ਖਾਣਾ ਮੁਕੱਦਰਾਂ ਦਾ ਤੇ ਮਿਲਣਾ ਕਰਮਾਂ ਦਾ,
ਲਿਖੇ ਕਰਮਾਂ 'ਚੋਂ ਵਧ ਕੌਣ ਦੇਣ ਵਾਲਾ,
ਕੰਮ ਬੰਦੇ ਦਾ ਹੱਡ ਭੰਨਵੀਂ ਕਰੇ ਮਿਹਨਤ,
ਸੱਚਾ ਸਤਿਗੁਰੂ ਓਸ ਨੂੰ ਫਲ ਲਾਉਣ ਵਾਲਾ,
ਫਲ ਲਾਵੇ ਜਾਂ ਓਹ ਨਾਂ ਲਾਵੇ ਓਹਦੀ ਮਰਜ਼ੀ,
ਦੱਸੋ ਕੌਣ ਹੈ ਓਸ ਨੂੰ ਗੱਲ ਦਹੁਰਾਉਣ ਵਾਲਾ,
ਫਲ ਸਬਰ ਦਾ ਹੁੰਦਾ ਕਹਿੰਦੇ ਮਿੱਠਾ ਹਮੇਸ਼ਾਂ,
ਉਹ ਵੀ ਮਹਾਨ ਹੁੰਦਾ ਉਹਨੂੰ ਪਾਉਣ ਵਾਲਾ,
ਜਪ ਤਪ ਤੋਂ ਰਾਜ ਤੇ ਰਾਜੋਂ ਨਰਕ ਮਿਲਦਾ,
ਕੋਈ ਮਿਲਿਆ ਨਾ ਇਸ ਗੱਲ ਝਠਲਾਉਣ ਵਾਲਾ,
ਭਾਂਡਾ ਸਬਰ ਦਾ ਲੱਗਦਾ ਹੋਇਆ ਮੂਧਾ,
ਲਾਲਚ ਦਾ ਹੋਇਆ ਹਰ ਪਾਸੇ ਬੋਲਬਾਲਾ,
ਤੂੰ ਵੀ ਦੱਸ ਖਾਂ ਭੂੰਦੜ ਦਿਆ 'ਸੁੱਖਿਆ' ਵੇ,
ਤੂੰ ਮਿਹਨਤ ਨਾਲ ਜਾਂ ਠੱਗੀ ਨਾਲ ਕਮਾਉਣ ਵਾਲਾ,