ਕੈਲਗਰੀ -- ਰਾਈਟਰਜ਼ ਫੋਰਮ, ਕੈਲਗਰੀ ਦੀ ਮਾਸਿਕ ਇਕੱਤਰਤਾ 6 ਜੂਨ 2015 ਦਿਨ ਸ਼ਨਿੱਚਰਵਾਰ 2.00 ਵਜੇ ਕਾਊਂਸਲ ਆਫ ਸਿੱਖ ਆਰਗੇਨਾਈਜ਼ੇਸ਼ਨਜ਼ (ਕੋਸੋ) ਦੇ ਹਾਲ ਵਿਚ ਹੋਈ। ਜਨਰਲ ਸਕੱਤਰ ਜਸਬੀਰ (ਜੱਸ) ਚਾਹਲ ਨੇ ਸਭਾ ਦੇ ਪਰਧਾਨ ਪ੍ਰੋ. ਸ਼ਮਸ਼ੇਰ ਸਿੰਘ ਸੰਧੂ ਨਾਲ ਜਨਾਬ ਸਬ੍ਹਾ ਸ਼ੇਖ਼ ਹੋਰਾਂ ਨੂੰ ਪ੍ਰਧਾਨਗੀ ਮੰਡਲ ਦੀ ਸ਼ੋਭਾ ਬਨਣ ਦੀ ਬੇਨਤੀ ਕੀਤੀ ਅਤੇ ਪਿਛਲੀ ਇਕੱਤਰਤਾ ਦੀ ਰਿਪੋਰਟ ਪੜ੍ਹਕੇ ਸੁਣਾਈ ਜੋ ਕਿ ਸਭਾ ਵਲੋਂ ਪਰਵਾਨ ਕੀਤੀ ਗਈ। ਇਸ ਉਪਰੰਤ ਜੱਸ ਚਾਹਲ ਨੇ ਸਟੇਜ ਸਕੱਤਰ ਦੀ ਜੁੱਮੇਵਾਰੀ ਨਿਭਾਂਦਿਆਂ ਅੱਜ ਦੀ ਸਭਾ ਦੀ ਕਾਰਵਾਈ ਸ਼ੁਰੂ ਕੀਤੀ –
ਸ਼ਮਸ਼ੇਰ ਸਿੰਘ ਸੰਧੂ ਹੋਰਾਂ ਦੀ ਇਸ ਗ਼ਜ਼ਲ ਨਾਲ ਸਾਹਿਤਕ ਦੌਰ ਦੀ ਸ਼ੁਰੁਆਤ ਕੀਤੀ ਗਈ –
“ਸਾਰ ਪਹਿਲਾਂ ਲੈ ਲਵਾਂ ਮੈਂ, ਆਪਣੇ ਇਸ ਯਾਰ ਦੀ
ਫਿਰ ਕਰਾਂਗਾ ਸਾਧਨਾ ਵੀ, ਓਸ ਮੈਂ ਕਰਤਾਰ ਦੀ।
ਜ਼ਾਤ ਹੈ ਇਨਸਾਨ ਮੇਰੀ, ਧਰਮ ਇਸ ਨੂੰ ਪਾਲਣਾ
ਰਾਹ ਸੱਚੇ ਉਹ ਤੁਰੇ ਜੋ, ਰਮਜ਼ ਜਾਣੇ ਯਾਰ ਦੀ”
ਸੁਰਜੀਤ ਸਿੰਘ ਰੰਧਾਵਾ ਹੋਰਾਂ ਉਰਦੂ ਅਤੇ ਪੰਜਾਬੀ ਦੇ ਕੁਝ ਸ਼ੇ’ਰ ਸੁਣਾਏ ਤੇ ਫਿਰ ਅਪਣੀਆਂ ਦੋ ਗ਼ਜ਼ਲਾਂ ਸਾਂਝੀਆਂ ਕੀਤੀਆਂ –
1-“ਜਾਂਦਾ-ਜਾਂਦਾ ਕਰ ਲਵਾਂ ਇਕ ਗੱਲ ਖ਼ੁਦਾ ਦੇ ਨਾਲ
ਆਯਾ ਹਾਂ ਤੇਰੇ ਦਰ ਤੇ ਵਖਰੀ ਦੁਆ ਦੇ ਨਾਲ।
ਦਿੱਤੇ ਜੇ ਚਾਰ ਦਿਨ ਨੇ ਮੰਜ਼ੂਰ ਕਰ ਲਵੀਂ
ਜੀਨਾ ਅਦਾ ਦੇ ਨਾਲ ਤੇ ਮਰਨਾ ਅਦਾ ਦੇ ਨਾਲ”।
2-“ਚਾਰੇ ਪਾਸੇ ਹਵਸ ਦਾ ਹੈ ਜ਼ੋਰ ਤੇਰੇ ਸ਼ਹਿਰ ਵਿੱਚ,
ਅੰਦਰੋਂ ਕੁਝ ਹੋਰ ਬਾਰ੍ਹੋਂ ਹੋਰ ਤੇਰੇ ਸ਼ਹਿਰ ਵਿੱਚ”।
ਜਸਵੀਰ ਸਿੰਘ ਸਿਹੋਤਾ ਹੋਰਾਂ ਸੋਚ-ਸੰਭਲ ਕੇ ਚੱਲਣ ਬਾਰੇ ਅਤੇ ਇਨਸਾਨੀ ਕਮਜ਼ੋਰਿਆਂ ਤੇ ਲਿਖਿਆਂ ਆਪਣੀਆਂ ਦੋ ਕਵਿਤਾਵਾਂ ਸਾਂਝੀਆਂ ਕੀਤੀਆਂ –
“ਜਿਨ੍ਹਾਂ ਕੁੱਤਿਆਂ ਨੂੰ ਦੋਸਤ ਬਣਾ ਲਿਆ ਏ, ਓਨ੍ਹਾਂ ਬੰਦਿਆਂ ਤੋਂ ਖਹਿੜਾ ਛੁਡਾ ਲਿਆ ਹੈ
ਤੰਗ ਆਕੇ ਦੁਸ਼ਮਣੀ, ਪਾੜਿਆਂ, ਸਾੜਿਆਂ ਤੋਂ, ਬੰਦੇ ਨੇ ਬੰਦੇ ਤੋਂ ਮੂੰਹ ਫਿਰਾ ਲਿਆ ਹੈ”
ਮੋਹਤਰਮਾ ਅਮਤੁਲ ਮਤੀਨ ਖ਼ਾਨ ਨੇ ਅਪਣੀ ਉਰਦੂ ਗ਼ਜ਼ਲ ਅਤੇ ਇਕ ਗੀਤ ਪੇਸ਼ ਕੀਤਾ –
“ਬਾਰਿਸ਼ ਕੀ ਰਾਤੋਂ ਮੇਂ ਪਲਕੋਂ ਕੀ ਛਾਂਵ ਮੇਂ,
ਦਿਲ ਆਬਾਦ ਕਰਤੇ ਹੈਂ ਰੂਹ ਦਿਲਗੀਰ ਕਰਤੇ ਹੈਂ।
‘ਗ਼ਜ਼ਲ’ ਸਹਰਾਏ-ਉਮਰ ਢਲ ਨ ਜਾਏ ਚਲਤੇ ਸਰਾਬੋਂ ਮੇਂ,
ਮੁੱਠੀ ਭਰ ਖ਼ਾਬੋਂ ਕੀ ਹਮ ਯੂੰ ਤਾਬੀਰ ਕਰਤੇ ਹੈਂ”।
ਡਾ. ਮਨਮੋਹਨ ਸਿੰਘ ਬਾਠ ਹੋਰਾਂ ਮੋਹੱਮਦ ਰਫ਼ੀ ਦਾ ਗਾਇਆ ਗੀਤ ਪੂਰੀ ਤਰੱਨਮ ਵਿੱਚ ਗਾਕੇ ਸਮਾਂ ਬਨ੍ਹਤਾ।
ਰਣਜੀਤ ਸਿੰਘ ਮਿਨਹਾਸ ਨੇ ‘ਕੁੱਤਿਆਂ ਦੀ ਲਲਕਾਰ’ ਨਾਂ ਤੇ ਲਿਖੀ ਆਪਣੀ ਹਾਸ-ਕਵਿਤਾ ਰਾਹੀਂ ਬਹੁਤ ਕੁਝ ਕਹਿ ਦਿੱਤਾ –
“ਸਾਡੇ ਉਤੇ ਝੂਠੇ ਹੀ ਇਲਜਾਮ ਵੀ ਰਹਿਣ ਲਗਾਉਂਦੇ
ਕਈ ਵਾਰ ਜਦ ਬੰਦੇ ਨੂੰ, ਕੁੱਤੇ ਦਾ ਪੁੱਤ ਬਣਾਉਂਦੇ।
ਕਿਹੜਾ ਇਜ਼ੱਤ ਵਾਲਾ ਕੁੱਤਾ, ਇਹ ਸਭ ਲਊ ਸਹਾਰ
ਸਾਡੇ ਹੱਕ ਔਥੇ ਰੱਖ, ਕੁੱਤਿਆਂ ਦੀ ਲਲਕਾਰ”।
ਹੈਪੀ ਮਾਨ ਹੋਰਾਂ ਇਹ ਕਹਿੰਦੇ ਹੋਏ ਕਿ ਜਿਤ-ਹਾਰ ਤਾਂ ਉਪਰ ਵਾਲੇ ਦੇ ਹੱਥ ਹੈ, ਪਿਛਲੇ ਮਹੀਨੇ ਦੀਆਂ ਚੋਣਾਂ ਵਿੱਚ ਸਾਥ ਦੇਣ ਲਈ ਭਾਈਚਾਰੇ ਦਾ ਧੰਨਵਾਦ ਕੀਤਾ। ਉਹਨਾਂ ਕਿਹਾ ਕਿ ਸਾਨੂੰ ਇਤਹਾਸ ਬਾਰੇ ਚਰਚਾ ਕਰਨ ਤੇ ਇਸਨੂੰ ਘੋਖਣ ਤੋਂ ਗੁਰੇਜ਼ ਨਹੀਂ ਕਰਨਾ ਚਾਹੀਦਾ, ਪਰ ਨਾਲ ਹੀ ਇਹ ਵੀ ਖ਼ਿਆਲ ਰਖੀਏ ਕਿ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਨਾ ਲਗੇ ਤੇ ਅਸੀਂ ਇੱਕ ਉਸਾਰੂ ਅਤੇ ਲਾਭਵੰਦ ਨਿਚੋੜ ਤੇ ਪਹੁੰਚੀਏ।
ਸਰਬਨ ਸਿੰਘ ਸੰਧੂ ਹੋਰਾਂ ਨੇ ਭਾਰਤ ਫੇਰੀ ਤੇ ਜਾਣ ਵਾਲਿਆਂ ਨੂੰ ਇਹ ਸਲਾਹ ਦਿੱਤੀ –
“ਦਸਾਂ ਨੌਹਾਂ ਦੀ ਕਿਰਤ-ਕਮਾਈ ਥੋਡੀ, ਵਿੱਚ ਇੰਡੀਆ ਲੈਕੇ ਜਾਉਂਗੇ ਬਈ
ਥੋੜਾ ਬਹੁਤ ਜੇ ਪੁੰਨ ਤੇ ਦਾਨ ਕਰ ਲਿਆ, ਉਸ ਤੋਂ ਵੱਧਕੇ ਖ਼ੁਸ਼ੀਆਂ ਪਾਉਂਗੇ ਬਈ।
ਜੇਕਰ ਆ ਗਏ ਵਿੱਚ ਫਲੂਲੀਆਂ ਦੇ, ਯਾਦ ਰੱਖਣਾ ਫੇਰ ਪਛਤਾਉਂਗੇ ਬਈ
ਜਦੋਂ ਪੈਸੇ ਬਚੇ ਨਾ ਮੁੜਣ ਜੋਗੇ, ਮੰਗਦੇ ਸੇਠ ਤੋਂ ਤੁਸੀਂ ਸ਼ਰਮਾਉਂਗੇ ਬਈ”।
ਜੱਸ ਚਾਹਲ ਨੇ ਅਪਣੀ ਹਿੰਦੀ ਗ਼ਜ਼ਲ ਸਾਂਝੀ ਕੀਤੀ –
“ਜੀਤੋਗੇ ਕਯਾ ਜਬਰ ਸੇ, ਯੇ ਦਿਲ ਹੈ ਕਿਲਾ ਨਹੀਂ,
‘ਗਰ ਜਾਂ ਭੀ ਲੇ ਲੋ ਪਯਾਰ ਮੇਂ, ਕੋਈ ਗਿਲਾ ਨਹੀਂ।
ਨਾ ਪੂਛਿਯੇ, ਕਿ ਚੇਹਰੇ ਕੀ, ਰੌਣਕ ਕਹਾਂ ਗਈ
ਜੁਦਾ ਹੁਆ ਗੁਲ ਸ਼ਾਖ਼ ਸੇ, ਤੋ ਫਿਰ ਖਿਲਾ ਨਹੀਂ”।
ਤਰਲੋਕ ਸਿੰਘ ਚੁੱਘ ਹੋਰਾਂ ਇਕ ਸ਼ਾਇਰ ਦੇ ਕੁਝ ਸ਼ੇ’ਰ ਪੜ੍ਹੇ ਅਤੇ ਚੁਟਕੁਲੇ ਸੁਣਾਕੇ ਰੰਗ ਬਨ੍ਹਿਆ –
“ਅਬ ਤੋ ਫੂਲੋਂ ਸੇ ਝੋਲੀਆਂ ਭਰ ਲੇਂ, ਚਾਕ ਦਾਮਨ ਹੁਆ ਤੋ ਸੀ ਲੇਂਗੇ,
ਅਭੀ ਸੇ ਕਯੂੰ ਖ਼ਿਜ਼ਾਂ ਕੀ ਬਾਤ ਕਰੇਂ, ਯੂੰ ਭੀ ਜੀਨਾ ਪੜਾ ਤੋ ਜੀ ਲੇਂਗੇ”।
ਜਗਜੀਤ ਸਿੰਘ ਰਾਸ੍ਹੀ ਨੇ ਉਰਦੂ ਦੇ ਕੁਝ ਸ਼ੇ’ਰ ਅਤੇ ਇਕ ਹਿੰਦੀ ਗਾਣੇ ਨਾਲ ਰੌਣਕ ਲਾਈ।
ਰਛਪਾਲ ਸਿੰਘ ਬੋਪਾਰਾਏ ਹੋਰਾਂ ਸਭਾ ਦੇ ਮਾਹੌਲ ਦੀ ਸ਼ਲਾਘਾ ਕਰਦੇ ਹੋਏ ਕੁਝ ਚੁਟਕੁਲੇ ਸੁਣਾਕੇ ਬੁਲਾਰਿਆਂ ਵਿੱਚ ਅਪਣੀ ਹਾਜ਼ਰੀ ਲਵਾਈ।
ਡਾ. ਮਜ਼ਹਰ ਸੱਦੀਕੀ ਨੇ ਅਪਣੀਆਂ ਦੋ ਉਰਦੂ ਮਜ਼ਾਹੀਆ ਗ਼ਜ਼ਲਾਂ ਪੜ੍ਹੀਆਂ –
1-“ਸਦਰੇ-ਮੁਸ਼ਾਇਰਾ ਬਨੇ ਸ਼ਾਯਦ ਤੋ ਸੋਚ ਲੇ
ਹੋਤਾ ਹੈ ਸਬਰੋ-ਜ਼ਬਤ ਕਾ ਯੇ ਸਖ਼ਤ ਇਮਤਹਾਂ।
ਦੀ ਜਾਏ ਹੈ ਬੇਚਾਰੇ ਕੋ ਜਬ ਜ਼ਹਮਤੇ-ਕਲਾਮ
ਰਹ ਜਾਏ ਸਾਮਯੀਨ ਮੇਂ ਹੈ ਸਿਰਫ ਮੇਜ਼ਬਾਂ”।
2-“ਅਬ ਭਲਾ ਕੈਸੇ ਕਰੇ ਕੋਈ ਮੁਹੱਬਤ ਜਾਨਾਂ,
ਸਰ ਖੁਜਾਨੇ ਕੀ ਨਹੀਂ ਮਿਲਤੀ ਹੈ ਮੋਹਲਤ ਜਾਨਾਂ।
ਜਨਾਬ ਸਬ੍ਹਾ ਸ਼ੇਖ਼ ਨੇ ਉਰਦੂ ਗ਼ਜ਼ਲ ਅਤੇ ਨਜ਼ਮ ਪੇਸ਼ ਕੀਤੀਆਂ –
1-“ਦਿਲ ਕੀ ਬਸਤੀ ਫੈਲ ਕਰ ਸ਼ਹਿਰ ਹੋ ਗਈ ਹੈ,
ਭੂਲਤੀ ਨਹੀਂ ਉਸਕੀ ਯਾਦ, ਕਹਿਰ ਹੋ ਗਈ ਹੈ”।
2-“ਕਹਤੇ ਹੈਂ ਅਗਰ ਮੌਤ ਨਾ ਹੋਤੀ ਤੋ ਦੁਨਯਾ ਕਿਤਨੀ ਸੂੰਦਰ ਹੋਤੀ
ਨ ਜਜ਼ਾ, ਸਜ਼ਾ ਕਾ ਝਗੜਾ ਨਾ ਆਖ਼ਿਰ ਕੀ ਫ਼ਿਕਰ ਹੋਤੀ”।
ਅਮਰੀਕ ਸਿੰਘ ਚੀਮਾ ਨੇ ਕੁਝ ਰੁਬਾਈਆਂ ਬਹੁਤ ਖ਼ੂਬਸੂਰਤੀ ਨਾਲ ਗਾਈਆਂ ਅਤੇ ‘ਉਜਾਗਰ ਸਿੰਘ ਕੰਵਲ’ ਦੀ ਕਵਿਤਾ ‘ਰੱਬ’ ਸਾਂਝੀ ਕੀਤੀ।
ਇਨ. ਆਰ. ਐਸ. ਸੈਣੀ ਨੇ ਇਕ ਪੁਰਾਣਾ ਹਿੰਦੀ ਫਿਲਮੀ ਗਾਨਾ ਗਾਕੇ ਰੌਣਕ ਲਾਈ।
ਸੁਰਿੰਦਰ ਢਿੱਲੋਂ ਦੀ ਗਾਈ ਗ਼ਾਲਿਬ ਦੀ ਇਕ ਖ਼ੂਬਸੂਰਤ ਗ਼ਜ਼ਲ ਨਾਲ ਸਭਾ ਦੀ ਸਮਾਪਤੀ ਹੋਈ ਤੇ ਡਾ. ਮਨਮੋਹਨ ਬਾਠ ਦਾ ਫੋਟੋਆਂ ਖਿੱਚਣ ਲਈ ਧੰਨਵਾਦ ਕੀਤਾ ਗਿਆ।
ਜੱਸ ਚਾਹਲ ਨੇ ਅਪਣੇ ਅਤੇ ਸਭਾ ਪਰਧਾਨ ਵਲੋਂ ਸਾਰੇ ਹਾਜ਼ਰੀਨ ਦਾ ਧੰਨਵਾਦ ਕਰਦੇ ਹੋਏ ਅਗਲੀ ਇਕੱਤਰਤਾ ਲਈ ਸਾਰਿਆਂ ਦਾ ਧੰਨਵਾਦ ਕੀਤਾ।
ਜੱਸ ਚਾਹਲ