ਮਨ ਦੀ ਦੁਵਿਧਾ (ਕਵਿਤਾ)

ਦਿਲਜੋਧ ਸਿੰਘ   

Email: diljodh@yahoo.com
Address:
Wisconsin United States
ਦਿਲਜੋਧ ਸਿੰਘ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


buy elavil uk

buy antidepressants uk click buy amitriptyline uk

ਕਿੰਨਾ ਖੋਇਆ , ਕੀ ਕੁੱਝ  ਪਾਇਆ ,
ਲੇੱਖਾ ਕੀਤਾ  ਸਮਝ  ਨਾਂ  ਆਇਆ ।
ਪਿੱਛੇ  ਮੁੜ  ਕੇ ਝਾਤੀ  ਮਾਰੀ  ,
ਆਪਣੇ ਨੂੰ  ਮੈਂ ਇਕੱਲਾ  ਪਾਇਆ ।
ਪੈਰਾਂ ਦੇ ਸੱਭ  ਚਿੰਨ  ਵੀ ਮਿਟ ਗਏ ,
ਗਵਾਚ  ਗਿਆ  ਉਹ ਵੀ ਸਰਮਾਇਆ ।
ਇਕ ਤਾਰੇ ਦੀ ਕੰਨੀ  ਫੜ ਲਈ ,
ਟੁੱਟ ਕੇ ਉਹ  ਵੀ ਨਜ਼ਰ ਨਾਂ  ਆਇਆ ।
ਆਪਣਾ  ਲਿਖਿਆ  ਫਿਰ ਤੋਂ  ਪੜ ਕੇ ,
ਲਫ਼ਜ਼ਾਂ ਦਾ ਚਿਹਰਾ  ਸ਼ਰਮਾਇਆ ।
ਹੋਲੀ ਹੋਲੀ  ਫਿੱਕੇ  ਪੈ ਗਏ ,
ਸਮਿਆਂ  ਨੇ ਹਰ ਖ਼ਾਬ  ਹਰਾਇਆ ।
ਝੂਠ ਤਰੀਖਾਂ  ਪੱਲੇ  ਬੱਨ  ਕੇ ,
ਵਿੱਚ  ਉਡੀਕਾਂ  ਫਰੇਬ  ਹੰਢਾਇਆ ।
ਮੇਲ  ਦਾ ਇਕ ਕੌੜਾ  ਸੱਚ  ਵੀ  ,
ਵਿਛੜਣ  ਦਾ ਪੱਲ ਨਾਲ  ਲਿਆਇਆ ।
ਬੁੱਝੇ  ਤਾਰੇ  ਮੁੱਠ ਵਿੱਚ ਫੱੜ ਲਏ ,
ਚੰਨ  ਰਿਸ਼ਮਾਂ ਲਈ  ਹੱਥ  ਵਧਾਇਆ ।
ਜੀਵਨ  ਵਿੱਚ  ਜਿਤ ਹਰ  ਦੀ ਦੁਵਿੱਧਾ ,
ਝੂੱਠੇ  ਭਰਮਾਂ  ਮੰਨ  ਭਰਮਾਇਆ  ।

------------------------------------------