੂੰ ਕੁਲਵੰਤ ਸਿੰਘ, ਡਾ. ਰਾਜਵੰਤ ਕੌਰ ਪੰਜਾਬੀ ਅਤੇ ਸੁਖਦੇਵ ਸਿੰਘ ਚਹਿਲ ਆਦਿ ਵੱਲੋਂ ਬੁੱਕੇ ਭੇਂਟ ਕੀਤੇ ਗਏ।  ਇਸ ਮੌਕੇ ਤੇ ਸਭਾ ਵੱਲੋਂ ਸਿੰਮੀ ਪ੍ਰੀਤ ਕੌਰ (ਜਲਾਲਾਬਾਦ) ਦੀ ਪੁਸਤਕ  ‘ਗੁਰਮੀਤ ਬਾਵਾ ਲੰਮੀ ਹੇਕ ਦੀ ਮਲਿਕਾ` ਅਤੇ ਹਰਿਆਣਾ ਦੇ ਪੁਆਧੀ ਲੇਖਕ ਚਰਨ ਪੁਆਧੀ ਦੀ ਬਾਲ ਪੁਸਤਕ ‘ਆਉ ਪੰਜਾਬੀ ਸਿੱਖੀਏ` ਲੋਕ ਅਰਪਿਤ ਕੀਤੀਆਂ ਗਈਆਂ। ਪੁਸਤਕ ‘ਗੁਰਮੀਤ ਬਾਵਾ ਲੰਮੀ ਹੇਕ ਦੀ ਮਲਿਕਾ` ਤੇ ਵਿਸ਼ੇਸ਼ ਚਰਚਾ ਕੀਤੀ ਗਈ। ਡਾ. ਹਰਜੀਤ ਸਿੰਘ ਸੱਧਰ ਨੇ ਇਸ ਪੁਸਤਕ ਬਾਰੇ ਪੇਪਰ ਪੜ੍ਹØਦਆਂ ਕਿਹਾ ਕਿ ਲੇਖਿਕਾ ਦਾ ਕਾਰਜ ਸੰਭਾਵਨਾਵਾਂ ਨਾਲ ਭਰਪੂਰ ਹੈ। ਚਰਚਾ ਦਾ ਆਗਾਜ਼ ਕਰਦਿਆਂ ਪ੍ਰੋ. ਗੁਰਨਾਇਬ ਸਿੰਘ ਨੇ ਕਿਹਾ ਕਿ ਇਹ ਪੁਸਤਕ ਪੰਜਾਬੀ ਸਾਹਿਤ ਅਤੇ ਸਭਿਆਚਾਰਕ ਪਰੰਪਰਾ ਨੂੰ ਅੱਗੇ ਤੋਰਦੀ ਹੈ। ਡਾ. ਰਾਜਵੰਤ ਕੌਰ ਪੰਜਾਬੀ ਨੇ ਕਿਹਾ ਕਿ ਗੁਰਮੀਤ ਬਾਵਾ ਬਾਰੇ ਇਹ ਆਪਣੀ ਕਿਸਮ ਦਾ ਪਹਿਲਾ ਪ੍ਰਸ਼ੰਸਾਤਮਕ ਕਾਰਜ ਹੈ ਕਿਉਂਕਿ ਇਸ ਮੁਕਾਮ ਤੱਕ ਪੁੱਜਣ ਵਿਚ ਉਹਨਾਂ ਦੇ ਪਤੀ ਦਾ ਕਿਰਪਾਲ ਸਿੰਘ ਬਾਵਾ ਦਾ ਅਹਿਮ ਯੋਗਦਾਨ ਹੈ। ਸਿਮਰਜੀਤ ਸਿੰਘ ਸਿਮਰ ਨੇ ਵੀ ਆਪਣੇ ਵਿਚਾਰ ਪ੍ਰਗਟ ਕੀਤੇ। ਇਸ ਦੌਰਾਨ ਕੁਲਵੰਤ ਸਿੰਘ, ਸਵਤੰਤਰ ਕੁਮਾਰ ਅਸ਼ਕ, ਹਰਮੀਤ ਆਰਟਿਸਟ, ਦਰਸ਼ਨ ਸਿੰਘ ਰਾਮਪੁਰਾ ਫੂਲ, ਸੁਖਦੇਵ ਸਿੰਘ ਚਹਿਲ, ਭਗਤ ਰਾਮ ਰੰਗਾੜਾ, ਪਰਸਰਾਮ ਸਿੰਘ ਬੱਧਨ,ਸਰਦੂਲ ਸਿੰਘ ਭੱਲਾ, ਸੁਖਵਿੰਦਰ ਸਿੰਘ ਲੋਟੇ ਸੰਗਰੂਰ, ਰਣਜੀਤ ਕੌਰ ਸਵੀ,ਮਨਿੰਦਰ ਕੌਰ, ਹਰੀ ਸਿੰਘ ਚਮਕ, ਗੁਰਚਰਨ ਪੱਬਾਰਾਲੀ, ਨਵਦੀਪ ਸਿੰਘ ਮੁੰਡੀ, ਕਮਲ ਸੇਖੋਂ, ਅੰਗ੍ਰੇਜ਼ ਕਲੇਰ, ਸੁਰਿੰਦਰ ਕੌਰ ਬਾੜਾ, ਹਰਵਿੰਦਰ ਸਿੰਘ ਵਿੰਦਰ, ਛੀਨਾ ਬੇਗਮ ਸੋਹਣੀ, ਗੁਰਬਚਨ ਸਿੰਘ ਵਿਰਦੀ ਸਰਹਿੰਦ, ਹਰਵੀਨ ਕੌਰ, ਹਾਕਮ ਸਿੰਘ, ਨਰਿੰਦਰਜੀਤ ਸੋਮਾ, ਕੈਪਟਨ ਮਹਿੰਦਰ ਸਿੰਘ, ਸੰਤ ਸਿੰਘ ਸੋਹਲ, ਮਨਜੀਤ ਪੱਟੀ, ਹਰੀਦੱਤ ਹਬੀਬ, ਪਵਨ ਹਰਚੰਦਪੁਰੀ,ਗੁਰਮੀਤ ਸਿੰਘ ਬਾਵਾ ਖੰਨਾ, ਗੁਰਪ੍ਰੀਤ ਸਿੰਘ ਪਾਤੜਾਂ, ਸੁਚੇਤਾ ਸੁਚੀ, ਸੁਖਵਿੰਦਰ ਸਿੰਘ ਸੁੱਖਾ, ਕਰਨ ਸਿੰਘ ਆਦਿ ਨੇ ਵੀ ਆਪੋ ਆਪਣੀਆਂ ਲਿਖਤਾਂ ਸੁਣਾਈਆਂ।
    ਇਸ ਸਮਾਗਮ ਵਿਚ ਚੰਡੀਗੜ੍ਹ ਤੋਂ ਉਚੇਚੇ ਤੌਰ ਤੇ ਪੁੱਜੀ ਲੇਖਿਕਾ ਡਾ. ਚਰਨਜੀਤ ਕੌਰ ਤੋਂ ਇਲਾਵਾ ਸਾਬਕਾ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਉਜਾਗਰ ਸਿੰਘ, ਪੁਰਾਣੇ ਤਵਿਆਂ ਦੇ ਸੰਗ੍ਰਹਿਕ ਮਿਸਤਰੀ ਜਸਪਾਲ ਸਿੰਘ ਕੁੱਥਾਖੇੜੀ, ਮਹਿਲਾ ਪੂਨੀ, ਸਤਨਾਮ ਕੌਰ ਚੌਹਾਨ, ਕੁਲਵੰਤ ਸਿੰਘ ਨਾਰੀਕੇ, ਅਜੀਤ ਰਾਹੀ, ਲੱਕੀ ਸ਼ੇਰਮਾਜਰਾ, ਹਰਪ੍ਰੀਤ ਸਿੰਘ ਰਾਣਾ,ਮਨਜਿੰਦਰ ਸਿੰਘ,ਗੁਰਜੀਤ ਸਿੰਘ ਬਾਠ ਸਰਹਿੰਦ,ਅਮਰਜੀਤ ਸਿੰਘ ਚੜ੍ਹਦੀਕਲਾ, ਮਹੀਪ ਵਸ਼ਿਸ਼ਟ, ਖੁਸ਼ਪ੍ਰੀਤ ਸਿੰਘ,ਜ਼ਸਪਿੰਦਰ ਬਦੇਸ਼ਾ,ਪ੍ਰੀਤੀ ਰਾਣੀ, ਗੁਲਜ਼ਾਰ ਸਿੰਘ ਸ਼ੌਂਕੀ ਧੂਰੀ, ਇਕਬਾਲ ਸੋਮੀਆ, ਬਲਵਿੰਦਰ ਭੱਟੀ, ਕ੍ਰਿਸ਼ਨ ਲਾਲ ਧੀਮਾਨ, ਸੁਖਵਿੰਦਰ ਕੌਰ ਆਹੀ, ਦਰਬਾਰਾ ਸਿੰਘ ਢੀਂਡਸਾ, ਬੀ2 ਸਿੰਘ, ਚਰਨ ਸਿੰਘ ਬੰਬੀਹਾ ਭਾਈ, ਜ਼ਸਵਿੰਦਰ ਸਿੰਘ ਬਰਸਟ, ਸੁਖਵਿੰਦਰ ਚਹਿਲ,ਜਸਵਿੰਦਰ ਸਿੰਘ ਸਿੱਧੂ, ਫਤਹਿਜੀਤ ਸਿੰਘ, ਅੰਮ੍ਰਿਤਪਾਲ ਸ਼ੈਦਾ, ਬਲਵਿੰਦਰ ਸੰਧੂ, ਪਰਵੇਸ਼ ਕੁਮਾਰ ਸਮਾਣਾ, ਐਮ.ਐਸ.ਜੱਗੀ, ਜਸਵੰਤ ਸਿੰਘ ਸਿੱਧੂ, ਗੁਰਦਰਸ਼ਨ ਗੁਸੀਲ,ਯੂ.ਐਸ.ਆਤਿਸ਼, ਗੁਰਤੇਜ਼ ਸਿੰਘ ਪਾਤੜਾਂ, ਸੁਖਵਿੰਦਰ ਕੌਰ, ਜਸਵਿੰਦਰ ਸਿੰਘ, ਗੁਰਚਰਨ ਸਿੰਘ ਵਿਰਦੀ, ਪਰਮਿੰਦਰ ਮੁਸਾਫ਼ਿਰ, ਹਰਜਿੰਦਰ ਕੌਰ ਰਾਜਪੁਰਾ, ਜਸਵਿੰਦਰ ਸਿੰਘ ਜੱਸ, ਭਾਗਵਿੰਦਰ ਦੇਵਗਨ, ਗੁਰਵਿੰਦਰ ਅਮਨ, ਡਾ. ਸੁਰਜੀਤ ਸਿੰਘ ਖੁਰਮਾ, ਜਸਵਿੰਦਰ ਸਿੰਘ ਘੱਗਾ, ਡਾ. ਇੰਦਰਪਾਲ ਕੌਰ, ਇੰਜੀਨੀਅਰ ਪ੍ਰਭਲੀਨ ਕੌਰ, ਗੁਰਪ੍ਰੀਤ ਸਿੰਘ ਹਰਮਨ, ਸੁਖਵਿੰਦਰ ਸਰਾਫ਼ ਸੂਲਰ,ਗੋਬਿੰਦਰ ਸੋਹਲ, ਰਘਬੀਰ ਮਹਿਮੀ, ਦਰਸ਼ਨ ਸਿੰਘ, ਪ੍ਰਿੰਸੀਪਲ ਦਲੀਪ ਸਿੰਘ ਨਿਰਮਾਣ, ਹਰਸ਼ ਕੁਮਾਰ ਹਰਸ਼, ਸਜਨੀ, ਕਰਨੈਲ ਸਿੰਘ ਆਦਿ ਲੇਖਕ ਵੀ ਸ਼ਾਮਲ ਸਨ। ਮੰਚ ਸੰਚਾਲਨ ਬਾਬੂ ਸਿੰਘ ਰੈਹਲ ਅਤੇ ਦਵਿੰਦਰ ਪਟਿਆਲਵੀ ਨੇ ਬਾਖੂਬੀ ਨਿਭਾਇਆ। 

    ਦਵਿੰਦਰ ਪਟਿਆਲਵੀ