ਸਭ ਰੰਗ

  •    ਮਾਈਆਂ ਰੱਬ ਰਜਾਈਆਂ / ਕਰਨ ਬਰਾੜ (ਲੇਖ )
  •    ਰੱਬ ਬਚਾਵੇ ਇਹਨਾਂ ਚੋਰਾਂ ਤੋਂ / ਗੁਰਦੀਸ਼ ਗਰੇਵਾਲ (ਲੇਖ )
  •    ਚੰਗੇ ਵਿਚਾਰਾਂ ਵਾਲੇ ਦੋਸਤਾਂ ਦੀ ਸੰਗਤ / ਮਨਜੀਤ ਤਿਆਗੀ (ਲੇਖ )
  •    ਸ਼ੇਰ ਸਿੰਘ ਕੰਵਲ ਵਿਚਾਰਧਾਰਾ ਤੇ ਮੂਲ ਪਾਠ / ਨਿਰੰਜਨ ਬੋਹਾ (ਪੁਸਤਕ ਪੜਚੋਲ )
  •    ਸਿਰਜਣਹਾਰੀਆਂ / ਉਜਾਗਰ ਸਿੰਘ (ਆਲੋਚਨਾਤਮਕ ਲੇਖ )
  •    ਫ਼ਰਜ਼ ਤੇ ਅਧਿਕਾਰ / ਹਰਮਿੰਦਰ ਸਿੰਘ 'ਭੱਟ' (ਲੇਖ )
  •    ਛੁੱਟੀਆਂ - ਮੌਜ ਮਸਤੀ ਜਾਂ ਮਜਬੂਰੀ? / ਜੱਗਾ ਸਿੰਘ (ਲੇਖ )
  •    ਵਧ ਰਹੀ ਆਲਮੀ ਤਪਸ਼ / ਦਲਵੀਰ ਸਿੰਘ ਲੁਧਿਆਣਵੀ (ਲੇਖ )
  •    ਸਮਾਜਿਕ ਕਦਰਾਂ ਕੀਮਤਾਂ ਨਾਲ ਲਬਰੇਜ਼ - ਕਾਗਜ਼ / ਵਰਿੰਦਰ ਅਜ਼ਾਦ (ਪੁਸਤਕ ਪੜਚੋਲ )
  •    ਥੱਕੇ ਹੋਏ ਦਿਲ ਆਰਾਮ ਕਰ / ਹਰਬੀਰ ਸਿੰਘ ਭੰਵਰ (ਲੇਖ )
  •    ਜਨਮ-ਮਰਨ / ਗੁਰਸ਼ਰਨ ਸਿੰਘ ਕੁਮਾਰ (ਲੇਖ )
  •    ਗੁਰੂ ਗ੍ਰੰਥ ਸਾਹਿਬ ਜੀ ਦੇ ਭੱਟ / ਹਰਸਿਮਰਨ ਕੌਰ (ਲੇਖ )
  •    ਪੰਜਾਬੀ ਸਾਹਿਤ ਦੇ 'ਸਰਕਾਰੀ' ਸਲਾਹਕਾਰ / ਮਿੱਤਰ ਸੈਨ ਮੀਤ (ਲੇਖ )
  • ਜਨਮ-ਮਰਨ (ਲੇਖ )

    ਗੁਰਸ਼ਰਨ ਸਿੰਘ ਕੁਮਾਰ   

    Email: gursharan1183@yahoo.in
    Cell: +91 94631 89432
    Address: 1183, ਫੇਜ਼-10
    ਮੁਹਾਲੀ India
    ਗੁਰਸ਼ਰਨ ਸਿੰਘ ਕੁਮਾਰ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


    ਜਿਵੇਂ ਦੁਨੀਆਂ ਦੇ ਸਭ ਪ੍ਰਾਣੀ ਆਪਣੀ ਨਸਲ ਮੁਤਾਬਿਕ ਇਕੋ ਢੰਗ ਨਾਲ ਜਨਮ ਲੈਂਦੇ ਹਨ ਉਵੇਂ ਹੀ ਦੁਨੀਆਂ ਦੇ ਸਭ ਇਨਸਾਨ ਵੀ ਇਕੋ ਢੰਗ ਨਾਲ ਹੀ ਜਨਮ ਲੈਂਦੇ ਹਨ ਭਾਵ ਮਾਤਾ ਦੇ ਗਰਭ ਵਿਚੋਂ ਪੈਦਾ ਹੁੰਦੇ ਹਨ। ਜਨਮ ਲੈਣ ਲਈ ਕਿਸੇ ਮਨੁੱਖ ਲਈ ਕੋਈ ਵੱਖਰਾ ਢੰਗ, ਵਰਤਾਰਾ ਜਾਂ ਹਿਸਾਬ ਨਹੀਂ। ਇੱਥੇ ਅਮੀਰ-ਗਰੀਬ ਜਾਂ ਉੱਚੀ ਨੀਵੀਂ ਜਾਤ ਦਾ ਕੋਈ ਫਰਕ ਨਹੀਂ ਹੁੰਦਾ। ਇਸ ਦੁਨੀਆਂ ਤੇ ਸਭ ਦਾ ਦਾਖਲਾ ਇਕੋ ਢੰਗ ਨਾਲ ਹੁੰਦਾ ਹੈ ਦੁਨੀਆਵੀ ਚੀਜ਼ਾ ਸਾਨੂ ਜਨਮ ਤੋਂ ਬਾਅਦ ਮਿਲਦੀਆਂ ਹਨ। ਜਨਮ ਤੋਂ ਬਾਅਦ ਮਨੁਖ ਦਾ ਪਾਲਣ ਪੋਸਣ ਵੱਖਰੇ ਵੱਖਰੇ ਢੰਗ ਨਾਲ ਹੁੰਦਾ ਹੈ। ਕੋਈ ਸੋਨੇ ਦੇ ਭੰਗੂੜੇ ਝੂਟਦਾ ਹੈ ਅਤੇ ਕੋਈ ਸੜਕਾਂ 'ਤੇ ਰੁਲ ਕੇ ਵੱਡਾ ਹੁੰਦਾ ਹੈ। ਉੱਚੀ ਜਾਤ ਵਾਲਿਆਂ ਦਾ ਹੰਕਾਰ ਤੋੜਨ ਲਈ ਭਗਤ ਕਬੀਰ ਜੀ ਲਿਖਦੇ ਹਨ:
    ਜੌ ਤੂੰ ਬ੍ਰਾਹਮਣੁ ਬ੍ਰਹਮਣੀ ਜਾਇਆ ॥
    ਤਉ ਆਨ ਬਾਟ ਕਾਹੇ ਨਹੀ ਆਇਆ ॥੨
    ਭਾਵ ਜੇ ਤੇਰੇ ਵਿਚ ਕੋਈ ਵਿਸ਼ੇਸ਼ ਗਲ ਹੈ ਜਿਸ ਕਰ ਕੇ ਤੂੰ ਉੱਚੀ ਜਾਤ ਦਾ ਹੈਂ ਤਾਂ ਤੂੰ ਕਿਸੇ ਹੋਰ ਢੰਗ ਨਾਲ ਦੁਨੀਆਂ ਤੇ ਕਿਉਂ ਨਹੀਂ ਆਇਆ?ਜਿਸ ਤਰ੍ਹਾਂ ਸਭ ਮਨੁਖਾਂ ਦਾ ਦਾਖਲਾ ਇਕੋ ਢੰਗ ਨਾਲ ਹੁੰਦਾ ਹੈ ਉਸੇ ਤਰ੍ਹਾਂ ਸਭ ਮਨੁੱਖ ਇਸ ਧਰਤੀ ਤੋਂ ਰੁਖਸਤ ਵੀ ਇਕੋ ਢੰਗ ਨਾਲ ਭਾਵ ਮੌਤ ਨਾਲ ਹੁੰਦੇ ਹਨ। ਸਭ ਦਾ ਸਰੀਰ ਇੱਥੇ ਹੀ ਰਹਿ ਜਾਣਾ ਹੈ। ਇੱਥੋਂ ਸਰੀਰ ਸਮੇਤ ਕੋਈ ਰੁਖਸਤ ਨਹੀਂ ਹੁੰਦਾ। ਕੋਈ ਮਨੁੱਖ ਅਮਰ ਨਹੀਂ। ਅਸੀਂ ਤਦ ਤੱਕ ਜਿੰਦਾ ਰਹਿੰਦੇ ਹਾਂ ਜਦ ਤੱਕ ਸਾਡੇ ਅੰਦਰ ਦਿਲ ਧੜਕਦਾ ਹੈ ਭਾਵ ਸਾਹ ਆਉਂਦਾ ਹੈ ਅਤੇ ਸਰੀਰ ਵਿਚ ਖੂਨ ਦਾ ਸੰਚਾਰ ਹੁੰਦਾ ਹੈ। ਜਦ ਸਾਡਾ ਦਿਲ ਧੜਕਣਾ ਬੰਦ ਹੋ ਜਾਵੇ ਤਾਂ ਅਸੀਂ ਸਾਹ ਲੈਣਾ ਬੰਦ ਕਰ ਦਿੰਦੇ ਹਾਂ। ਡਾਕਟਰ ਸਾਡੀ ਨਬਜ਼ ਅਤੇ ਦਿਲ ਦੀ ਧੜਕਨ ਦੇਖ ਕੇ ਸਾਨੂੰ ਮੁਰਦਾ ਘੋਸ਼ਿਤ ਕਰ ਦਿੰਦੇ ਹਨ। ਫਿਰ ਕਿਹਾ ਜਾਂਦਾ ਹੈ ਕਿ ਬੰਦਾ ਮਰ ਗਿਆ।ਇਸ ਬੰਦੇ ਦੀ ਜ਼ਿੰਦਗੀ ਜਿਤਨੀ ਪ੍ਰਮਾਤਮਾ ਨੇ ਲਿਖੀ ਸੀ, ਉਹ ਪੂਰੀ ਹੋ ਗਈ। ਉਸਦੇ ਜਿਤਨੇ ਸਵਾਸ ਲਿਖੇ ਸਨ, ਉਹ ਪੂਰੇ ਹੋ ਗਏ ਭਾਵ ਉਸਨੇ ਆਪਣੀ ਜ਼ਿਦੰਗੀ ਪੂਰੀ ਜੀਅ ਲਈ। ਹੁਣ ਉਸਦਾ ਹੱਸਦੇ ਵੱਸਦੇ ਸੰਸਾਰ ਨਾਲ ਕੋਈ ਵਾਸਤਾ ਨਹੀਂ ਰਿਹਾ। ਇਸ ਲਈ ਉਸ ਦਾ ਅੰਤਿਮ ਸੰਸਕਾਰ ਕਰ ਕੇ ਉਸ ਨੂੰ ਸਦਾ ਲਈ ਅਲਵਿਦਾ ਕਹਿ ਦਿੱਤੀ ਜਾਂਦੀ ਹੈ।ਇਸ ਦਾ ਸਿੱਟਾ ਇਹ ਨਿਕਲਿਆ ਕਿ ਮਨੁੱਖ ਜਨਮ ਲੈਣ ਨਾਲ ਦੁਨੀਆਂ ਵਿਚ ਦਾਖਲ ਹੁੰਦਾ ਹੈ ਅਤੇ ਮੌਤ ਨਾਲ ਇੱਥੋਂ ਰੁਖਸਤ ਹੁੰਦਾ ਹੈ।
    ਕੇਵਲ ਜਨਮ ਅਤੇ ਮਰਨ ਦੀ ਗੱਲ ਕਰ ਕੇ ਗੱਲ ਮੁਕਦੀ ਨਹੀਂ। ਸਿਆਣੇ ਬੰਦੇ ਕਹਿੰਦੇ ਹਨ ਕਿ ਜ਼ਿੰਦਗੀ ਇਕ ਕਿਤਾਬ ਦੀ ਤਰ੍ਹਾਂ ਹੈ ਜਿਸ ਦੇ ਦੋ ਪੰਨੇ ਪ੍ਰਮਾਤਮਾ ਨੇ ਪਹਿਲਾਂ ਹੀ ਲਿਖ ਦਿੱਤੇ ਹਨ। ਪਹਿਲਾ ਪੰਨਾ ਜਨਮ ਦਾ ਅਤੇ ਆਖਰੀ ਪੰਨਾ ਮੌਤ ਦਾ। ਜ਼ਿੰਦਗੀ ਦੀ ਪੁਸਤਕ ਦੇ ਬਾਕੀ ਪੰਨੇ, ਭਾਵ ਜਨਮ ਤੋਂ ਮੌਤ ਵਿਚਲੇ ਪੰਨੇ ਜਿਨ੍ਹਾਂ ਨੂੰ "ਜ਼ਿੰਦਗੀ ਦਾ ਸਫਰ" ਕਿਹਾ ਜਾਂਦਾ ਹੈ (ਇਸ ਬਾਰੇ ਮੇਰੀ ਪੁਸਤਕ "ਹੌਸਲੇ ਬੁਲੰਦ ਰੱਖੋ" ਦੇ ਲੇਖ "ਜ਼ਿੰਦਗੀ ਦਾ ਸਫ਼ਰ" ਵਿਚ ਵਿਸਥਾਰ ਨਾਲ ਦਿੱਤਾ ਗਿਆ ਹੈ), ਉਹ ਅਸੀਂ ਆਪ ਲਿਖਣੇ ਹਨ।
    ਮਨੁੱਖ ਦੀ ਮੌਤ ਦੇ ਕਾਰਨ ਅਲੱਗ ਅਲੱਗ ਹੋ ਸਕਦੇ ਹਨ। ਕੋਈ ਬੰਦਾ ਹਾਰਟ ਅਟੈਕ, ਕੈਂਸਰ ਜਾਂ ਕਿਸੇ ਹੋਰ ਬਿਮਾਰੀ ਨਾਲ ਮਰ ਗਿਆ, ਕੋਈ ਕਿਸੇ ਦੁਰਘਨਾ ਨਾਲ ਮਰ ਗਿਆ, ਕੋਈ ਜੰਗ ਵਿਚ ਦੁਸ਼ਮਣ ਦੀ ਗੋਲੀ ਨਾਲ ਮਰ ਗਿਆ। ਤੁਫਾਨ, ਸੁਨਾਮੀਆਂ, ਭੁਚਾਲ ਸੋਕੇ ਅਤੇ ਦੰਗਿਆਂ ਕਾਰਨ ਵੀ ਕਈ ਜਾਨਾਂ ਚਲੀਆਂ ਜਾਂਦੀਆਂ ਹਨ। ਕਈ ਲੋਕ ਖੁਦਕੁਸ਼ੀ ਕਰ ਲੈਂਦੇ ਹਨ। ਕਈ ਲੋਕ ਈਰਖਾ ਵੱਸ ਦੂਸਰੇ ਦੀ ਜਾਨ ਲੈ ਲੈਂਦੇ ਹਨ। ਭਾਵ ਕਾਰਨ ਕੋਈ ਵੀ ਹੋਵੇ, ਮੌਤ ਦਾ ਤਾਂ ਬਹਾਨਾ ਹੀ ਬਣਨਾ ਹੁੰਦਾ ਹੈ। ਇਸ ਬਹਾਨੇ ਨਾਲ ਮਨੁੱਖ ਦਾ ਦਿਲ ਧੜਕਣਾ ਬੰਦ ਹੋ ਜਾਂਦਾ ਹੈ। ਉਸ ਦੇ ਸਰੀਰ ਵਿਚੋਂ ਪ੍ਰਾਨ- ਪੰਖੇਰੂ ਉੱਡ ਗਏ। ਬਸ ਉਹ ਮਰ ਗਿਆ। ਸਭ ਖਤਮ।
    ਅੰਗ੍ਰੇਜ਼ੀ ਵਿਚ ਕਹਿੰਦੇ ਹਨ "ਠਹe ਦeaਟਹ ਸਿ ਟਹe ਲeਵeਲeਰ" ਭਾਵ ਮੌਤ ਸਭ ਨੂੰ ਇਕ ਬਰਾਬਰ ਕਰ ਦਿੰਦੀ ਹੈ। ਮੌਤ ਅਮੀਰ-ਗਰੀਬ, ਉੱਚੇ-ਨੀਵੇਂ ਅਤੇ ਔਰਤ-ਮਰਦ ਦੇ ਭੇਦ ਨੂੰ ਮਿਟਾ ਦਿੰਦੀ ਹੈ। ਮੁਰਦਾ ਸਰੀਰ ਦਾ ਉਸ ਦੇ ਮਜ਼੍ਹਬ ਮੁਤਾਬਿਕ ਅੰਤਿਮ ਸੰਸਕਾਰ ਕਰ ਦਿੱਤਾ ਜਾਂਦਾ ਹੈ। ਕਈ ਸਸਕਾਰ ਕਰ ਦਿੰਦੇ ਹਨ, ਕਈ ਕਬਰ ਵਿਚ ਦਫਨਾ ਦਿੰਦੇ ਹਨ ਅਤੇ ਕਈ ਜਲ ਪ੍ਰਵਾਹ ਕਰ ਦਿੰਦੇ ਹਨ।
    ਕਈ ਲੋਕ ਸੋਚਦੇ ਹਨ ਜੇ ਰੱਬ ਨੇ ਸਾਨੂੰ ਜ਼ਿੰਦਗੀ ਦਿੱਤੀ ਹੈ ਤਾਂ ਨਾਲ ਮੌਤ ਦੀ ਕੀ ਲੋੜ ਸੀ? ਸਾਨੂੰ ਇਸ ਧਰਤੀ ਤੇ ਹਮੇਸ਼ਾਂ ਲਈ ਜ਼ਿੰਦਾ ਰਹਿਣ ਦਿੰਦਾ ਤਾਂ ਕੀ ਹਰਜ਼ ਸੀ? ਜੇ ਸਾਡੇ ਵੱਡੇ ਵਡੇਰੇ ਨਾ ਮਰਦੇ ਤਾਂ ਘਰ ਦੀ ਫੌਜ ਹੁੰਦੀ। ਪਰ ਕਿਸੇ ਪ੍ਰਾਣੀ ਲਈ ਜਨਮ ਲੈਣਾ ਜਿੰਨਾ ਜ਼ਰੂਰੀ ਹੈ ਉਤਨੀ ਮੌਤ ਵੀ ਜ਼ਰੂਰੀ ਹੈ। ਕਈ ਵਾਰੀ ਤਾਂ ਮਨੁੱਖ ਕਿਸੇ ਬਿਮਾਰੀ ਜਾਂ ਕਿਸੇ ਹੋਰ ਦੁੱਖ ਕਾਰਨ ਇਤਨਾ ਕਸ਼ਟ ਪਾਉਂਦਾ ਹੈ ਕਿ ਆਪਣਾ ਨਿੱਤ ਦਾ ਕਰਮ ਵੀ ਆਪ ਨਹੀਂ ਕਰ ਸਕਦਾ। ਦੂਸਰੇ ਦਾ ਮੁਥਾਜ ਹੋ ਕੇ ਰਹਿ ਜਾਂਦਾ ਹੈ। ਉਹ ਰੱਬ ਕੋਲੋਂ ਮੌਤ ਲਈ ਤਰਲੇ ਕਰਦਾ ਹੈ ਪਰ ਮੌਤ ਨਹੀਂ ਮਿਲਦੀ। ਉਸ ਦੇ ਘਰ ਵਾਲਿਆਂ ਤੋਂ ਵੀ ਉਸ ਦਾ ਦੁੱਖ ਨਹੀਂ ਦੇਖਿਆ ਜਾਂਦਾ। ਅੰਤ ਉਹ ਵੀ ਮਜ਼ਬੂਰ ਹੋ ਕੇ ਅਰਦਾਸ ਕਰਦੇ ਹਨ ਕਿ ਰੱਬਾ ਹੁਣ ਇਸ ਨੂੰ ਸੰਭਾਲ ਲੈ। ਜਦ ਦਰਦ ਹੱਦ ਤੋਂ ਜ਼ਿਆਦਾ ਵਧ ਜਾਂਦਾ ਹੈ ਮੌਤ ਸਭ ਕੁਝ ਖਤਮ ਕਰ ਦਿੰਦੀ ਹੈ। ਇਸੇ ਲਈ ਕਹਿੰਦੇ ਹਨ ਕਿ ਮੌਤ ਸਭ ਦੁੱਖਾਂ ਦੀ ਦਾਰੂ ਹੈ।
    ਕੁਦਰਤ ਆਪਣੀ ਚਾਲੇ ਚਲਦੀ ਹੈ ਅਤੇ ਸਰਿਸ਼ਟੀ ਨੂੰ ਹਰਿਆ ਭਰਿਆ ਅਤੇ ਤਰੋ ਤਾਜ਼ਾ ਰੱਖਦੀ ਹੈ। ਇਸ ਲਈ ਕਿਸੇ ਜੀਵ ਲਈ ਮੌਤ ਉਤਨੀ ਹੀ ਜ਼ਰੂਰੀ ਹੈ ਜਿਤਨੀ ਜ਼ਿੰਦਗੀ। ਵੈਸੇ ਵੀ ਬੁਢਾਪੇ ਵਿਚ ਸਰੀਰ ਦੇ ਸਾਰੇ ਅੰਗ ਨਿਰਬਲ ਹੋ ਜਾਂਦੇ ਹਨ। ਇਨਸਾਨ ਨੂੰ ਬਿਮਾਰੀਆਂ ਅਤੇ ਚਿੰਤਾਵਾਂ ਘੇਰ ਲੈਂਦੀਆਂ ਹਨ। ਇਸ ਲਈ ਮੌਤ ਉਸ ਦੁਖੀ ਇਨਸਾਨ ਨੂੰ ਆਪਣੀ ਬੁੱਕਲ ਵਿਚ ਲੈ ਕੇ ਸਦਾ ਦੀ ਨੀਂਦ ਸਵਾ ਦਿੰਦੀ ਹੈ ਅਤੇ ਉਸ ਦੇ ਦੁੱਖ ਦੂਰ ਕਰ ਦਿੰਦੀ।ਕਿਸੇ ਪੇੜ ਦੀਆਂ ਨਵੀਂਆਂ ਕਰੂੰਬਲਾਂ ਦੇ ਫੁੱਟਣ ਲਈ ਜ਼ਰੂਰੀ ਹੁੰਦਾ ਹੈ ਕਿ ਉਸ ਦੇ ਸੁੱਕੇ ਅਤੇ ਪੀਲੇ ਪੱਤੇ ਝੜ ਜਾਣ। ਨਵੀਆਂ ਕਰੂੰਬਲਾਂ ਦੇ ਫੁੱਟਣ ਨਾਲ ਪੇੜ ਤੇ ਫਿਰ ਤੋਂ ਹਰਿਆਲੀ ਆਉਂਦੀ ਹੈ। ਕੁਦਰਤ ਦੀ ਸੁੰਦਰਤਾ ਵਿਚ ਵਾਧਾ ਹੁੰਦਾ ਹੈ। ਸਭ ਦਾ ਮਨ ਖਿੜ ਉਠਦਾ ਹੈ। ਇਸੇ ਤਰ੍ਹਾਂ ਪ੍ਰਾਣੀਆਂ ਦਾ ਇਸ ਧਰਤੀ ਤੋਂ ਰੁਖਸਤ ਹੋਣਾ ਅਤੇ ਨਵੇਂ ਪ੍ਰਾਣੀਆਂ ਦਾ ਆਗਮਨ ਕੁਦਰਤ ਦਾ ਨਿਯਮ ਹੈ। ਇੰਜ ਹੀ ਕੁਦਰਤ ਦੀ ਸੁੰਦਰਤਾ ਕਾਇਮ ਰਹਿੰਦੀ ਹੈ।ਇਹ ਆਵਾਗਵਣ ਦਾ ਚੱਕਰ ਕੁਦਰਤੀ ਨਿਜ਼ਾਮ ਹੈ।
    ਮੌਤ ਅਤੇ ਜਨਮ ਦਾ ਗਹਿਰਾ ਸਬੰਧ ਹੈ। ਜਦ ਮਨੁੱਖ ਦਾ ਜਨਮ ਹੁੰਦਾ ਹੈ ਤਾਂ ਅਸੀਂ ਸਮਝਦੇ ਹਾਂ ਕਿ ਇਸ ਦੇ ਜਨਮ ਅਤੇ ਮੌਤ ਵਿਚ ਕਾਫੀ ਫਾਸਲਾ ਹੈ। ਮਨੁੱਖ ਦੀ ਅੋਸਤ ਉਮਰ ੭੦ ਸਾਲ ਦੀ ਹੈ। ਇਸ ਲਈ ਉਸ ਨੂੰ ਹਾਲੀ ਕੋਈ ਫਿਕਰ ਕਰਨ ਦੀ ਲੋੜ ਨਹੀਂ ਪਰ ਕੁਦਰਤ ਦੇ ਰੰਗ ਨਿਆਰੇ ਹਨ। ਉਹ ਉਮਰ ਨਹੀਂ ਦੇਖਦੀ। ਮੌਤ ਕਿਸੇ ਸਮੇਂ ਵੀ ਆ ਸਕਦੀ ਹੈ। ਇਸ ਲਈ ਰੱਬ ਨੂੰ ਅਤੇ ਮੌਤ ਨੂੰ ਹਮੇਸ਼ਾਂ ਯਾਦ ਰੱਖਣਾ ਚਾਹੀਦਾ ਹੈ। ਇਸ ਤਰ੍ਹਾਂ ਤੁਸੀਂ ਸਦਾ ਚੰਗੇ ਕੰਮ ਕਰੋਗੇ। ਤੁਸੀਂ ਕਿਸੇ ਦਾ ਦਿਲ ਨਹੀਂ ਦੁਖਾਉਗੇ। ਤੁਸੀਂ ਦੂਸਰੇ ਦੀਆਂ ਛੋਟੀਆਂ ਛੋਟੀਆਂ ਜ਼ਿਆਦਤੀਆਂ ਨੂੰ ਨਜ਼ਰ ਅੰਦਾਜ਼ ਕਰ ਦਿਉਗੇ। ਤੁਹਾਡੇ ਵਿਚ ਹੰਕਾਰ ਨਹੀਂ ਆਵੇਗਾ।ਤੁਸੀਂ ਨਿਮਰ ਰਹੋਗੇ। ਜੇ ਕਿਸੇ ਵਿਅਕਤੀ ਤੋਂ ਵਿਛੜੋ ਤਾਂ ਮਨ ਵਿਚ ਸੋਚੋ ਕਿ ਤੁਸੀਂ ਉਸ ਨੂੰ ਆਖਰੀ ਵਾਰ ਮਿਲ ਰਹੇ ਹੋ।ਇਸ ਤੋਂ ਬਾਅਦ ਸ਼ਾਇਦ ਤੁਸੀਂ ਰਹੋ ਜਾਂ ਨਾ ਰਹੋ। ਉਸ ਤੇ ਤੁਹਾਡਾ ਪ੍ਰਭਾਵ  ਹਮੇਸ਼ਾਂ ਭੱਦਰ ਪੁਰਸ਼ ਵਾਲਾ, ਸਹਿਯੋਗੀ, ਨਿਮਰ ਅਤੇ ਸਿਆਣੇ ਬੰਦੇ ਦਾ ਪਵੇਗਾ।
    ਮੌਤ ਇਕ ਅਟੱਲ ਸਚਿਆਈ ਹੈ। ਸਭ ਨੇ ਇਕ ਦਿਨ ਮਰਨਾ ਹੈ। ਇਸੇ ਲਈ ਕਹਿੰਦੇ ਹਨ ਜਿਉਣਾ ਝੂਠ ਅਤੇ ਮਰਨਾ ਸੱਚ। ਅਸੀਂ ਕਿਤਨੇ ਦਿਨ ਹੋਰ ਜਿਉਣਾ ਹੈ? ਇਸ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ। ਮਨੁੱਖ ਆਪਣੇ ਭਵਿੱਖ ਬਾਰੇ ਕੁਝ ਵੀ ਕਿਆਸ ਨਹੀਂ ਲਗਾ ਸਕਦਾ ਪਰ ਇਕ ਦਿਨ ਅਸੀਂ ਮਰਨਾ ਜ਼ਰੂਰ ਹੈ, ਇਹ ਗੱਲ ਪੱਕੀ ਹੈ। ਇਥੇ ਕੋਈ ਜੀਵ ਹਮੇਸ਼ਾਂ ਲਈ ਜਿਉਂਦਾ ਨਹੀਂ ਰਹਿ ਸਕਦਾ। ਬੱਚੇ ਦੇ ਜਨਮ ਸਮੇਂ ਹੀ ਉਸ ਦੀ ਮੌਤ ਦਾ ਸਮਾਂ ਲਿਖਿਆ ਜਾ ਚੁੱਕਾ ਹੁੰਦਾ ਹੈ। ਗੁਰੁ ਤੇਗ ਬਹਾਦੁਰ ਸਾਹਿਬ ਜੀ ਆਪਣੀ ਬਾਣੀ ਵਿਚ ਲਿਖਦੇ ਹਨ:
    ਰਾਮੁ ਗਇਓ ਰਾਵਨੁ ਗਇਓ ਜਾ ਕਉ ਬਹੁ ਪਰਵਾਰੁ ॥
    ਕਹੁ ਨਾਨਕ ਥਰੁ ਕਛੁ ਨਹੀ ਸੁਪਨੇ ਜਉਿ ਸੰਸਾਰੁ ॥੫੦॥
    "ਭਾਵ ਰਾਮ ਅਤੇ ਰਾਵਣ ਜਿਨ੍ਹਾਂ ਦੇ ਵੱਡੇ ਵੱਡੇ ਪਰਿਵਾਰ ਸਨ ਸਾਰੇ ਇਸ ਦੁਨੀਆਂ ਤੋਂ ਕੂਚ ਕਰ ਗਏ।ਇਥੇ ਕੋਈ ਵੀ ਚੀਜ ਸਦਾ ਲਈ ਟਿਕਣ ਵਾਲੀ ਨਹੀਂ। ਇਹ ਸੰਸਾਰ ਤਾਂ ਇਕ ਸੁਪਨੇ ਦੀ ਤਰ੍ਹਾਂ ਹੈ"। ਅਸੀ ਸੋਚਦੇ ਹਾਂ ਅਸੀਂ ਕਦੀ ਨਹੀਂ ਮਰਨਾ। ਅਸੀਂ ਸਦਾ ਜਿਉਂਦੇ ਰਹਿਣਾ ਹੈ ਇਸ ਲਈ ਦੌਲਤ ਦੇ ਢੇਰ ਇਕੱਠੇ ਕਰ ਲਈਏ। ਉਹ ਸਾਡੇ ਅਤੇ ਸਾਡੇ ਬਾਲ ਬੱਚਿਆਂ ਦੇ ਆਉਣ ਵਾਲੇ ਸਮੇਂ ਵਿਚ ਕੰਮ ਆਉਣਗੇ।ਸਾਡੇ ਦੇਖਦੇ ਹੀ ਦੇਖਦੇ ਸਾਡੇ ਮਾਤਾ ਪਿਤਾ ਅਤੇ ਕਈ ਮਿੱਤਰ ਪਿਆਰੇ ਸਾਡੇ ਤੋਂ ਵਿੱਛੜ ਗਏ ਭਾਵ ਪ੍ਰਲੋਕ ਸਿਧਾਰ ਗਏ ਪਰ ਸਾਡੀ ਫਿਰ ਵੀ ਤਸੱਲੀ ਨਹੀਂ ਹੋਈ।
    ਅਸੀਂ ਕਦੀ ਨਹੀਂ ਸੋਚਦੇ ਕਿ ਇਹ ਮਾਇਆ ਦੇ ਢੇਰ ਤਾਂ ਇਥੇ ਹੀ ਰਹਿ ਜਾਣੇ ਹਨ। ਹੋਰ ਤਾਂ ਹੋਰ ਇਹ ਦੋਲਤ ਸਾਡੀ ਜ਼ਿੰਦਗੀ ਦਾ ਇਕ ਪਲ ਵੀ ਨਹੀਂ ਵਧਾ ਸਕਦੀ। ਇਸੇ ਲਈ ਕਹਿੰਦੇ ਹਨ ਕਿ ਕਫ਼ਨ ਨੂੰ ਕੋਈ ਜੇਬ ਨਹੀਂ ਹੁੰਦੀ ਅਤੇ ਕਬਰ ਵਿਚ ਕੋਈ ਅਲਮਾਰੀ ਨਹੀਂ ਹੁੰਦੀ ਕਿਉਂਕਿ ਮੌਤ ਦੇ ਫਰਿਸ਼ਤੇ ਰਿਸ਼ਵਤ ਨਹੀਂ ਲੈਂਦੇ ਅਤੇ ਇਹ ਦੋਲਤ ਨਾਲ ਵੀ ਨਹੀਂ ਜਾਂਦੀ।
    ਹਰ ਮਨੁੱਖ ਦੀ ਆਖਰੀ ਮੰਜ਼ਿਲ ਮੌਤ ਹੀ ਹੈ। ਜ਼ਿੰਦਗੀ ਦੇ ਉੱਚੇ ਨਿਸ਼ਾਨੇ ਜਿਨ੍ਹਾਂ ਤੇ ਮਨੁੱਖ ਮਾਨ ਕਰਦਾ ਹੈ ਅਤੇ ਉਨ੍ਹਾਂ ਨੂੰ ਆਪਣੀ ਮੰਜ਼ਿਲ ਮਿੱਥਦਾ ਹੈ, ਉਹ ਕੇਵਲ ਉਸਦੀ ਜ਼ਿੰਦਗੀ ਦੇ ਪੜਾਅ ਹੀ ਹੁੰਦੇ ਹਨ ਅਤੇ ਉਸ ਦੀਆਂ ਅਸਫਲਤਾਵਾਂ ਦੁਰਘਟਨਾਵਾਂ ਮਾਤਰ ਹੁੰਦੀਆਂ ਹਨ।ਅਸੀ ਸਵਰਗਾਂ ਵਿਚ ਜਾਣ ਲਈ (ਪ੍ਰਭੂ ਚਰਨਾ ਵਿਚ ਨਿਵਾਸ ਦੀਆਂ) ਗੱਲਾਂ ਤਾਂ ਬਹੁਤ ਕਰਦੇ ਹਾਂ ਪਰ ਇਸ ਲਈ ਪਹਿਲਾਂ ਮਰਨਾ ਪੈਂਦਾ ਹੈ ਅਤੇ ਸਾਡੇ ਵਿਚੋਂ ਕੋਈ ਵੀ ਮਰਨਾ ਨਹੀਂ ਚਾਹੁੰਦਾ। ਇਸ ਰੰਗ-ਬਰੰਗੀ ਦੁਨੀਆਂ ਨੂੰ ਛੱਡ ਕੇ ਜਾਣ ਦਾ ਕਿਸੇ ਦਾ ਵੀ ਦਿਲ ਨਹੀਂ ਕਰਦਾ।ਇਸੇ ਲਈ ਕਹਿੰਦੇ ਹਨ-"ਆਪ ਨਾ ਮਰੀਏ,ਸਵਰਗ ਨਾ ਜਾਈਏ"।ਕਿਸੇ ਸ਼ਾਇਰ ਨੇ ਬਹੁਤ ਸੁੰਦਰ ਲਿਖਿਆ ਹੈ:
    ਹਜ਼ਾਰੋਂ ਚਾਂਦ ਸਿਤਾਰੋਂ ਕਾ ਕਤਲ ਹੋਤਾ ਹੈ,
    ਤਬ ਏਕ ਸੁਬਾਹ ਫ਼ਿਜ਼ਾ ਮੇਂ ਮੁਸਕਰਾਤੀ ਹੈ।

    ਮੌਤ ਤੋਂ ਬਿਨਾਂ ਜਨਮ ਵੀ ਸੰਭਵ ਨਹੀਂ। ਇਹ ਪ੍ਰਕਿਰਤੀ ਦਾ ਨਿਯਮ ਹੈ। ਮੌਤ ਕੀ ਹੈ ਇਕ ਗੂੜ੍ਹੀ ਨੀਂਦ। ਪੂਰਨ ਵਿਸ਼ਰਾਮ। ਸਾਰੇ ਦੁੱਖਾਂ, ਕਲੇਸ਼ਾਂ ਅਤੇ ਚਿੰਤਾਵਾਂ ਤੋਂ ਛੁਟਕਾਰਾ।ਉਸ ਸਮੇਂ ਹਮਦਰਦ, ਦੋਸਤ, ਮਿਤੱਰ ਅਤੇ ਰਿਸ਼ਤੇਦਾਰ ਨਾਲ ਨਹੀਂ ਨਿਭਦੇ ਕਿਉਂਕਿ ਇਹ ਜਗ ਜਿਉਂਦਿਆਂ ਦਾ ਮੇਲਾ ਹੈ। ਸਾਡਾ ਸਾਰਾ ਗਿਆਨ, ਸਾਰਾ ਪੈਸਾ, ਸਾਰੀਆਂ ਸਿਆਣਪਾਂ, ਸਾਰੇ ਅਹੁਦੇ, ਕਾਰਾਂ ਅਤੇ ਕੋਠੀਆਂ ਸਭ ਸਾਡੀ ਮੌਤ ਨਾਲ ਖਤਮ ਹੋ ਜਾਂਦੀਆਂ ਹਨ। ਇਨ੍ਹਾਂ ਵਿਚੋਂ ਕੁਝ ਵੀ ਸਾਡੇ ਕੰਮ ਦਾ ਨਹੀਂ ਰਹਿੰਦਾ। ਸਭ ਪੁੱਤਰ, ਧੀਆਂ, ਦੋਸਤ-ਮਿਤੱਰ ਅਤੇ ਰਿਸ਼ਤੇਦਾਰ ਜਿਨ੍ਹਾਂ ਤੇ ਸਾਨੂੰ ਬਹੁਤ ਮਾਣ ਹੁੰਦਾ ਹੈ। ਅਸੀਂ ਇਨਾਂ ਦੇ ਆਸਰੇ ਗਰੂਰ ਵਿਚ ਆਫ਼ਰੇ ਫਿਰਦੇ ਹਾਂ। ਸਭ ਖਤਮ। ਇਥੋਂ ਤੱਕ ਕੇ ਸਾਡਾ ਸਰੀਰ ਵੀ ਮਿੱਟੀ ਵਿਚ ਮਿੱਟੀ ਹੋ ਜਾਂਦਾ ਹੈ।ਫਿਰ ਜ਼ਿੰਦਗੀ ਵਿਚ ਹੰਕਾਰ ਕਾਹਦਾ? ਮੌਤ ਜ਼ਿੰਦਗੀ ਦੀ ਸਭ ਤੋਂ ਵੱਡੀ ਸੱਚਾਈ ਹੈ। "ਮਰਨਾ ਸੱਚ ਅਤੇ ਜਿਉਣਾ ਝੂਠ"। ਜ਼ਿੰਦਗੀ ਭਰ ਇਨਸਾਨ ਵਿਚ ਇਕ ਦੌੜ ਜਹੀ ਹੀ ਲੱਗੀ ਰਹਿੰਦੀ ਹੈ—ਮੈਂ ਇਹ ਕਰ ਲਵਾਂ-ਮੈਂ ਉਹ ਕਰ ਲਵਾਂ। ਬੰਦਾ ਖਤਮ ਹੋ ਜਾਂਦਾ ਹੈ ਪਰ ਉਸਦੇ ਕੰਮ ਪੂਰੇ ਨਹੀਂ ਹੁੰਦੇ। ਇਹ ਕੰਮ ਤਾਂ ਮੌਤ ਨਾਲ ਹੀ ਪੂਰੇ ਹੁੰਦੇ ਹਨ। ਇਸੇ ਲਈ ਕਹਿੰਦੇ ਹਨ:
    ਜ਼ਿੰਦਗੀ ਭਰ ਹੀ ਅਧੂਰਾ ਰਿਹਾ ਮੈਂ,
    ਮਰਿਆ ਤਾਂ ਕਹਿੰਦੇ, ਪੂਰਾ ਹੋ ਗਿਆ।

    ਸਾਰੀ ਉਮਰ ਮਨੁੱਖ ਆਣੀ ਦੋਲਤ, ਅਹੁਦੇ, ਸਿਆਣਪ ਅਤੇ ਤਾਕਤ ਦੇ ਹੰਕਾਰ ਵਿਚ ਹੀ ਰਹਿੰਦਾ ਹੈ ਪਰ ਜਦ ਵੀ ਮਨੁੱਖ ਨੂੰ ਹੰਕਾਰ ਆਵੇ ਤਾਂ ਉਸ ਨੂੰ ਇਕ ਚੱਕਰ ਸ਼ਮਸ਼ਾਨ ਦਾ ਜਰੂਰ ਲਾ ਲੈਣਾ ਚਾਹੀਦਾ ਹੈ।ਜਦ ਉਸ ਵਿਚ ਤਾਕਤ ਦਾ ਗਰੂਰ ਆਵੇ ਤਾਂ ਇਕ ਚੱਕਰ ਬ੍ਰਿਧ ਆਸ਼ਰਮ ਦਾ ਵੀ ਲਾ ਲੈਣਾ ਚਾਹੀਦਾ ਹੈ।
    ਜਿਵੇਂ ਜਦ ਕੋਈ ਪ੍ਰੋਜੈਕਟ ਬਣਾਣਾ ਸ਼ੁਰੂ ਕੀਤਾ ਜਾਵੇ ਤਾਂ ਉਸ ਦੇ ਬਣਨ ਤੇ ਪਬਲਿਕ ਵਰਕ ਵਾਲੇ ਇਕ ਛੋਮਪਲeਟਿਨ ਛeਰਟਡਿਚਿaਟe (ਪੂਰਨਤਾ ਦਾ ਸਰਟੀਫੀਕੇਟ) ਦਿੰਦੇ ਹਨ ਕਿ ਇਹ ਪ੍ਰੋਜੈਕਟ ਪੂਰਾ ਹੋ ਗਿਆ ਹੈ। ਇਸੇ ਤਰ੍ਹਾਂ ਮੌਤ ਇਨਸਾਨ ਦੀ ਜ਼ਿੰਦਗੀ ਦਾ ਛੋਮਪਲeਟਿਨ ਛeਰਟਡਿਚਿaਟe (ਪੂਰਨਤਾ ਦਾ ਸਰਟੀਫੀਕੇਟ) ਹੀ ਹੈ। ਇਸ ਇਨਸਾਨ ਨੇ ਆਪਣੀ ਜ਼ਿੰਦਗੀ ਪੂਰੀ ਕਰ ਲਈ ਹੈ।ਇਸ ਦਾ ਹੁਣ ਕੋਈ ਸੁਆਸ ਵੀ ਬਾਕੀ ਨਹੀਂ।
    ਆਪਣੀ ਜ਼ਿੰਦਗੀ ਦੀ ਕਿਤਾਬ ਦੇ ਵਿਚਲੇ ਪੰਨੇ ਤੁਸੀਂ ਆਪ ਲਿਖਣੇ ਹਨ। ਤੁਹਾਡਾ ਵਿਉਹਾਰ ਅਤੇ ਗੱਲ ਬਾਤ ਦਾ ਸਲੀਕਾ ਤੁਹਾਡੀ ਜ਼ਿੰਦਗੀ ਦੇ ਸਫ਼ਰ ਨੂੰ ਸੁਖਾਵਾਂ ਬਣਾਉਂਦਾ ਹੈ।ਦੂਸਰਿਆਂ ਦਾ ਆਸਰਾ ਤੱਕਣ ਨਾਲੋਂ ਦੂਸਰਿਆਂ ਦਾ ਆਸਰਾ ਬਣੋ।ਅਸੀਂ ਜੋ ਕੁਝ ਆਪਣੇ ਲਈ ਕਰਦੇ ਹਾਂ ਉਹ ਸਾਡੇ ਨਾਲ ਹੀ ਖਤਮ ਹੋ ਜਾਂਦਾ ਹੈ। ਲੇਕਿਨ ਅਸੀ ਜੋ ਦੂਜਿਆਂ ਲਈ ਅਤੇ ਦੁਨੀਆਂ ਲਈ ਕਰਦੇ ਹਾਂ ਉਹ ਸਾਡੇ ਮਰਨ ਤੋਂ ਬਾਅਦ ਵੀ ਕਾਇਮ ਰਹਿੰਦਾ ਹੈ ਅਤੇ ਅਮਰ ਹੋ ਜਾਂਦਾ ਹੈ।ਇਸ ਦੁਨੀਆਂ ਤੇ ਤੁਹਾਡਾ ਦਾਖਲਾ ਬੇਸ਼ੱਕ ਰੌਦੇ ਹੋਏ ਹੋਇਆ ਹੈ ਪਰ ਇਸ ਦੁਨੀਆਂ ਤੋਂ ਰੌਂਦੇ ਹੋਏ ਰੁਖਸਤ ਨਹੀਂ ਹੋਣਾ ਚਾਹੀਦਾ। ਇਸ ਵਿਚਾਰ ਨੂੰ ਭਗਤ ਕਬੀਰ ਜੀ ਇਸ ਤਰ੍ਹਾਂ ਪ੍ਰਗਟ ਕਰਦੇ ਹਨ:
    ਕਬੀਰ ਜਸੁ ਮਰਨੇ ਤੇ ਜਗੁ ਡਰੈ ਮੇਰੇ ਮਨ ਿਆਨੰਦੁ ॥
    ਮਰਨੇ ਹੀ ਤੇ ਪਾਈਐ ਪੂਰਨੁ ਪਰਮਾਨੰਦੁ ॥੨੨
    ਮੌਤ ਇਤਨੀ ਭਿਆਨਕ ਅਤੇ ਦੁਖਦਾਈ ਨਹੀਂ ਹੁੰਦੀ, ਜਿਤਨਾ ਕਿ ਉਸਦਾ ਦਾ ਡਰ। ਕਈ ਲੋਕ ਕਿਸੇ ਆਉਣ ਵਾਲੀ ਦੁਰਘਟਨਾ ਬਾਰੇ ਸੋਚ ਸੋਚ ਕੇ ਐਂਵੇਂ ਹੀ ਝੂਰਦੇ ਰਹਿੰਦੇ ਹਨ।ਅੰਦਰ ਹੀ ਅੰਦਰ ਮਰਦੇ ਰਹਿੰਦੇ ਹਨ ਅਤੇ ਦੁਖੀ ਹੁੰਦੇ ਰਹਿੰਦੇ ਹਨ। ਉਹ ਉਸ ਨਾਪਸੰਦ ਘਟੱਨਾ ਦਾ ਮੁਕਾਬਲਾ ਕਰਨ ਲਈ ਆਪਣੇ ਆਪ ਨੂੰ ਮਜ਼ਬੂਤ ਨਹੀਂ ਸਮਝਦੇ। ਇਸੇ ਲਈ ਕਹਿੰਦੇ ਹਨ ਕਿ ਬੁਝਦਿਲ ਬਾਰ ਬਾਰ ਮਰਦੇ ਹਨ ਅਤੇ ਬਹਾਦੁਰ ਕੇਵਲ ਇਕੋ ਵਾਰ ਮਰਦੇ ਹਨ।ਫਿਰ ਵੀ ਕਈ ਜਾਂਬਾਜ ਮੌਤ ਨੂੰ ਮਖੋਲਾਂ ਕਰਦੇ ਹਨ।ਅਜਿਹੇ ਜਾਂਬਾਜ ਆਪਣੀ ਜਾਨ ਦੀ ਪ੍ਰਵਾਹ ਨਾ ਕਰਦੇ ਹੋਏ ਦੇਸ਼, ਧਰਮ ਜਾਂ ਕਿਸੇ ਹੋਰ ਅਸੂਲ ਲਈ ਹੱਸ ਹੱਸ ਕੇ ਆਪਣੀ ਜਾਨ ਨਿਛਾਵਰ ਕਰਦੇ ਹਨ। ਉਹ ਚਾਅ ਨਾਲ ਫਾਂਸੀ ਦੇ ਰੱਸੇ ਗਲਾਂ ਵਿਚ ਪੁਵਾਉਂਦੇ ਹਨ, ਸੂਲੀ ਤੇ ਚੜ੍ਹਦੇ ਹਨ, ਤੱਤੀਆਂ ਤਵੀਆਂ ਤੇ ਬੈਠਦੇ ਹਨ, ਬੰਦ-ਬੰਦ ਕਟਵਾਉਂਦੇ ਹਨ ਅਤ ਖੋਪਰਆਂ ਲੁਵਾਂਉਂਦੇ ਹਨ ਅਤੇ ਮੌਤ ਨੂੰ ਗਲੇ ਲਵਾਉਂਦੇ ਹਨ। ਉਨ੍ਹਾਂ ਨੂੰ ਸ਼ਹੀਦੇ ਅਜ਼ਮ ਕਿਹਾ ਜਾਂਦਾ ਹੈ। ਅਜਿਹੇ ਲੋਕ ਕਦੀ ਨਹੀਂ ਮਰਦੇ ਸਗੋਂ ਲੋਕਾਂ ਦੇ ਦਿਲਾਂ ਵਿਚ ਹਮੇਸ਼ਾਂ ਲਈ ਜਿੰਦਾ ਰਹਿੰਦੇ ਹਨ। ਉਹ ਮੌਤ ਲਾੜ੍ਹੀ ਨੂੰ ਵਿਆਹੁੰਦੇ ਹਨ। ਅਜਿਹੇ ਪ੍ਰਵਾਨੇ ਦੁਨੀਆਂ ਤੇ ਸਦਾ ਲਈ ਅਮਰ ਹੋ ਜਾਂਦੇ ਹਨ।ਬੰਦੇ ਦੇ ਮਰਨ ਤੋਂ ਬਾਅਦ ਲੋਕ ਐਵੇਂ ਨਹੀਂ ਰੌਦੇ ਸਗੋਂ ਉਸਦੇ ਦਿੱਤੇ ਹੋਏ ਸੁੱਖਾਂ ਅਤੇ ਗੁਣਾਂ ਨੂੰ ਯਾਦ ਕਰ ਕਰ ਕੇ ਰੌਂਦੇ ਹਨ।ਆਪਣੀ ਮੌਤ ਨੂੰ ਦਿਲਕਸ਼ ਬਣਾਓ ਤਾਂ ਕਿ ਜਦ ਇਸ ਦੁਨੀਆਂ ਤੋਂ ਰੁਖਸਤ ਹੋਵੋ ਤਾਂ ਆਪਣੇ ਚੰਗੇ ਕੰਮਾਂ ਦੀ ਮਹਿਕ ਪਿੱਛੇ ਛੱਡ ਜਾਵੋ।