ਤੇਰੇ ਚਾਨਣ ਕੀਤਾ ਦਿਲਾਂ "ਚੋ " ਦੂਰ ਹਨੇਰਾ ਵੇ
ਖੁਦ ਤੁਰ ਗਿਆ ਸੱਜਣਾ ਵੇਖੇ ਬਿਨਾ ਸਵੇਰਾ ਵੇ ।
.
ਅਜੇ ਰਾਤ ਨੇ ਪੂਰੀ ਤਰ੍ਹਾਂ ਜਵਾਨ ਹੋਣਾ ਸੀ
ਅਜੇ ਆਸ਼੍ਕ਼ਾਂ ਤੇਰਿਆਂ ਨੇ ਵੀ ਸੱਜਣਾ ਆਓਣਾ ਸੀ
ਏਡੀ ਗੱਲ ਕਿਹੜੀ ਹੋ ਗਈ ਛੱਡ ਗਿਆਂ ਜੇਰਾ ਵੇ
ਖੁਦ ਤੁਰ ਗਿਆ ਸੱਜਣਾ ਵੇਖੇ ਬਿਨਾ ਸਵੇਰਾ ਵੇ
.
ਅਜੇ ਜੋਬਨ ਦੇ ਵਿਚ ਮਹਫ਼ਿਲ ਪੂਰੀ ਆਉਣੀ ਸੀ
ਅਜੇ ਨਜ਼ਮ ਪਹਿਲੀ ਸ਼ਾਇਰ ਕਿਸੇ ਸੁਨੋਣੀ ਸੀ
ਹਾਸੇ -ਠੱਠੇ ਸੀ ਚਲਦੇ ਚਲਦੀਆਂ ਝੇੜਾਂ ਵੇ
ਖੁਦ ਤੁਰ ਗਿਆ ਸੱਜਣਾ ਵੇਖੇ ਬਿਨਾ ਸਵੇਰਾ ਵੇ ।
.
ਤੂੰ ਭੁਲ ਗਿਆ ਕੀਤੇ ਵਾਅਦੇ ਝੂਠੇ ਪੈ ਜਾਣੇ
ਸੋਨੀ ਮਖੁ " ਦੇ ਗੀਤ ਅਧੂਰੇ ਰਹਿ ਜਾਣੇ
ਛੇਤੀ ਘੱਲ ਰੁੱਕਾ ਪਾਉਣਾ ਕਦੋਂ ਹੁਣ ਫੇਰਾ ਵੇ
ਖੁਦ ਤੁਰ ਗਿਆ ਸੱਜਣਾ ਵੇਖੇ ਬਿਨਾ ਸਵੇਰਾ ਵੇ
.
ਤੇਰੇ ਚਾਨਣ ਕੀਤਾ ਦਿਲਾਂ "ਚੋ " ਦੂਰ ਹਨੇਰਾ ਵੇ
ਖੁਦ ਤੁਰ ਗਿਆ ਸੱਜਣਾ ਵੇਖੇ ਬਿਨਾ ਸਵੇਰਾ ਵੇ ।