ਧੀ ਸਿੰਘਣੀ (ਕਵਿਤਾ)

ਸੰਨੂ ਮੁਕਤਸਰੀਆ   

Email: sannumuktsaria@gmail.com
Address: chak bir sarkar
sri muktsar sahib India
ਸੰਨੂ ਮੁਕਤਸਰੀਆ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਗੱਲ ਸੁਣ ਧੀਏ ਧੀ ਸਰਦਾਰ ਦੀਏ,
ਤੈਨੂੰ ਗੈਰਤ ਪਈ ਆਵਾਜਾਂ ਮਾਰਦੀ ਏ..
ਹੁਣ ਨਹੀਂ ਚਿੜੀਆਂ ਵਾਂਗ ਵਿਚਾਰੀ ਰਹਿਣਾ ਤੂੰ
ਭਰਿਆ ਕਰ ਬਾਜਾਂ ਵਾਂਗ ਉਡਾਰੀ..
ਚਲ ਧੀਏ ਸਜ ਜਾ ਸਿੰਘ ਤੂੰ ਵੀ
ਇਹੋ ਲੋੜ ਸਮੇਂ ਦੀ ਭਾਰੀ.......
ਅਧਨੰਗੇ ਫੈਸ਼ਨ ਦੀ ਵਗੇ ਹਨੇਰੀ,
ਪੂਰੇ ਬਾਣੇ ਵਿਚ ਸਿੰਘਣੀ ਸਜੇ ਬਥੇਰੀ..
ਕੋਈ ਕੈਟ,ਕਰੀਨਾ ਦੀ ਰੀਸ ਨਾ ਕਰਨੀ ਏ
ਬਣ ਜਾ ਗੁਰੂ ਦੀ ਕੌਰ ਪਿਆਰੀ...
ਚਲ ਧੀਏ ਸਜ ਜਾ ਸਿੰਘ ਤੂੰ ਵੀ
ਇਹੋ ਲੋੜ ਸਮੇਂ ਦੀ ਭਾਰੀ......
ਸਿਰ ਤੇ ਸਜੇ ਦੁਮਾਲਾ ਸੋਹਣਾ,
ਲਾਹਕੇ ਚੂੜੀਆਂ ਗੁੱਟ ਕੜਾ ਹੈ ਪਾਉਣਾ...
ਕੱਟ ਦੇਣੇ ਹੱਥ ਉਹ ਜੋ ਇੱਜਤਾਂ ਨੂੰ ਲੁਟਦੇ ਨੇ
ਬਣ ਕੇ ਤਲਵਾਰ ਦੋਧਾਰੀ....
ਚਲ ਧੀਏ ਸਜ ਜਾ ਸਿੰਘ ਤੂੰ ਵੀ
ਇਹੋ ਲੋੜ ਸਮੇਂ ਦੀ ਭਾਰੀ......
ਕੀ ਔਕਾਤ ਕਿਸੇ ਦੀ ਤੈਨੂੰ ਛੇੜੇ,
ਵੇਖ ਕੇ ਕੱਲੀ ਕੋਈ ਨਾ ਮਾਰੂ ਗੇੜੇ..
ਤੈਨੂੰ ਕੈਟਵਾਕ ਨਾ ਕੋਈ ਫਬਦੀ ਏ
ਕਰ ਸ਼ੀਹਣੀਆਂ ਜਿਹੀ ਸਰਦਾਰੀ..
ਚਲ ਧੀਏ ਸਜ ਜਾ ਸਿੰਘ ਤੂੰ ਵੀ
ਇਹੋ ਲੋੜ ਸਮੇਂ ਦੀ ਭਾਰੀ......
ਆਪਣੇ ਹੱਕਾਂ ਲਈ ਆਪੇ ਲੜਨਾ,
ਮਾਈ ਭਾਗੋ ਵਾਂਗੂੰ ਨਾਂ ਉਚਾ ਕਰਨਾ..
ਇਸ ਦੁਨੀਆ ਤਾਈਂ ਤੂੰ ਦੇ ਸਮਝਾ ਧੀਏ
ਹੁਣ ਰਹੀ ਕਮਜੋਰ ਨਾ ਨਾਰੀ...                                    
ਚਲ ਧੀਏ ਸਜ ਜਾ ਸਿੰਘ ਤੂੰ ਵੀ                                   
ਇਹੋ ਲੋੜ ਸਮੇਂ ਦੀ ਭਾਰੀ......                                       
ਸੰਨੂ ਮੁਕਤਸਰ ਵਾਲਾ ਵੀ ਤੇਰਾ ਸਨਮਾਨ ਕਰੂ,
ਤੇਰੀ ਅਣਖ ਨੂੰ ਸਿਜਦਾ ਕੁਲ ਜਹਾਨ ਕਰੂ..
ਤੇਰੇ ਕਰਕੇ ਹੋਣਾ ਰੁਤਬਾ ਉਚਾ ਧੀਆਂ ਦਾ
ਕੋਈ ਧੀ ਨਾ ਕੁਖ ਚ ਜਾਣੀ ਮਾਰੀ...
ਚਲ ਧੀਏ ਸਜ ਜਾ ਸਿੰਘ ਤੂੰ ਵੀ
ਇਹੋ ਲੋੜ ਸਮੇਂ ਦੀ ਭਾਰੀ.