ਇੰਝ ਲਗਦਾ ਜਿਵੇਂ ਸਿੱਖੀ ਦਾ ਰਾਹੀ ਰਾਹ ਦੇ ਵੱਲੋਂ ਊੱਕ ਗਿਆ ਏ
ਗੁਰੂ ਨਾਨਕ ਜੀ ਤੇਰਾ ਫਲਸਫਾ ਹੁਣ ਵਧਣੋਂ ਫੁਲਣੋਂ ਰੂੱਕ ਗਿਆ ਏ।
ਥਾਂ-ਥਾਂ ਤੇ ਅੱਜ ਕੌਡੇ ਰਾਕਸਸ ਤਲਦੇ ਪਏ ਲੋਕਾਈ ਨੂੰ
ਕੌਡੀ ਜਿਨਾ ਮੁੱਲ ਨੀ ਪੈਦਾਂ ਲਾਲੋ ਦੀ ਕਿਰਤ ਕਮਾਈ ਨੂੰ
ਪਰ ਮਲਕ ਭਾਗੋ ਦੀ ਬਿਰਤੀ ਦੇ ਵੱਲ ਜਣਾ ਖਣਾ ਹੀ ਝੁੱਕ ਗਿਆ ਏ
ਗੁਰੂ ਨਾਨਕ ਜੀ ...............
ਕਰਮ ਕਾਂਡ ਤੇ ਭਰਮ ਜਾਲ ਦੇ ਚੰਦਰੇ ਜਾਲ ਨੂੰ ਵੱਢਿਆ ਸੀ
ਊਚ ਨੀਚ ਤੇ ਜਾਤ ਪਾਤ ਦਾ ਭਰਮ ਭੁਲੇਖਾ ਵੀ ਕੱਢਿਆ ਸੀ
ਤੇਰੀ ਦਿਤੀ ਸਿੱਖਿਆ ਤੋਂ ਹੁਣ ਤੇਰਾ ਸਿੱਖ ਹੀ ਚੁੱਕ ਗਿਆ ਏ
ਗੁਰੂ ਨਾਨਕ ਜੀ.............
ਅੰਮ੍ਰਿਤ ਵੀ ਉੰਝ ਛੱਕਿਆ ਏ ਡੇਰਿਆਂ ਤੇ ਵੀ ਜਾਂਦੇ ਐ
ਕਲਯੁਗ ਦੇ ਜੋ ਡਮ ਗੁਰੂ ਉਹਨਾ ਦੇ ਪੁੱਤ ਕਹਾਂਦੇ ਐ
ਸਿੱਖੀ ਦਾ ਫਲ ਰਸ ਭਰਿਆ ਕੋਈ ਪਾੱਪੀ ਤੋਤਾ ਟੁੱਕ ਗਿਆ ਏ
ਗੁਰੂ ਨਾਨਕ ਜੀ......................
'ਬੋਪਾਰਾਏ' ਬੇ-ਸਮਝਿਆਂ ਦੀ ਇੱਥੇ ਥਾਂ ਥਾਂ ਫਿਰਦੀ ਢਾਣੀ
ਸਮਝ ਨਾ ਆਈ ਜਿਹਨਾ ਨੂੰ ਕੀਹ ਕਹਿਂਦੀ ਹੈ ਗੁਰ ਬਾਣੀ
ਸੋਚ- ਸੋਚ ਕੇ ਇਹਨਾ ਲਈ ਸਾਹ ਵੀ ਮੇਰਾ ਸੁੱਕ ਗਿਆ ਏ
ਗੁਰੂ ਨਾਨਕ ਜੀ ਤੇਰਾ ਫਲਸਫਾ ਵੱਧਣੋਂ ਫੁੱਲਣੋਂ ਰੁੱਕ ਗਿਆ ਏ