ਸਭ ਰੰਗ

  •    ਮਾਈਆਂ ਰੱਬ ਰਜਾਈਆਂ / ਕਰਨ ਬਰਾੜ (ਲੇਖ )
  •    ਰੱਬ ਬਚਾਵੇ ਇਹਨਾਂ ਚੋਰਾਂ ਤੋਂ / ਗੁਰਦੀਸ਼ ਗਰੇਵਾਲ (ਲੇਖ )
  •    ਚੰਗੇ ਵਿਚਾਰਾਂ ਵਾਲੇ ਦੋਸਤਾਂ ਦੀ ਸੰਗਤ / ਮਨਜੀਤ ਤਿਆਗੀ (ਲੇਖ )
  •    ਸ਼ੇਰ ਸਿੰਘ ਕੰਵਲ ਵਿਚਾਰਧਾਰਾ ਤੇ ਮੂਲ ਪਾਠ / ਨਿਰੰਜਨ ਬੋਹਾ (ਪੁਸਤਕ ਪੜਚੋਲ )
  •    ਸਿਰਜਣਹਾਰੀਆਂ / ਉਜਾਗਰ ਸਿੰਘ (ਆਲੋਚਨਾਤਮਕ ਲੇਖ )
  •    ਫ਼ਰਜ਼ ਤੇ ਅਧਿਕਾਰ / ਹਰਮਿੰਦਰ ਸਿੰਘ 'ਭੱਟ' (ਲੇਖ )
  •    ਛੁੱਟੀਆਂ - ਮੌਜ ਮਸਤੀ ਜਾਂ ਮਜਬੂਰੀ? / ਜੱਗਾ ਸਿੰਘ (ਲੇਖ )
  •    ਵਧ ਰਹੀ ਆਲਮੀ ਤਪਸ਼ / ਦਲਵੀਰ ਸਿੰਘ ਲੁਧਿਆਣਵੀ (ਲੇਖ )
  •    ਸਮਾਜਿਕ ਕਦਰਾਂ ਕੀਮਤਾਂ ਨਾਲ ਲਬਰੇਜ਼ - ਕਾਗਜ਼ / ਵਰਿੰਦਰ ਅਜ਼ਾਦ (ਪੁਸਤਕ ਪੜਚੋਲ )
  •    ਥੱਕੇ ਹੋਏ ਦਿਲ ਆਰਾਮ ਕਰ / ਹਰਬੀਰ ਸਿੰਘ ਭੰਵਰ (ਲੇਖ )
  •    ਜਨਮ-ਮਰਨ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਗੁਰੂ ਗ੍ਰੰਥ ਸਾਹਿਬ ਜੀ ਦੇ ਭੱਟ / ਹਰਸਿਮਰਨ ਕੌਰ (ਲੇਖ )
  •    ਪੰਜਾਬੀ ਸਾਹਿਤ ਦੇ 'ਸਰਕਾਰੀ' ਸਲਾਹਕਾਰ / ਮਿੱਤਰ ਸੈਨ ਮੀਤ (ਲੇਖ )
  • ਡੈਲਟਾ ਵਿਚ ਸ਼ਿਅਰੋ ਸ਼ਾਇਰੀ ਦੀ ਰੰਗੀਨ ਕਾਵਿ-ਸ਼ਾਮ (ਖ਼ਬਰਸਾਰ)


    ਡੈਲਟਾ --  ਹਰ ਮਹੀਨੇ ਜੁੜਨ ਵਾਲੀ ਜਾਰਜ ਮੈਕੀ ਲਾਇਬ੍ਰੇਰੀ ਡੈਲਟਾ ਵਿਚ ਪੰਜਾਬੀ ਸਾਹਿਤ ਨੂੰ ਸਮਰਪਤ ਮਨਾਈ ਜਾਂਦੀ ਕਾਵਿ-ਸ਼ਾਮ ਦਾ ਆਯੋਜਨ, ਜੂਨ ੨੦੧੫ ਦੇ ਤੀਜੇ ਮੰਗਲਵਾਰ ਨੂੰ, ਮੋਹਨ ਗਿੱਲ ਤੇ ਜਰਨੈਲ ਸਿੰਘ ਸੇਖਾ ਦੇ ਉਦਮ ਨਾਲ ਕੀਤਾ ਗਿਆ।
    ਮੋਹਨ ਗਿੱਲ ਨੇ ਇਸ ਪ੍ਰੋਗਰਾਮ ਨੂੰ ਲੰਮੇ ਸਮੇਂ ਤੋਂ ਜਾਰੀ ਰੱਖਣ ਲਈ, ਡੈਲਟਾ ਲਾਇਬ੍ਰੇਰੀ, ਲੋਕਲ ਪੰਜਾਬੀ ਸਾਹਿਤਕ ਸੰਸਥਾਵਾਂ, ਸਹਿਯੋਗੀ ਲੇਖਕਾਂ ਤੇ ਸਾਹਿਤ ਨਾਲ ਪਿਆਰ ਕਰਨ ਵਾਲੇ ਸਰੋਤਿਆਂ ਦਾ ਵਿਸ਼ੇਸ਼ ਧੰਨਵਾਦ ਕੀਤਾ।ਫਿਰ ਉਹਨਾਂ ਅੱਜ ਦੇ ਸ਼ਾਇਰਾਂ, ਮਾਰਡਰਨ ਕੈਨੇਡੀਅਨ ਬੋਲੀਆਂ ਨਾਲ ਆਪਣੀ ਪਛਾਣ ਬਣਾਉਣ ਵਾਲੇ ਹਾਸ ਵਿਅੰਗ ਕਵੀ ਦਰਸ਼ਨ ਸੰਘਾ ਅਤੇ ਪੰਜਾਬ ਤੋਂ ਕੈਨੇਡਾ ਫੇਰੀ 'ਤੇ ਆਏ ਗੀਤਕਾਰ ਅਲਮਸਤ ਦੇਸਰਪੁਰੀ, ਜਿਨ੍ਹਾਂ ਦੇ ਗੀਤਾਂ ਨੂੰ ੧੦੦ ਤੋਂ ਵੱਧ ਗਾਇਕਾਂ ਤੇ ਗਇਕਾਵਾਂ ਨੇ ਆਪਣੇ ਬੋਲ ਦਿੱਤੇ ਹਨ, ਬਾਰੇ ਸੰਖੇਪ ਜਾਣਕਾਰੀ ਦਿੱਤੀ।



    ਸਭ ਤੋਂ ਪਹਿਲਾਂ ਜਰਨੈਲ ਸਿੰਘ ਸੇਖਾ ਨੇ ਦਰਸ਼ਨ ਸਿੰਘ ਸੰਘਾ ਦੇ ਸਾਹਿਤਕ ਸਫਰ ਦਾ ਜ਼ਿਕਰ ਕਰਦਿਆਂ ਉਸਨੂੰ ਹਾਸ ਵਿਅੰਗ ਲੇਖਕ ਗੁਰਨਾਮ ਸਿੰਘ ਤੀਰ ਦੇ ਪਿੰਡ ਕੋਟ ਸੁਖੀਆ ਦੇ ਗੁਆਂਢੀ ਪਿੰਡ ਢੁੱਡੀ ਦਾ ਵਸਨੀਕ ਤੇ ਉਸ ਦਾ ਜਾਂਨਸ਼ੀਨ ਕਹਿ ਕੇ ਸਰੋਤਿਆਂ ਦੇ ਰੂਬਰੂ ਕੀਤਾ।ਦਰਸ਼ਨ ਸਿੰਘ ਸੰਘਾ ਨੇ ਆਪਣੀ ਪਲੀ ਪਾਰੀ ਵਿਚ ਵਿਅੰਗਾਤਮਿਕ ਬੋਲੀਆਂ ਦੀ ਥਾਂ ੧੯੮੪ ਵਿਚ ਵਾਪਰੇ ਸੰਤਾਪ ਬਾਰੇ ਕਵਿਤਾ ਸੁਣਾਉਣ ਉਪਰੰਤ ਆਪਣੀਆਂ ਨਿੱਕੀਆਂ ਨਿੱਕੀਆਂ ਯਾਦਾਂ ਬਾਰੇ ਤੇ ਪੰਜਾਬਣ ਕੁੜੀ ਦੇ ਅੱਸੂ ਦੀ ਕਪਾਹ ਵਾਂਗ ਖਿੜਨ ਦੇ ਸੁਭਾਅ ਬਾਰੇ ਕਵਿਤਾਵਾਂ ਪੜ੍ਹੀਆਂ।
      ਮੋਹਨ ਗਿੱਲ ਨੇ ਅਲਮਸਤ ਦੇਸਰਪੁਰੀ ਨੂੰ ਸਰੋਤਿਆਂ ਦੇ ਰੂ ਬ ਰੂ ਕਰਦਿਆਂ ਦੱਸਿਆ ਕਿ ਸਾਨੂੰ ਇਸ ਗੱਲ ਦੀ ਬੜੀ ਖੁਸ਼ੀ ਹੈ ਕਿ 'ਬਾਜਾਂ ਵਾਲਾ ਵਾਜਾਂ ਮਾਰਦਾ' ਵਰਗੇ ਗੀਤ ਲਿਖਣ ਵਾਲਾ ਦੇਸਰਪੁਰੀ ਸਾਡੇ ਵਿਚਕਾਰ ਹੈ ਤੇ ਸਾਨੂੰ ਆਪਣਾ ਕਲਾਮ ਸੁਣਾ ਰਿਹਾ ਹੈ। 
      ਅਲਮਸਤ ਦੇਸਰਪੁਰੀ ਨੇ ਦੱਸਿਆ ਕਿ ਉਹਨੇ ਸਕੂਲੀ ਪੜ੍ਹਾਈ ਭਾਵੇਂ ਥੋੜੀ ਕੀਤੀ ਹੈ ਪਰ ਰੋਜ਼ੀ ਰੋਟੀ ਲਈ ਸੰਘਰਸ਼ ਕਰਦਿਆਂ ਸਮਾਜਿਕ ਪੜ੍ਹਾਈ ਬਹੁਤ ਹੋ ਗਈ। ਫਿਰ ਉਹਨਾਂ ਕਿੱਸਿਆਂ ਦੇ ਦੌਰ ਤੋਂ ਗੱਲ ਸ਼ੁਰੂ ਕਰਦਿਆਂ ਦੱਸਿਆ ਕਿ ਉਹਨੇ ਕਿੱਸਾਕਾਰਾਂ ਦੇ ਨਾਵਾਂ ਤੋਂ ਪ੍ਰਭਾਵਤ ਹੋ ਕੇ ਤੇ ਉਹਨਾਂ ਦੇ ਕਿੱਸਿਆਂ ਨੂੰ ਪੜ੍ਹ ਕੇ ਕੋਰੜਾ, ਕਬਿੱਤ ਤੇ ਬੈਂਤ ਆਦਿ ਛੰਦਾਂ ਵਿਚ ਲਿਖਣਾ ਸ਼ੁਰੂ ਕੀਤਾ ਸੀ। ਮੁੱਢ ਵਿਚ ਵਾਰਾਂ ਲਿਖਣ 'ਤੇ ਕਲਮ ਅਜ਼ਮਾਈ ਵੀ ਕੀਤੀ ਸੀ। ਆਪਣੀ ਲੇਖਣ ਪ੍ਰਕਿਰਿਆ ਬਾਰੇ ਗੱਲ ਕਰਨ ਮਗਰੋਂ ਦੇਸਰਪੁਰੀ ਨੇ 'ਲਾਇਬ੍ਰੇਰੀ' ਤੇ 'ਗੱਗੇ ਅੱਖਰ ਦੀ ਕਰਾਮਾਤ' ਵਰਗੀਆਂ ਸੱਜਰੀਆਂ ਲਿਖੀਆਂ ਵਿਸ਼ੇਸ਼ ਕਵਿਤਵਾਂ ਪੇਸ਼ ਕੀਤੀਆਂ। ਇਸ ਤੋਂ ਬਿਨਾਂ ਦਿਲ ਵਿਚ ਵਸਦੇ ਮਾਹੀ ਬਾਰੇ ਇਕ ਧਾਰਮਿਕ ਕਵਿਤਾ ਤੇ ਕਾਵਿ ਸਿਰਜਣਾ ਕਰਨ ਵਾਲਿਆਂ ਨੂੰ ਹੀਰੇ ਮੋਤੀਆਂ ਦਾ ਦਰਜਾ ਦਿੰਦੀ ਕਵਿਤਾ ਸੁਣਾ ਕੇ ਸਰੋਤਿਆ ਨੂੰ ਨਿਹਾਲ ਕੀਤਾ।
    ਇਸ ਕਾਵਿ-ਸ਼ਾਮ ਵਿਚ ਪਹਿਲੀ ਵਾਰ ਹਾਜ਼ਰੀ ਲਵਾਉਣ ਆਏ ਗ਼ਜ਼ਲਗੋ ਕਵਿੰਦਰ ਚਾਂਦ ਨੇ ਸਰੋਤਿਆਂ ਦੀ ਫਰਮਾਇਸ਼ 'ਤੇ ਆਪਣੀ ਗ਼ਜ਼ਲ ਦੇ ਚੰਦ ਸ਼ਿਅਰ ਕਹੇ। ਵੰਨਗੀ ਲਈ ਸ਼ਿਅਰ;
    ਇਹ ਪੀੜਾਂ, ਸਧਰਾਂ, ਰੀਝਾਂ ਸਮੇਂ ਬਹਿਬਲ ਨਹੀਂ ਹੁੰਦਾ
    ਧੜਕਦਾ ਮਾਸ ਦਾ ਟੁਕੜਾ ਹਮੇਸ਼ਾ ਦਿਲ ਨਹੀਂ ਹੁੰਦਾ
    ਸ਼ਹਾਦਤ ਹੋਰਹੁੰਦੀਹੈ ਤੇ ਮਰਨਾ ਹੋਰ ਹੁੰਦਾ ਹੈ
    ਅਜਾਈਂ ਸਿਰ ਕਟਾਉਣਾ ਜੀਣ ਦਾ ਹਾਸਲ ਨਹੀਂ ਹੁੰਦਾ
    ਜਾਹ! ਆਪਣੇ ਖੂਨ ਦੇ ਇਲਜ਼ਾਮ ਤੋਂ ਤੈਨੂੰ ਬਰੀ ਕੀਤਾ
    ਸ਼ਹਾਦਤ ਦੇਣ ਵਾਲੇ ਦਾ ਕੋਈ ਕਾਤਲ ਨਹੀਂ ਹੁੰਦਾ
    ਦਰਸ਼ਨ ਸਿੰਘ ਸੰਘਾ ਨੇ ਆਪਣੀ ਦੂਜੀ ਪਾਰੀ ਵਿਚ ਪਹਿਲਾਂ ਰੇਸ਼ਮੀ ਨਾਲਿਆਂ, ਚਾਦਰਿਆਂ ਤੇ ਜੀਨਾਂ ਜੈਕਟਾਂ ਦੀ ਕਹਾਣੀ ਕਹਿੰਦਾ ਇਕ ਗੀਤ ਸੁਣਾਇਆ ਤੇ ਫਿਰ ਆਪਣੀਆਂ ਨਵੀਆਂ ਤੇ ਕੁਝ ਪੁਰਾਣੀਆਂ ਵਿਅੰਗਾਤਮਿਕ ਬੋਲੀਆਂ ਸੁਣਾ ਕੇ ਅੱਜ ਦੀ ਕਾਵਿ ਮਹਿਫਲ ਨੂੰ ਸੰਪੂਰਣ ਕੀਤਾ। ਇਸ ਕਾਵਿ ਮਹਿਫਲ ਮਾਨਣ ਵਾਲਿਆਂ ਵਿਚ ਨਾਮਵਰ ਸ਼ਖਸੀਅਤਾਂ ਸਨ; ਪ੍ਰੋ. ਪਿਰਥੀਪਾਲ ਸਿੰਘ ਸੋਹੀ, ਪ੍ਰੋ. ਮਿਸਜ਼ ਸੋਹੀ, ਬਖਸਿੰਦਰ, ਨਛੱਤਰ ਸਿੰਘ ਬਰਾੜ, ਕ੍ਰਿਸਨ ਭਨੋਟ, ਇੰਦਰਜੀਤ ਸਿੰਘ ਧਾਮੀ, ਗੁਰਦਰਸ਼ਨ ਬਾਦਲ, ਗੁਰਚਰਨ ਟੱਲੇਵਾਲੀਆ, ਸੁੱਚਾ ਸਿੰਘ ਕਲੇਰ, ਰਾਜਿੰਦਰ ਸਿੰਘ ਪੰਧੇਰ, ਬਿੱਕਰ ਸਿੰਘ ਖੋਸਾ, ਜੀਵਨ ਰਾਮਪੁਰੀ, ਅਮਰਜੀਤ ਕੌਰ ਸ਼ਾਂਤ, ਰੁਪਿੰਦਰ ਰੂਪੀ, ਦਵਿੰਦਰ ਜੌਹਲ ਤੇ ਕਈ ਹੋਰ। ਅੰਤ ਵਿਚ ਲਾਇਬ੍ਰੇਰੀ ਵੱਲੋਂ ਦੋਹਾਂ ਸ਼ਾਇਰਾ ਨੂੰ ਸਨਮਾਨ ਚਿੰਨ ਭੇਟ ਕਰਨ ਉਪਰੰਤ ਗਰੁਪ ਫੋਟੋ ਲਈ ਗਈ ਅਤੇ ਅਗਲੀ ਕਾਵਿ ਸ਼ਾਮ ਤਕ ਮਹਿਫਲ ਨੂੰ ਮੁਲਤਵੀ ਕਰ ਦਿੱਤਾ ਗਿਆ।

    ਬਿੱਕਰ ਸਿੰਘ ਖੋਸਾ