ਸਭ ਰੰਗ

  •    ਮਾਈਆਂ ਰੱਬ ਰਜਾਈਆਂ / ਕਰਨ ਬਰਾੜ (ਲੇਖ )
  •    ਰੱਬ ਬਚਾਵੇ ਇਹਨਾਂ ਚੋਰਾਂ ਤੋਂ / ਗੁਰਦੀਸ਼ ਗਰੇਵਾਲ (ਲੇਖ )
  •    ਚੰਗੇ ਵਿਚਾਰਾਂ ਵਾਲੇ ਦੋਸਤਾਂ ਦੀ ਸੰਗਤ / ਮਨਜੀਤ ਤਿਆਗੀ (ਲੇਖ )
  •    ਸ਼ੇਰ ਸਿੰਘ ਕੰਵਲ ਵਿਚਾਰਧਾਰਾ ਤੇ ਮੂਲ ਪਾਠ / ਨਿਰੰਜਨ ਬੋਹਾ (ਪੁਸਤਕ ਪੜਚੋਲ )
  •    ਸਿਰਜਣਹਾਰੀਆਂ / ਉਜਾਗਰ ਸਿੰਘ (ਆਲੋਚਨਾਤਮਕ ਲੇਖ )
  •    ਫ਼ਰਜ਼ ਤੇ ਅਧਿਕਾਰ / ਹਰਮਿੰਦਰ ਸਿੰਘ 'ਭੱਟ' (ਲੇਖ )
  •    ਛੁੱਟੀਆਂ - ਮੌਜ ਮਸਤੀ ਜਾਂ ਮਜਬੂਰੀ? / ਜੱਗਾ ਸਿੰਘ (ਲੇਖ )
  •    ਵਧ ਰਹੀ ਆਲਮੀ ਤਪਸ਼ / ਦਲਵੀਰ ਸਿੰਘ ਲੁਧਿਆਣਵੀ (ਲੇਖ )
  •    ਸਮਾਜਿਕ ਕਦਰਾਂ ਕੀਮਤਾਂ ਨਾਲ ਲਬਰੇਜ਼ - ਕਾਗਜ਼ / ਵਰਿੰਦਰ ਅਜ਼ਾਦ (ਪੁਸਤਕ ਪੜਚੋਲ )
  •    ਥੱਕੇ ਹੋਏ ਦਿਲ ਆਰਾਮ ਕਰ / ਹਰਬੀਰ ਸਿੰਘ ਭੰਵਰ (ਲੇਖ )
  •    ਜਨਮ-ਮਰਨ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਗੁਰੂ ਗ੍ਰੰਥ ਸਾਹਿਬ ਜੀ ਦੇ ਭੱਟ / ਹਰਸਿਮਰਨ ਕੌਰ (ਲੇਖ )
  •    ਪੰਜਾਬੀ ਸਾਹਿਤ ਦੇ 'ਸਰਕਾਰੀ' ਸਲਾਹਕਾਰ / ਮਿੱਤਰ ਸੈਨ ਮੀਤ (ਲੇਖ )
  • ਕਾਮਰੇਡ ਆਨੰਦ,ਸ਼ਾਇਰ ਕੰਵਲ ਅਤੇ ਪ੍ਰਕਾਸ਼ਕ ਗੁਰਬਚਨ ਸਿੰਘ ਨੂੰ ਸ਼ਰਧਾਂਜਲੀ (ਖ਼ਬਰਸਾਰ)


    ਦਸੂਹਾ -- ਸਾਹਿਤ ਸਭਾ ਦਸੂਹਾ-ਗੜ੍ਹਦੀਵਾਲਾ (ਰਜਿ) ਨੇ ਅੱਜ ਇੱਕ ਸ਼ੋਕ ਇਕੱਤਰਤਾ ਕਰਕੇ ਨਵਾਂ ਜਮਾਨਾ ਦੇ ਫਾਊਂਡਰ-ਐਡੀਟਰ ਕਾਮਰੇਡ ਜਗਜੀਤ ਸਿੰਘ ਆਨੰਦ , ਨਾਮਵਰ ਗਜ਼ਲਗੋ ਖੁਸ਼ਵੰਤ ਕੰਵਲ ਅਤੇ ਆਰਸੀ ਪਬਲੀਕੇਸ਼ਨ ਦੇ ਸੰਚਾਲਿਤ ਗੁਰਬਚਨ ਸਿੰਘ ਦੇ ਅਕਾਲ ਚਲਾਣਿਆਂ ਤੇ ਡੂੰਘੇ ਦੁੱਖ ਦਾ ਇਜ਼ਹਾਰ ਕਰਦਿਆਂ ਸ਼ਰਧਾਂਜਲੀ ਭੇਂਟ ਕੀਤੀ, ਸਭਾ ਦੇ ਪ੍ਰਧਾਨ ਕਹਾਣੀਕਾਰ ਲਾਲ ਸਿੰਘ ਨੇ ਕਾਮਰੇਡ ਆਨੰਦ ਨੂੰ  ਹਰ ਔਖ-ਸੌਖ ਵੇਲੇ ਪੱਤਰਕਾਰੀ ਦੀ ਸੁੱਚਤ ਤੇ ਪਹਿਰਾ ਦੇਣ ਵਾਲੇ ਸਿਰੜੀ ਪੱਤਰਕਾਰ , ਸੰਸਾਰ ਪੱਧਰ ਦੀਆਂ ਅਨੇਕਾਂ ਮਹਾਨ ਰਚਨਾਵਾਂ ਨੂੰ ਉਲਥਾਉਣ ਲਈ ਪੰਜਾਬੀ ਮੁਹਾਰਵਰੇ ਦੇ ਸਮਰੱਥ ਕਲਮਕਾਰ ਅਤੇ ਵਿਵਹਾਰਕ ਤੇ ਨਿੱਜੀ ਜੀਵਨ ਵਿੱਚ ਬੇ-ਨਜ਼ੀਰ ਗਿਣੇ ਜਾਂਦੇ ਪਰਮ-ਮਾਨੁੱਖ ਨੂੰ ਭਰਵੀਂ ਅਕੀਦੱਤ ਪੇਸ਼ ਕੀਤੀ । ਸਭਾ ਦੇ ਗਜ਼ਲਗੋ ਮੈਂਬਰ ਮਾਸਟਰ ਕਰਨੈਲ ਸਿੰਘ ,ਅਮਰੀਕ ਡੋਗਰਾ ਅਤੇ ਨਵਤੇਜ ਗੜ੍ਹਦੀਵਾਲਾ ਨੇ ਆਪਣੇ ਹਮ-ਰੁਤਬਾ ਪ੍ਰੋੜ ਗਜ਼ਲਕਾਰ ਖੁਸ਼ਵੰਤ ਕੰਵਲ ਤੇ ਉਸਦੀ ਗਜ਼ਲ ਸਿਨਫ ਤੇ ਪ੍ਰਾਪਤ ਕੀਤੀ ਰੂਪਕ ਪ੍ਰਪਕੱਤਾ ਕਾਰਨ, ਉਸਦੀ ਗੈਰਹਾਜ਼ਰੀ ਉੱਤੇ ਉਦਾਸੀ ਅਤੇ ਦੁੱਖ ਦੇ ਰਲਵੇਂ ਭਾਵ ਪ੍ਰਗਟ ਕੀਤੇ  । ਇਵੇਂ ਹੀ ਸਭਾ ਦੇ ਸਰਪ੍ਰਸਤ ਜਰਨੈਲ ਸਿੰਘ ਘੁੰਮਣ ਅਤੇ ਜਨਰਲ ਸਕੱਤਰ ਸੁਰਿੰਦਰ ਸਿੰਘ ਨੇਕੀ ਨੇ ਦਿੱਲੀ ਦੇ ਨਾਮਵਰ ਪ੍ਰਕਾਸ਼ਕ ਆਰਸੀ ਪਬਲੀਕੇਸ਼ਨ ਦੇ ਕਰਤਾ-ਧਰਤਾ ਗੁਰਬਚਨ ਸਿੰਘ ਦੀਆਂ ਪੰਜਾਬੀ ਪ੍ਰਕਾਸ਼ਨ ਦੇ ਖੇਤਰ ਵਿੱਚ ਪਾਈਆਂ ਪੈੜਾਂ, ਕਾਰਨ ਉਸ ਨੂੰ ਯਾਦ ਕੀਤਾ  । ਸ਼ਾਇਰ ਦਿਲਪ੍ਰੀਤ ਕਾਹਲੋਂ ਨੇ ਕੀਤੇ ਥੋੜੇ ਕੁ ਦਿਨਾਂ ਉਪਰੋਥਲੀ ਅਕਾਲ ਚਲਾਣਾ ਕਰਨ ਵਾਲੀਆਂ ਤਿੰਨਾਂ ਹਸਤੀਆਂ ਨੂੰ ਕਾਵਿਕ ਅਕਦੀਤ ਪੇਸ਼ ਕੀਤੀ ।