ਡਿਗਰੀਆ ਤੇ ਡਿਪਲੋਮੇ ਤਾਂ ਹੁਣ ਪੇਟੀਆਂ ਚ ਰਹਿਣੀਆਂ,
ਕਰਨੀਆਂ ਤਾਂ ਹੁਣ ਯਾਰੋ ਮਜ਼ਦੂਰੀਆਂ ਹੀ ਪੈਣੀਆ,...............
ਦੇਣਾ ਨਹੀਓ ਚਾਹੁੰਦੀ ਰੁਜਗਾਰ ਵੀ ਸਰਕਾਰ,
ਵੇਹਲੇ ਰਹਿ ਕੇ ਹੋਣਾ ਟਾਈਮ ਵੀ ਨੀ ਪਾਸ,
ਹੁਣ ਕਰਨੀਆ ਮਜਦੂਰੀਆ ਹੀ ਪੈਣੀਆ,
ਡਿਗਰੀਆ ਤੇ ਡਿਪਲੋਮੇ ਤਾਂ ਹੁਣ ਪੇਟੀਆਂ ਚ ਰਹਿਣੀਆਂ,
ਕਰਨੀਆਂ ਤਾਂ ਹੁਣ ਯਾਰੋ ਮਜ਼ਦੂਰੀਆਂ ਹੀ ਪੈਣੀਆ,..........
ਪਹਿਲਾ ਪੈਸਾ ਕੀਤਾ ਮਾਪਿਆ ਦਾ ਬਰਬਾਦ,
ਪਾ ਕੇ ਬਹਿਗੇ ਨੇ ਮਹਿਲ ਜਿਨਾ ਦੇ ਕਾਲਜ ਨੇ ਯਾਰ,
ਸਾਡੇ ਪੱਲੇ ਬੇਰੁਜਗਾਰੀਆ ਹੀ ਰਹਿਗੀਆ,
ਡਿਗਰੀਆ ਤੇ ਡਿਪਲੋਮੇ ਤਾਂ ਹੁਣ ਪੇਟੀਆਂ ਚ ਰਹਿਣੀਆਂ,
ਕਰਨੀਆਂ ਤਾਂ ਹੁਣ ਯਾਰੋ ਮਜ਼ਦੂਰੀਆਂ ਹੀ ਪੈਣੀਆ,.......
ਸੁਭਾ ਉੱਠ ਤੇਜੀ ਢਿੱਲੋ ਕੰਮ ਤੇ ਵੇ ਜਾਈਦਾ,
ਖੁਦ ਤਾ ਨੀ ਮਨੋ ਹੱਸਦੇ, ਲੋਕਾ ਨ਼ੂੰ ਥੋਡ਼ਾ ਥੋਡ਼ਾ ਕਰਕੇ ਹਸਾਈਦਾ,
ਪਰ ਡੋਡ ਫੁੱਲੂਵਾਲਿਆ ਸੋਚਾ ਡੂੰਘੀਆ ਸੋਚਣੀਆ ਹੀ ਪੈਣੀਆ,
ਡਿਗਰੀਆ ਤੇ ਡਿਪਲੋਮੇ ਤਾਂ ਹੁਣ ਪੇਟੀਆਂ ਚ ਰਹਿਣੀਆਂ,
ਕਰਨੀਆਂ ਤਾਂ ਹੁਣ ਯਾਰੋ ਮਜ਼ਦੂਰੀਆਂ ਹੀ ਪੈਣੀਆ