ਰੋਮ ਰੋਮ ਹੀ ਕਰਜਾਈ ਤੇਰਾ,
ਦੱਸ ਕਿੱਦਾਂ ਕਰਜ਼ ਚੁਕਾਵਾਂਗਾ।
ਦੁਨੀਆਂ ਮੈਨੂੰ ਡੇਗਣ ਵਾਲੀ,
ਦੱਸ ਕਿਸਨੂੰ ਆਪਣਾ ਬਣਾਵਾਂਗਾ।
ਪਿਆਰ ਦੀ ਥਾਂ ਹੁਣ ਨਫ਼ਰਤ ਬੈਠੀ,
ਦੱਸ ਕਿੱਥੋਂ ਪਿਆਰ ਲਿਆਵਾਂਗਾ।
ਊਚ ਨੀਚ ਦਾ ਪਾੜਾ ਪੈ ਗਿਆ,
ਦੱਸ ਇਹ ਕਿੱਦਾਂ ਇੱਕ ਬਣਾਵਾਂਗਾ।
ਲੋਭ ਲਾਲਚ ਬਾਹਲਾ ਵਧਿਆ,
ਦੱਸ ਕਿੱਥੋਂ ਸਬਰ ਸੰਤੋਖ ਲਿਆਵਾਂਗਾ।
ਕਿਸ ਕਿਸ ਨੂੰ ਆਪਣਾ ਸਮਝਾਂ,
ਸੋਚ ਸੋਚ ਕੇ ਵਕਤ ਹੀ ਲੰਘਾਵਾਂਗਾ।
ਲੀਰੋ ਲੀਰ ਮੇਰਾ ਦਿਲ ਹੋਇਆ,
ਦੱਸ ਕਿੱਥੋਂ ਮੈਂ ਇਸਨੂੰ ਸਿਲਾਵਾਂਗਾ।
'ਸੁੱਖਾ ਭੂੰਦੜ' ਇਹ ਸੋਚਣ ਲੱਗਾ,
ਕਿ ਹੁਣ ਕਿਸ ਗੱਲ ਤੇ ਕਲਮ ਚਲਾਵਾਂਗਾ।