ਜ਼ਿੰਦਗੀ (ਕਵਿਤਾ)

ਪਰਮਜੀਤ ਵਿਰਕ   

Email: parmjitvirk4@yahoo.in
Cell: +91 81465 32075
Address:
India
ਪਰਮਜੀਤ ਵਿਰਕ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


                 ਹਾਲੋਂ ਹੋਈ ਬੇਹਾਲ                                   
ਬੰਦੇ ਦੀ ਜ਼ਿੰਦਗੀ      
ਤਾਲੋਂ ਹੋਈ ਬੇਤਾਲ
ਬੰਦੇ ਦੀ ਜ਼ਿੰਦਗੀ

ਨਾ ਥਿਰਕਣ ਦਿਸਦੀ ਅੰਗਾਂ ਵਿਚ
ਨਾ ਹੋਠਾਂ ਤੇ ਮੁਸਕਾਨ ਦਿੱਸੇ
ਨਾ ਲਿਸ਼ਕ ਦਿੱਸੇ ਵਿਚ ਨੈਣਾਂ ਦੇ
ਨਾ ਬੋਲਾਂ ਵਿਚ ਸਵੈਮਾਨ ਦਿੱਸੇ
ਡੁੱਬਾ ਹੋਇਆ ਸੋਚਾਂ ਵਿਚ
ਹਰ ਬੰਦਾ ਈ ਪ੍ਰੇਸ਼ਾਨ ਦਿੱਸੇ
ਜੀਅ ਦਾ ਬਣੀ ਜੰਜਲ
ਬੰਦੇ ਦੀ ਜ਼ਿੰਦਗੀ
ਹਾਲੋਂ ਹੋਈ ਬੇਹਾਲ....... 

ਸਾਂਝਾਂ ਦੇ ਪੁਲ ਟੁੱਟ ਗਏ
ਹਰ ਪਾਸੇ ਆਪਾ ਧਾਪੀ ਹੈ
ਨਾ ਕੌਡੀ ਮੁੱਲ ਸ਼ਰਾਫਤ ਦਾ
ਹਰ ਥਾਂ ਪ੍ਰਧਾਨ ਚਲਾਕੀ ਹੈ
ਜਿੰaਦਗੀ ‘ਚੋਂ ਮੁੱਲ ਮਨਫੀ ਨੇ
ਮੁੱਲਾਂ ਬਿਨਾਂ ਕੰਗਾਲ 
ਬੰਦੇ ਦੀ ਜ਼ਿੰਦਗੀ
ਹਾਲੋਂ ਹੋਈ ਬੇਹਾਲ....... 

ਹਰੇ ਭਰੇ ਵੱਢ ਰੁੱਖਾਂ ਨੂੰ
ਸੜਕਾਂ ਦੇ ਜਾਲ ਵਿਛਾ ਲਏ 
ਹਵਾ, ਪਾਣੀ ਪ੍ਰਦੂਸ਼ਤ ਕਰ
ਕਈ ਰੋਗ ਦੇਹੀ ਨੂੰ ਲਾ ਲਏ
ਨਾਸ਼  ਕਰਨ ਲਈ ਜੀਵਨ ਦਾ 
ਪ੍ਰਮਾਣੂ ਬੰਬ ਬਣਾ ਲਏ
ਵੱਲ ਹਨੇਰੇ ਛਾਲ 
ਬੰਦੇ ਦੀ ਜ਼ਿੰਦਗੀ
ਹਾਲੋਂ ਹੋਈ ਬੇਹਾਲ.......

ਆਓ ਗਵਾਚੀ ਲੱਭ ਕੇ ਝਾਂਜਰ 
ਜ਼ਿੰਦਗੀ ਪੈਰੀਂ ਪਾਈਏ
ਸੁਰ ਤਾਲ ਵਿਚ ਗਾਉਣ ਨੱਚਣ ਦੀ
ਇਸ ਨੂੰ ਜਾਚ ਸਿਖਾਈਏ
ਜੀਣ ਦਾ ਮਕਸਦ ਭੁੱਲ ਚੁੱਕੀ ਨੂੰ 
ਮਕਸਦ ਯਾਦ ਕਰਾਈਏ
ਪਾਵੇ ਫੇਰ ਧਮਾਲ
ਬੰਦੇ ਦੀ ਜ਼ਿੰਦਗੀ
ਨਾ ਹਾਲੋਂ ਹੋਏ ਬੇਹਾਲ
ਬੰਦੇ ਦੀ ਜ਼ਿੰਦਗੀ
ਨਾ ਤਾਲੋਂ ਹੋਏ ਬੇਤਾਲ
ਬੰਦੇ ਦੀ ਜ਼ਿੰਦਗੀ