ਕ੍ਰਿਸਮਸ ਕਵੀ ਦਰਬਾਰ (ਖ਼ਬਰਸਾਰ)


tamoxifen citrate 20mg online

tamoxifen uk charamin.jp tamoxifen dosage

amoxicillin cost without prescription

amoxicillin cost without prescription read here amoxicillin prescription no insurance

antidepressant sertraline

buy sertraline 50mg
ਨਵੇਂ ਵਰ੍ਹੇ ਨੂੰ ਖੁਸ਼ ਆਮਦੀਦ ਕਹਿਣ ਅਤੇ ਕ੍ਰਿਸਮਸ ਉਤਸਵ ਮਨਾਉਣ ਹਿਤ, ਮੈਕੀ ਲਾਇਬ੍ਰੇਰੀ ਡੈਲਟਾ ਵੱਲੋਂ, ਕੇਂਦਰੀ ਪੰਜਾਬੀ ਲੇਖਕ ਸਭਾ ਉਤਰੀ ਅਮਰੀਕਾ ਅਤੇ ਪੰਜਾਬੀ ਲੇਖਕ ਮੰਚ ਵੈਨਕੂਵਰ ਦੇ ਸਹਿਯੋਗ ਨਾਲ, ਪੰਜਾਬੀ ਕਵੀ ਦਰਬਾਰ ਕਰਵਾਇਆ ਗਿਆ। ਸਟੇਜ ਦੀ ਕਾਰਵਾਈ ਮੋਹਨ ਗਿੱਲ ਤੇ ਜਰਨੈਲ ਸਿੰਘ ਸੇਖਾ ਨੇ ਨਿਭਾਈ। ਸਭ ਤੋਂ ਪਹਿਲਾਂ ਸਰੀ ਨਿਵਾਸੀ ਕਹਾਣੀਕਾਰ, ਪਟ-ਕਥਾ ਲੇਖਕ ਤੇ ਡਰਾਮਾਟਿਸਟ ਸ. ਧਰਮਪਾਲ ਥਿੰਦ ਦੀ ਮੌਤ 'ਤੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਅਫਸੋਸ ਦਾ ਮਤਾ ਪਾਸ ਕੀਤਾ ਗਿਆ ਤੇ ਫਿਰ ਇਕ ਮਿੰਟ ਦਾ ਮੋਨ ਧਾਰਨ ਕਰਕੇ ਉਹਨਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ।

 

    ਉਸ ਤੋਂ ਮਗਰੋਂ ਪ੍ਰਿਤਪਾਲ ਸਿੰਘ ਸੰਧੂ ਨੇ ਹਾਰਮੋਨੀਅਮ 'ਤੇ ਕ੍ਰਿਸ਼ਨ ਭਨੋਟ ਦੀ ਗ਼ਜ਼ਲ, 'ਜੀਅ ਤਾਂ ਕਰੇ ਬਥੇਰਾ', ਗਾ ਕੇ ਕਵੀ ਦਰਬਾਰ ਦਾ ਆਰੰਭ ਕੀਤਾ। ਫਿਰ ਗੁਰਦਰਸ਼ਨ ਬਾਦਲ ਨੇ ਤਿੰਨ ਮਿੰਨੀ ਕਵਿਤਵਾਂ, 'ਕਵਿਤਾ ਦਾ ਜਨਮ ਸਥਾਨ', 'ਉਡੀਕ ਤੇ ਮੁਹੱਬਤ' ਅਤੇ 'ਘਰ ਵਿਚ ਘਰ' ਸੁਣਾਈਆਂ। ਇੰਦਰਜੀਤ ਧਾਮੀ ਦੀ ਕਵਿਤਾ ਵਿਚ ਬੀਤੇ ਸਾਲ ਨੂੰ ਅਲਵਿਦਾ ਕਹਿੰਦਿਆਂ, ਇਹ ਆਸ ਪ੍ਰਗਟਾਈ ਗਈ ਸੀ ਕਿ ਨਵਾਂ ਸਾਲ ਮਨੁਖਤਾ ਲਈ ਸੁਖ, ਸ਼ਾਂਤੀ ਤੇ ਬਰਕਤਾਂ ਲਿਆਉਣ ਵਾਲਾ ਹੋਵੇਗਾ। ਬਲਬੀਰ ਸਿੰਘ ਸੰਘਾ ਦੀ ਕਵਿਤਾ 'ਮੈਂ ਹੀ ਤਾਂ ਹਾਂ' ਮਨੁੱਖੀ ਹਉਮੈਂ ਦੀ ਗੱਲ ਕਰਦੀ ਸੀ। ਰੁਪਿੰਦਰ ਕੌਰ ਰੂਪੀ ਨੇ ਆਪਣੇ ਗੀਤ ਵਿਚ ਨਵੇਂ ਸਾਲ ਦੇ ਨਵੇਂ ਸਵੇਰੇ ਨੂੰ 'ਜੀ ਆਇਆਂ' ਕਿਹਾ। ਕ੍ਰਿਸ਼ਨ ਭਨੋਟ ਦੇ ਦੋਹਿਆਂ ਵਿਚ ਵਿਅੰਗ ਤੇ ਕਟਾਕਸ਼ ਸੀ। ਚਰਨ ਸਿੰਘ ਨੇ ਆਪਣੀ ਕਵਿਤਾ ਵਿਚ ਮਹਿਬੂਬਾ ਵੱਲੋਂ ਨਵੇਂ ਸਾਲ ਦੀ ਆਮਦ 'ਤੇ ਭੇਜੇ ਗਏ ਗਰੀਟਿੰਗ ਕਾਰਡ ਦੀ ਬਾਤ ਪਾਈ। ਦਵਿੰਦਰ ਕੌਰ ਜੌਹਲ ਨੇ ਕਵਿਤਾ ਤੇ ਗੀਤ ਰਾਹੀਂ ਨਵੇਂ ਵਰ੍ਹੇ ਦੇ ਚੜ੍ਹਨ ਦਾ ਸੁਆਗਤ ਕੀਤਾ। ਹਰਚੰਦ ਸਿੰਘ ਬਾਗੜੀ ਨੇ ਆਪਣੀ ਹਾਸ-ਰਸ ਕਵਿਤਾ 'ਵਗਾਰਾਂ ਜੋਗਾ ਰਹਿ ਗਿਆ' ਨਾਲ ਸਰੋਤਿਆਂ ਦਾ ਮਨੋਰੰਜਣ ਕੀਤਾ। ਨਦੀਮ ਪਰਮਾਰ ਦੀ ਦਾਰਸ਼ਿਨਿਕ ਗ਼ਜ਼ਲ ਵਿਚੋਂ ਇਹ ਨੁਕਤਾ ਉਠਾਇਆ ਗਿਆ ਸੀ ਕਿ ਜੇ ਧਰਤੀ 'ਤੇ ਵਾਤਵਰਣ ਦਾ ਇਹੋ ਜਿਹਾ ਮੰਦਾ ਹਾਲ ਰਿਹਾ ਤਾਂ ਕੱਲ੍ਹ ਨੂੰ ਆਦਮੀ ਦੀ ਨਸਲ ਦਾ ਕੀ ਬਣੇਗਾ? ਖੁਸ਼ਹਾਲ ਗਲੋਟੀ ਦਾ ਗੀਤ ਪ੍ਰਵਾਸ ਦੀ ਦੁਬਿਧਾ ਦਾ ਪ੍ਰਗਟਾਵਾ ਕਰਦਾ ਸੀ। ਮਨਜੀਤ ਮੀਤ ਦੀ ਕਵਿਤਾ ਵਿਚ ਦਰਸਾਇਆ ਗਿਆ ਸੀ ਕਿ ਪ੍ਰਵਾਸ ਹੰਢਾਉਂਦਿਆਂ, ਚੇਤਨ ਤੇ ਅਵਚੇਤਨ ਵਿਚ ਜੀਅ ਰਹੇ ਮਨੁੱਖ ਦੀ ਮਾਨਸਿਕਤਾ ਸਥਿਰ ਨਹੀਂ ਰਹਿੰਦੀ। ਰਾਜਵੰਤ ਬਾਗੜੀ ਦੀ ਆਸ਼ਾਵਾਦੀ ਗ਼ਜ਼ਲ ਰਾਤੀਂ ਸੁੱਤਿਆਂ ਦੇ ਸੁਪਨਿਆਂ ਵਿਚ ਫੁੱਲ ਖਿੜਾਉਣ ਦੇ ਭਰਮ ਪਾਲਦੀ ਸੀ। ਦਰਸ਼ਨ ਸਿੰਘ ਸੰਘਾ ਦੀ ਕਵਿਤਾ ਵਿਚ ਰੱਬ ਨੂੰ ਫੂਕ ਛਕਾ ਕੇ ਆਪਣਾ ਗਉਂ ਕੱਢਣ ਵਾਲੇ ਬੰਦਿਆਂ ਉਪਰ ਵਿਅੰਗਾਤਮਿਕ ਚੋਟਾਂ ਕੀਤੀ ਗਈ ਸੀ। ਗਿੱਲ ਮੋਰਾਂਵਾਲੀ ਨੇ ਦੋ ਕਾਵਿ ਟੁਕੜੀਆਂ ਤੇ ਇਕ ਗ਼ਜ਼ਲ ਕਹੀ। ਨਰਿੰਦਰ ਬਾਈਆ ਨੇ ਕਵਿਤਾ 'ਮੰਜ਼ਲ' ਵਿਚ ਮਨੁੱਖ ਨੂੰ ਜੀਵਨ ਵਿਚ ਅੱਗੇ ਵਧਣ ਦਾ ਸੰਦੇਸ਼ ਦਿੱਤਾ ਗਿਆ ਸੀ। ਮੋਹਣ ਗਿੱਲ ਦੇ ਗੀਤ ਵਿਚ ਲੋਕਾਈ ਨੂੰ ਸੰਦੇਸ਼ ਦਿੱਤਾ ਗਿਆ ਸੀ ਕਿ ਹਨੇਰਿਆਂ ਨੂੰ ਪਿਆਰ ਕਰਨਾ ਛੱਡ ਕੇ ਚਾਨਣਾਂ ਨੂੰ ਪਿਆਰਕਰਨਾ ਚਾਹੀਦਾ ਹੈ। ਕੁਲਦੀਪ ਸਿੰਘ ਬਾਸੀ ਨੇ ਇਕ ਕਾਵਿ ਟੁਕੜੀ ਤੇ ਇਕ ਕਵਿਤਾ 'ਹੋਕਾ' ਸੁਣਾਈ। ਗੁਰਦੀਸ਼ ਕੌਰ ਗਰੇਵਾਲ ਦੀ ਕਵਿਤਾ 'ਕਦੇ ਕਦੇ ਮੇਰਾ ਜੀਅ ਕਰਦੈ' ਵਿਚ ਮਨੁੱਖ ਦੇ ਮਨ ਦੀ ਭਟਕਣ ਦਾ ਹੇਰਵਾ ਸੀ। ਚਮਕੌਰ ਸਿੰਘ ਸੇਖੋਂ ਨੇ ਛੋਟੇ ਸਹਿਬਜ਼ਾਦਿਆਂ ਦੇ ਸ਼ਹੀਦੀ ਸਾਕੇ ਵਿਚੋਂ 'ਸਾਹਿਬਜ਼ਾਦਿਆ ਦੀ ਸੂਬੇ ਅੱਗੇ ਪੇਸ਼ੀ' ਦਾ ਪ੍ਰਸੰਗ ਕਵੀਸ਼ਰੀ ਰੂਪ ਵਿਚ ਸੁਣਾਇਆ। ਸ਼ਾਹਗੀਰ ਗਿੱਲ ਦੀ ਕਵਿਤਾ 'ਮੁਹੱਬਤ' ਵਿਚ ਲੀਰੋ ਲੀਰ ਹੋਈ ਮੁਹੱਬਤ ਦਾ ਵਿਰਲਾਪ ਸੀ। ਜਰਨੈਲ ਸਿੰਘ ਸੇਖਾ ਨੇ ਆਪਣੀ ਕਵਿਤਾ 'ਭੀਸ਼ਮ ਦਾ ਪਛਤਾਵਾ' ਵਿਚ ਇਕੱਲਵਿਆ ਦੇ ਅੰਗੂਠਾ ਕੱਟੇ ਜਾਣ ਦੀ ਘਟਨਾ ਨੂੰ ਵੱਖਰੇ ਰੂਪ ਵਿਚ ਪੇਸ਼ ਕੀਤਾ। ਬਲਬੀਰ ਕੌਰ ਢਿੱਲੋਂ ਨੇ ਪੰਜਾਬ ਦੇ ਸੰਤਾਪ ਨੂੰ ਪ੍ਰਗਟਾਉਂਦੀ ਕਵਿਤਾ 'ਸਾਡੀ ਕਾਹਦੀ ਦੀਵਾਲੀ' ਸੁਣਾਈ। ਸੁਖ ਗੋਹਲਵੜ ਦੀ ਕਵਿਤਾ 'ਮੇਰਾ ਪੰਜਾਬ' ਵੀ ਪੰਜਾਬ ਦੀ ਤ੍ਰਾਸਦੀ ਹੀ ਬਿਆਨ ਕਰਦੀ ਸੀ। ਜੀਵਨ ਰਾਮਪੁਰੀ ਨੇ ਕਵਿਤਾ 'ਬਰਫੀਲੀ ਰਾਤ ਦੀ ਧੜਕਣ' ਵਿਚ ਬਰਫ ਦੇ ਵੱਖ ਵੱਖ ਰੂਪਾਂ ਨੂੰ ਬਿਆਨਦਿਆਂ ਬਰਫ ਨੂੰ ਕਈ ਪ੍ਰਤੀਕਾਂ ਵਿਚ ਬੰਨ੍ਹਿਆ।ਕਵੀ ਦਰਬਾਰ ਦਾ ਅਖੀਰਲਾ ਕਵੀ ਅੰਗ੍ਰੇਜ਼ ਸਿੰਘ ਬਰਾੜ ਸੀ ਜਿਸ ਨੇ ਬੀਤ ਗਏ ਸਾਲ ਦੇ ਉਤਰਾਵਾਂ ਚੜ੍ਹਾਵਾਂ ਦੀ ਵਿਆਖਿਆ ਕਰਦੀ ਕਵਿਤਾ ਪੜ੍ਹਨ ਮਗਰੋਂ ਕੁਝ ਸਾਹਿਤਕ ਬੋਲੀਆਂ ਵੀ ਸੁਣਾਈਆਂ। 
  ਦੋ ਘੰਟੇ ਵਿਚ ੨੬ ਕਵੀ ਭੁਗਤਾਉਣਾ ਦੋਹਾਂ ਸਟੇਜ ਸਕੱਤਰਾਂ ਲਈ ਇਕ ਚੈਲਿੰਜ ਸੀ। ਉਹਨਾਂ ਇਸ ਚੈਲਿੰਜ ਨੂੰ ਕਬੂਲ ਕਰਦਿਆਂ, ਬਿਨਾਂ ਕਿਸੇ ਭੂਮਿਕਾ ਤੋਂ ਕਵੀਆਂ ਨੂੰ ਵਾਰੀ ਵਾਰੀ ਸਰੋਤਿਆਂ ਦੇ ਰੂ-ਬ-ਰੂ ਕੀਤਾ ਅਤੇ ਕਵੀਆਂ ਨੇ ਵੀ ਬਿਨਾਂ ਕਿਸੇ ਵਿਆਖਿਆ ਦੇ ਆਪਣੀਆਂ ਕਵਿਤਵਾਂ ਪੜ੍ਹੀਆਂ। ਸਰੋਤਿਆਂ ਦੇ ਕਥਨ ਅਨੁਸਾਰ ਕਵੀ ਦਰਬਾਰ ਬਹੁਤ ਸਫਲ ਰਿਹਾ। ਅਖੀਰ ਵਿਚ ਸਕੱਤਰਾਂ ਵੱਲੋਂ ਪੰਜਾਬੀ ਬੋਲੀ ਤੇ ਪੰਜਾਬੀ ਸਾਹਿਤ ਨੂੰ ਬਣਦਾ ਸਥਾਨ ਦੇਣ ਲਈ ਲਾਇਬ੍ਰੇਰੀ ਪ੍ਰਬੰਧਕਾਂ ਦਾ ਧੰਨਵਾਦ ਕਰਨ ਉਪਰੰਤ ਕ੍ਰਿਸਮਸ ਦੀਆਂ ਸ਼ੁਭ ਇਛਾਵਾਂ ਸਾਂਝੀਆਂ ਕਰਨ ਅਤੇ ਨਵੇਂ ਸਾਲ ਨੂੰ ਜੀ ਆਇਆਂ ਕਹਿਦਿਆਂ ਕਵੀ ਦਰਬਾਰ ਦੀ ਸਮਾਪਤੀ ਕੀਤੀ ਗਈ।