ਮੁਰਦੇ ਨਗਰਨਿਵਾਸੀ ਏਥੇ,ਇੱਲਾਂ ਦਾ ਹੈ ਸ਼ਾਸਨ।
ਬੋਲ ਬੋਲ ਕੇ ਬੋਲ ਬਿਠਾਇਆ,ਰਤਾ ਅਸਰ ਨਾ ਹੋਇਆ,
ਸੰਘ ਪਾੜਕੇ ਐਵੇਂ ਦਿੱਤਾ,ਭੀੜ ਬੋਲੀ ਨੂੰ ਭਾਸ਼ਣ।
ਪਰਸੋਂ ਦੀ ਬਾਸੀ ਜਿਹੀ ਰੋਟੀ,ਮਰੀਅਲ ਨੰਦੂ ਖਾਵੇ,
ਲੈ ਗਿਆ ਮੋਟੀ ਗੋਗੜ ਵਾਲਾ,ਹੂੰਝਕੇ ਸਾਰਾ ਰਾਸ਼ਨ।
ਚੜ੍ਹਾਵੇ ਸਾਂਭੇ ਨਈਂ ਜਾਣੇ,ਤੇ ਖ਼ੂਬ ਆਵੇਗੀ ਸੰਗਤ,
ਲਾਉਣ ਵਾਲਾ ਤਾਂ ਬਣ ਤੂੰ ਕੇਰਾਂ,ਸ਼ਾਮਲਾਟ 'ਤੇ ਆਸਣ।
ਲਿਖ ਹੀ ਦਿੰਦੇ ਨੇ ਕਈ ਵਾਰੀ,ਪੜ੍ਹਨਯੋਗ ਉਹ ਰਚਨਾ,
ਛੈਣੀ ਨਾਲ ਕਿਤਾਬਾਂ ਦੀ ਜੋ,ਅਕਲਾਂ ਤਾਈਂ ਤਰਾਸ਼ਣ।
ਆਪੇ ਹੀ ਹੋ ਗਏ ਹਾਂ 'ਸੰਧੂ',ਟਿੱਚਰਾਂ ਦੇ ਅਧਿਕਾਰੀ,
ਮਾਰੂਥਲਾਂ ਦੇ ਰੇਤੇ 'ਚੋਂ,ਮੋਤੀ ਸਾਂ ਗਏ ਤਲਾਸ਼ਣ।