ਡਾ: ਜੁਗਿੰਦਰ ਸਿੰਘ ਛਾਬੜਾ ਨਮਿਤ ਅੰਤਿਮ ਅਰਦਾਸ
(ਖ਼ਬਰਸਾਰ)

ਡਾ: ਜੁਗਿੰਦਰ ਸਿੰਘ ਛਾਬੜਾ
ਲੁਧਿਆਣਾ -- ਉੱਘੇ ਸਿੱਖਿਆ ਸ਼ਾਸਤਰੀ ਤੇ ਗੁਜਰਾਂਵਾਲਾ ਗੁਰੂ ਨਾਨਕ ਖ਼ਾਲਸਾ ਕਾਲਜ ਸਿਵਲ ਲਾਈਨਜ਼ ਦੇ ਸਾਬਕਾ ਉਪ ਪਿ੍ੰਸੀਪਲ ਡਾ: ਜੁਗਿੰਦਰ ਸਿੰਘ ਛਾਬੜਾ ਨਮਿਤ ਕੀਰਤਨ ਤੇ ਅਰਦਾਸ ਗੁਰਦੁਆਰਾ ਸਿੰਘ ਸਭਾ ਈ-ਬਲਾਕ ਭਾਈ ਰਣਧੀਰ ਸਿੰਘ ਨਗਰ ਵਿਖੇ ਹੋਈ, ਜਿਸ 'ਚ ਵੱਖ-ਵੱਖ ਵਰਗਾਂ ਦੇ ਪ੍ਰਤੀਨਿਧਾਂ ਨੇ ਪੁੱਜ ਕੇ ਡਾ: ਛਾਬੜਾ ਦੇ ਸਪੁੱਤਰ ਵਿੰਗ ਕਮਾਂਡਰ ਹਰਪ੍ਰੀਤ ਸਿੰਘ, ਸ੍ਰੀਮਤੀ ਰਮਨਇੰਦਰ ਕੌਰ ਭਾਟੀਆ, ਬ੍ਰਗੇਡੀਅਰ ਪਿ੍ਤਪਾਲ ਸਿੰਘ ਭਾਟੀਆ ਤੇ ਸਾਬਕਾ ਪਿ੍ੰਸੀਪਲ ਮਨਜੀਤ ਸਿੰਘ ਛਾਬੜਾ ਸਮੇਤ ਹੋਰ ਪਰਿਵਾਰਕ ਮੈਂਬਰਾਂ ਨਾਲ ਦੁੱਖ ਸਾਂਝਾ ਕੀਤਾ | ਡਾ: ਛਾਬੜਾ ਨੇ ਖ਼ਾਲਸਾ ਕਾਲਜ ਚੋਂ ਹੀ ਸਿੱਖਿਆ ਹਾਸਿਲ ਕਰਕੇ ਪੰਜਾਬੀ ਅਧਿਆਪਕ ਵਜੋਂ ਆਪਣੀਆਂ ਸੇਵਾਵਾਂ ਸ਼ੁਰੂ ਕੀਤੀਆਂ ਸਨ ਤੇ ਲੰਮਾ ਸਮਾਂ ਸੇਵਾ ਨਿਭਾਈ ਸੀ | ਆਪ ਪਿਛਲੇ ਕੁਝ ਦਿਨ ਤੋਂ ਸਿਲੀਗੁੜੀ ਰਹਿੰਦੀ ਆਪਣੀ ਸਪੁੱਤਰੀ ਰਮਨਇੰਦਰ ਕੌਰ ਭਾਟੀਆ ਕੋਲ ਗਏ ਹੋਏ ਸਨ ਕਿ ਅਚਾਨਕ ਹੀ ਸਦੀਵੀਂ ਵਿਛੋੜਾ ਦੇ ਗਏ | ਇਸ ਮੌਕੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਉਪ ਕੁਲਪਤੀ ਡਾ: ਐਸ. ਪੀ. ਸਿੰਘ ਪਰਿਵਾਰ ਵੱਲੋਂ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ ਅਤੇ ਖ਼ਾਲਸਾ ਐਜੂਕੇਸ਼ਨ ਕੌਾਸਲ ਦੇ ਪ੍ਰਧਾਨ ਤੇ ਸਾਬਕਾ ਪ੍ਰੋ: ਉਪ ਕੁਲਪਤੀ ਪਿ੍ਥੀਪਾਲ ਸਿੰਘ ਕਪੂਰ ਨੇ ਉਨ੍ਹਾਂ ਦੇ ਜੀਵਨ 'ਤੇ ਰੌਸ਼ਨੀ ਪਾਈ | ਇਸ ਮੌਕੇ ਤੇਜਵੰਤ ਸਿੰਘ ਨਾਰੰਗਵਾਲ, ਰਣਜੋਧ ਸਿੰਘ ਜੀ. ਐਸ., ਡਾ: ਅਮਰਜੀਤ ਸਿੰਘ ਦੂਆ, ਡਾ. ਹਰਪ੍ਰੀਤ ਸਿੰਘ ਦੂਆ, ਪਿ੍ੰਸੀਪਲ ਜੁਗਿੰਦਰ ਸਿੰਘ, ਪਿ੍ੰਸੀਪਲ ਜਸਵੰਤ ਸਿੰਘ ਗਿੱਲ, ਪ੍ਰੋ. ਰਜਿੰਦਰ ਸਿੰਘ, ਗੁਰਪ੍ਰੀਤ ਸਿੰਘ ਵਿੰਕਲ, ਹਰਪ੍ਰੀਤ ਸਿੰਘ ਬੇਦੀ, ਰਣਜੀਤ ਸਿੰਘ ਸਟੇਟ ਐਵਾਰਡੀ, ਕਰਨਲ ਐਚ. ਐਸ. ਕਾਹਲੋਂ, ਚਰਨਜੀਤ ਸਿੰਘ ਸਮੇਤ ਕਈ ਪਤਵੰਤੇ ਹਾਜ਼ਰ ਸਨ |
ਗੁਰਿੰਦਰ ਸਿੰਘ