ਮੈਂ ਦਿੱਲੀ ਵਾਲੀ ਦਾਮਿਨੀ ਹਾਂ,..
ਹਾਂ ਉਹੀ ਦਾਮਿਨੀ..
ਇਹੋ ਜਿਹੀਆਂ ਖਬਰਾਂ ਤਾਂ
ਤੁਸੀਂ ਚਟਕਾਰੇ ਨਾਲ ਪੜ੍ਹਦੇ ਹੋ..
ਮੈਂ ਫਿਰ ਆਈ ਸੀ ਦੇਖਣ
ਕਿ ਕੀ ਬਦਲਿਆ ਹੈ ਮੇਰੇ ਪਿਛੋਂ..
ਮੈਂ ਇਸ ਵਾਰ
ਮੋਗੇ ਵਾਲੀ ਬੱਸ ਚੜ੍ਹੀ ਸੀ...
ਪਰ ਹਲਾਤ ਉਹੀ ਹਨ ..
ਜੋ ਉਦੋਂ ਸਨ ਜਦ ਮੈਨੂੰ ਜਾਣਾ ਪਿਆ..
ਮੈਂ ਉਦੋਂ ਪੱਤ ਲੁਟਾ ਬੈਠੀ ਤੇ ਜਾਨ ਵੀ..
ਤੇ ਹੁਣ ਵੀ ਪੱਤ ਬਚਾਉਣ ਲਈ ਜਾਨ ਦੇਣੀ ਪਈ...
ਬਿਲਕੁਲ ਉਵੇਂ ਹੀ ਕੁਝ ਦਿਨ ਦਾ ਰੌਲਾ......
ਕੁਝ ਪ੍ਰਦਰਸ਼ਨ.....
ਅਪਣੀ ਅਪਣੀ ਰੋਟੀ ਸੇਕਣ ਲਈ..
ਸੋਚ ਤਾਂ ਨਹੀਂ ਬਦਲੀ .....
ਦਰਿੰਦੇ ਹਾਲੇ ਵੀ ਨੇ ਇਥੇ ਹੀ..
ਕਦੇ ਕਿਸੇ ਮੋੜ ਤੇ ....
ਕਦੇ ਕਿਸੇ ਰਾਹ ਤੇ...
ਮੈਂ ਕਿਸ ਰਾਹ ਲੰਘਾ?....
ਮੈਂ ਕੀ ਕਰਾਂ?