ਕਰੋ ਯਾਰੋ ਹਿੰਮਤ ਕਿਸ ਨੂੰ ਹੋ ਉਡੀਕਦੇ
ਦਿਨੋ ਦਿਨ ਆਲਸ ਵਿੱਚ ਦਿਨ ਜਾਂਦੇ ਬੀਤਦੇ
ਭੰਨ ਦਿਤੀਆਂ ਬੇੜੀਆਂ ਚੱਪੂ ਵੀ ਤੋੜ ਤੇ
ਬੈਠੇ ਹੋ ਕਿਉਂ ਤੁਸੀਂ ਮੁਠੀਆਂ ਨੂੰ ਮੀਚ ਕੇ
ਵਧ ਰਿਹਾ ਹੈ ਖਤਰਾ ਨਿੱਤ ਵਾਂਗੂੰ ਸਰਾਲ ਦੇ
ਬਹੁਤ ਵੱਡੇ ਹੋ ਗਏ ਦੰਦ ਯਾਰੋ ਸ਼ਰੀਕ ਦੇ
ਰਕੀਬ ਤਾਂ ਰਕੀਬ ਹੈ ਉਸ ਤੇ ਕਰਨਾ ਕੀ ਗਿਲਾ
ਲੇਹਾ ਉੱਗ ਪਿਆ ਲੱਗਦਾ ਦਿਲ 'ਚ ਹਬੀਬ ਦੇ
ਹਾਲ ਸਾਡਾ ਵੇਖ ਕੇ ਪੱਥਰ ਮੋਮ ਹੋ ਗਏ
ਤਾਜ਼ਰਾਂ ਦੇ ਦਿਲ ਕਿਉਂ ਨਹੀ ਪਸੀਜ ਦੇ
ਆਸ਼ਿਆਨੇ ਜਲ ਰਹੇ ਪੰਖੇਰੂ ਨੇ ਚੀਕਦੇ
ਬਿਜਲੀ ਨਿੱਤ ਡਿੱਗਦੀ ਹੈ ਘਰ ਤੇ ਗਰੀਬ ਦੇ
ਡਰਦਾ ਹੈ ਮਰੀਜ਼ ਹੁਣ ਦਵਾਖਾਨੇ ਜਾਣ ਤੋਂ
ਦਵਾਈ ਦਾ ਮੁੱਲ ਨਹੀਂ ਖੀਸੇ ਮਰੀਜ਼ ਦੇ
ਨਿਸ਼ਾਨੇ ਬਾਜ਼ ਸ਼ਿਕਾਰੀ ਪੰਖ ਵਿਨਦਾ ਸੋਚ ਦੇ
ਡੇਗਦਾ ਹੈ ਜ਼ਾਲਮ ਉਡਦੇ ਪੰਛੀ ਨਸੀਬ ਦੇ
ਬਾਸੀ ਚੱਲਣਾ ਦੋਸਤ ਦੁਸ਼ਮਣ ਪਛਾਣ ਕੇ
ਕਟਾਰ ਤਿੱਖੀ ਰੱਖਦੇ ਹਮਸਾਏ ਕਰੀਬ ਦੇ