ਖ਼ਬਰਸਾਰ

  •    ਦੁਲੇ ਦਾ ਗ਼ਜ਼ਲ ਸੰਗ੍ਰਹਿ ਬੰਦ-ਬੰਦ ਲੋਕ ਅਰਪਣ / ਗ਼ਜ਼ਲ ਮੰਚ ਫਿਲੌਰ (ਲੁਧਿਆਣਾ)
  •    ਡਾ. ਦਰਸ਼ਨ ਸਿੰਘ 'ਆਸ਼ਟ' ਤੀਜੀ ਵਾਰ ਪ੍ਰਧਾਨ ਚੁਣੇ ਗਏ / ਪੰਜਾਬੀ ਸਾਹਿਤ ਸਭਾ ਰਜਿ. ਪਟਿਆਲਾ
  •    ਵਿਸ਼ਵ ਪੰਜਾਬੀ ਸਾਹਿੱਤ ਵਿਚਾਰ ਮੰਚ ਦੀ ਇਕੱਤਰਤਾ / ਵਿਸ਼ਵ ਪੰਜਾਬੀ ਸਾਹਿੱਤ ਵਿਚਾਰ ਮੰਚ
  •    "ਕਲਮ ਦਾ ਨੇਤਰ" ਦਾ ਵਿਮੋਚਨ ਸਮਾਗਮ / ਸਰਬ ਕਲਾ ਦਰਪਣ ਪੰਜਾਬ(ਰਜਿ.) ਪਟਿਆਲਾ
  •    ਪ੍ਰੋ. ਕੁਲਵੰਤ ਸਿੰਘ ਗਰੇਵਾਲ ਦਾ ਸਨਮਾਨ / ਪੰਜਾਬੀ ਸਾਹਿਤ ਸਭਾ ਰਜਿ. ਪਟਿਆਲਾ
  •    ਕਾਫ਼ਲੇ ਨੇ ਛੁੱਟੀਆਂ ਦੇ ਜਸ਼ਨ ਵਿੱਚ ਮਨਾਏ / ਪੰਜਾਬੀ ਕਲਮਾਂ ਦਾ ਕਾਫ਼ਲਾ, ਟਰਾਂਟੋ
  •    ਪੁਸਤਕ 'ਕਲਮ ਕਾਫ਼ਲਾ' ਦਾ ਲੋਕ ਅਰਪਣ / ਪੰਜਾਬੀ ਸਾਹਿਤ ਸਭਾ ਰਜਿ. ਪਟਿਆਲਾ
  •    ਸਾਹਤਿਕ ਸੱਥ ਘੋਲੀਆ ਕਲਾਂ ਵੱਲੋਂ ਤੀਜਾ ਕਵੀ ਦਰਬਾਰ / ਸਾਹਤਿਕ ਸੱਥ ਘੋਲੀਆ ਕਲਾਂ
  •    ਅਮਿੱਟ ਯਾਦ ਛੱਡ ਗਿਆ ਇਟਲੀ ਦਾ ਤੀਸਰਾ ਸਾਹਿਤਕ ਸਮਾਗਮ / ਸਾਹਿਤ ਸੁਰ ਸੰਗਮ ਸਭਾ ਇਟਲੀ
  • ਸ਼ਰਾਰਤੀ ਚੂਹਾ (ਬਾਲ ਕਹਾਣੀ) (ਕਹਾਣੀ)

    ਇਕਬਾਲ ਸਿੰਘ ਹਮਜਾਪੁਰ   

    Email: iqbalhamjapur@gmail.com
    Cell: +91 94165 92149
    Address: ਹਮਜਾਪੁਰ, ਤਹਿ. ਰਤੀਆ
    ਫਤਿਆਬਾਦ India 125051
    ਇਕਬਾਲ ਸਿੰਘ ਹਮਜਾਪੁਰ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


    get naltrexone pills

    naltrexone for alcoholism celticcodingsolutions.com cheap naltrexone uk
    ਬੱਚਿਓ! ਜੰਗਲ ਵਿਚ ਇਕ ਹਾਥੀ ਰਹਿੰਦਾ ਸੀ। ਜੰਗਲ ਵਿਚ ਜਿੱਥੇ ਹਾਥੀ ਰਹਿੰਦਾ ਸੀ, ਉਥੇ ਇਕ ਚੂਹਾ ਵੀ ਰਹਿੰਦਾ ਸੀ। ਚੂਹਾ ਬੇਹਦ ਸ਼ਰਾਰਤੀ ਸੀ। ਚੂਹਾ ਨਿੱਕਾ-ਵੱਡਾ ਨਹੀਂ ਵੇਖਦਾ ਸੀ ਤੇ ਜੰਗਲ ਦੇ ਸਾਰੇ ਦੂਸਰੇ ਜਾਨਵਰਾਂ ਨਾਲ ਸ਼ਰਾਰਤਾਂ ਕਰਦਾ ਰਹਿੰਦਾ ਸੀ। ਚੂਹਾ ਹਾਥੀ ਦਾ ਵੀ ਲਿਹਾਜ ਨਹੀਂ ਕਰਦਾ ਸੀ। ਉਹ ਹਾਥੀ ਨਾਲ ਵੀ ਸ਼ਰਾਰਤਾਂ ਕਰਦਾ ਰਹਿੰਦਾ ਸੀ। ਚੂਹਾ ਸੱਤੇ ਪਏ ਹਾਥੀ ਦੇ ਉਪਰ ਚੜ੍ਹ ਕੇ ਨੱਚਣ ਲੱਗ ਪੈਂਦਾ ਤੇ ਹਾਥੀ ਦੀ ਨੀਂਦ ਖਰਾਬ ਹੋ ਜਾਂਦੀ। ਹਾਥੀ ਚੂਹੇ ਨੂੰ ਵਾਰ ਵਾਰ ਸਮਝਾਉਂਦਾ ਤੇ ਉਸਨੂੰ ਸ਼ਰਾਰਤਾਂ ਤੋਂ ਬਾਜ ਆ ਜਾਣ ਲਈ ਆਖਦਾ, ਪਰ ਚੂਹਾ ਬੇਹਦ ਢੀਠ ਤੇ ਨਿਕੰਮਾ ਸੀ। ਚੂਹਾ, ਹਾਥੀ ਦੀ ਇਕ ਨਾ ਸੁਣਦਾ। ਜੰਗਲ ਦੇ ਰਾਜੇ ਸੇæਰ ਨਾਲ ਦੋਸਤੀ ਹੋਣ ਕਰਕੇ ਚੂਹਾ ਮਨਮਾਨੀ ਕਰਦਾ ਸੀ।
    ਇਕ ਵਾਰ ਜਦੋਂ ਜੰਗਲ ਦਾ ਰਾਜਾ ਸੇæਰ ਸ਼ਿਕਾਰੀਆਂ ਦੇ ਜ਼ਾਲ ਵਿਚ ਫਸ ਗਿਆ ਸੀ, ਉਦੋਂ ਚੂਹੇ ਨੇ ਆਪਣੀਆਂ ਦੰਦੀਆਂ ਨਾਲ ਜ਼ਾਲ ਕੱਟ ਕੇ ਸੇæਰ ਨੂੰ ਸ਼ਿਕਾਰੀਆਂ ਦੇ ਚੁੰਗਲ ਵਿੱਚੋਂ ਮੁਕਤ ਕਰਵਾ ਦਿੱਤਾ ਸੀ ਤੇ ਸੇæਰ ਚੂਹੇ ਦੀ ਲਿਆਕਤ 'ਤੇ ਬੇਹਦ ਖੁਸ਼ ਹੋਇਆ ਸੀ।
    "ਚੂਹੇ ਭਰਾ! ਜੰਗਲ ਵਿਚ ਜੇ ਕੋਈ ਤੈਨੂੰ ਤੰਗ ਕਰੇ ਤਾਂ ਮੈਨੂੰ ਯਾਦ ਕਰ ਲਵੀਂ। ਇਸ ਜੰਗਲ ਵਿਚ ਕੋਈ ਤੇਰਾ ਵਾਲ ਵੀ ਵਿੰਗਾ ਨਹੀਂ ਕਰ ਸਕਦਾ।" ਜੰਗਲ ਦੇ ਰਾਜੇ ਸੇæਰ ਨੇ ਚੂਹੇ ਨੂੰ ਥਾਪੀ ਦਿੰਦੇ ਹੋਏ ਆਖਿਆ ਸੀ ਤੇ ਸੇæਰ ਦੀ ਥਾਪਣਾ ਨਾਲ ਚੂਹਾ ਆਪਣੇ-ਆਪ ਨੂੰ ਜੰਗਲ ਦਾ ਰਾਜਾ ਹੀ ਸਮਝਣ ਲੱਗ ਪਿਆ ਸੀ। ਚੂਹੇ ਦਾ 'ਉਲਟਾ ਚੋਰ ਕੋਤਵਾਲ ਨੂੰ ਡਾਂਟੇ' ਵਾਲਾ ਹਿਸਾਬ ਬਣ ਗਿਆ ਸੀ। ਚੂਹਾ ਜੰਗਲ ਦੇ ਸਾਰੇ ਜਾਨਵਰਾਂ ਨੂੰ ਤੰਗ ਕਰਦਾ ਸੀ ਤੇ ਜਿਹੜਾ ਹੀਲ-ਹੁੱਜਤ ਕਰਦਾ, ਉਸਨੂੰ ਜੰਗਲ ਦੇ ਰਾਜੇ ਸੇæਰ ਕੋਲ ਸ਼ਿਕਾਇਤ ਲਾਉਣ ਦਾ ਡਰਾਵਾ ਦਿੰਦਾ।
    ਚੂਹਾ ਸ਼ਰਾਰਤੀ ਹੀ ਨਹੀਂ ਚਲਾਕ ਵੀ ਬਹੁਤ ਸੀ। ਬਿੱਲੀ ਨੂੰ ਉਹ ਭੁੱਲਕੇ ਵੀ ਨਹੀਂ ਛੇੜਦਾ ਸੀ ਤੇ ਹਾਥੀ ਨੂੰ ਉਹ ਸਭ ਤੋਂ ਵੱਧ ਤੰਗ ਕਰਦਾ ਸੀ। ਬਿੱਲੀ ਨੂੰ ਵੇਖਣ ਸਾਰ ਚੂਹਾ ਖੁੱਡ ਵਿਚ ਵੜ੍ਹ ਜਾਂਦਾ ਸੀ। ਚੂਹੇ ਨੂੰ ਪਤਾ ਸੀ ਕਿ ਬਿੱਲੀ ਉਸ ਤੋਂ ਵੀ ਫੁਰਤੀਲੀ ਹੈ ਤੇ ਬਿੱਲੀ ਨੇ ਝਪਟਾ ਮਾਰ ਕੇ ਉਸਨੂੰ ਦਬੋਚ ਲੈਣਾ। ਉਂਜ ਵੀ ਉਹ ਬਿੱਲੀ ਦੀ ਸ਼ਿਕਾਇਤ ਸੇæਰ ਕੋਲ ਨਹੀਂ ਲਾ ਸਕਦਾ ਸੀ। ਕਿਉਂਕਿ ਬਿੱਲੀ ਸੇæਰ ਦੀ ਮਾਸੀ ਸੀ।
    ਚਲਾਕ ਤੇ ਸ਼ਰਾਰਤੀ ਚੂਹਾ, ਹਾਥੀ ਨੂੰ ਸਭ ਤੋਂ ਵੱਧ ਤੰਗ ਕਰਦਾ ਸੀ। ਚੂਹਾ ਚੰਗੀ ਤਰ੍ਹਾਂ ਜਾਣਦਾ ਸੀ ਕਿ ਭਾਰਾ ਸਰੀਰ ਹੋਣ ਕਰਕੇ ਹਾਥੀ ਸਭ ਜਾਨਵਰਾਂ ਤੋਂ ਘੱਟ ਫੁਰਤੀਲਾ ਹੈ ਤੇ ਹਾਥੀ ਉਸਦਾ ਕੁਝ ਨਹੀਂ ਵਿਗਾੜ ਸਕਦਾ।
    ਚੂਹਾ ਸੁੱਤੇ ਪਏ ਹਾਥੀ ਦੀ ਪਿੱਠ 'ਤੇ ਚੜ੍ਹਕੇ ਨੱਚਦਾ-ਟੱਪਦਾ ਤੇ ਭੱਜ ਕੇ ਦਰੱਖਤ ਉਤੇ ਚੜ੍ਹ ਜਾਂਦਾ। ਹਾਥੀ ਨੂੰ ਚੂਹੇ 'ਤੇ ਬੇਹਦ ਗੁੱਸਾ ਆਉਂਦਾ ਪਰ ਹਾਥੀ ਚੂਹੇ ਦਾ ਕੁਝ ਨਹੀਂ ਵਿਗਾੜ ਸਕਦਾ ਸੀ। ਚੂਹਾ ਵਧੇਰੇ ਫੁਰਤੀਲਾ ਹੋਣ ਕਰਕੇ ਹਾਥੀ ਦੇ ਕਾਬੂ ਨਹੀਂ ਸੀ ਆ ਸਕਦਾ।
    ਹਾਥੀ ਤੰਗ ਆ ਕੇ ਕੋਈ ਅਜਿਹੀ ਤਰਤੀਬ ਸੋਚਣ ਲੱਗਾ। ਜਿਸ ਨਾਲ ਚੂਹਾ ਉਸਨੂੰ ਤੇ ਹੋਰ ਜਾਨਵਰਾਂ ਨੂੰ ਤੰਗ ਕਰਨਾ ਛੱਡ ਦੇਵੇ। ਹਾਥੀ ਕਈ ਦਿਨ ਸੋਚਦਾ ਰਿਹਾ ਤੇ ਕਈ ਦਿਨ ਸੋਚਣ ਤੋਂ ਬਾਅਦ ਹਾਥੀ ਨੇ ਚੂਹੇ ਨੂੰ ਸਬਕ ਸਿਖਾਉਣ ਦੀ ਜੁਗਤ ਬਣਾ ਲਈ।
    ਹੁਣ ਹਾਥੀ ਬਿੱਲੀ ਦੀ ਇੰਤਜ਼ਾਰ ਕਰਨ ਲੱਗਾ। ਬਿੱਲੀ ਕਦੇ-ਕਦਾਈਂ ਹੀ ਇਧਰ ਗੇੜਾ ਮਾਰਦੀ ਸੀ।
    ਕਈ ਦਿਨਾਂ ਬਾਅਦ ਜਦੋਂ ਬਿੱਲੀ ਆਈ ਤਾਂ ਬਿੱਲੀ ਨੂੰ ਵੇਖਕੇ ਚੂਹਾ ਭੱਜ ਕੇ ਖੁੱਡ ਵਿਚ ਵੜ੍ਹ ਗਿਆ ਤੇ ਚੂਹੇ ਨੂੰ ਖੁੱਡ ਵਿਚ ਵੜਦਿਆਂ ਵੇਖਕੇ ਹਾਥੀ ਦੀ ਖੁਸ਼ੀ ਦੀ ਕੋਈ ਸੀਮਾ ਨਾ ਰਹੀ। ਚੂਹੇ ਨੂੰ ਨਸੀਹਤ ਦੇਣ ਲਈ ਬਣਾਈ ਉਸਦੀ ਸਕੀਮ ਨੇ ਹੁਣ ਰੰਗ ਵਿਖਾਉਣਾ ਸੀ।
    ਹਾਥੀ ਭੱਜ ਕੇ ਆਪਣੀ ਸੁੰਢ ਛੱਪੜ 'ਚੋਂ ਗੰਦੇ ਪਾਣੀ ਨਾਲ ਭਰ ਲਿਆਇਆ ਤੇ ਹਾਥੀ ਨੇ ਚੂਹੇ ਦੀ ਖੁੱਡ ਪਾਣੀ ਨਾਲ ਭਰਨੀ ਸੁæਰੂ ਕਰ ਦਿੱਤੀ। ਹੁਣ ਚੂਹਾ ਮੁਸੀਬਤ ਵਿਚ ਫਸ ਗਿਆ। ਚੂਹਾ ਜੇ ਖੁੱਡ ਵਿਚ ਰਹਿੰਦਾ ਸੀ ਤੇ ਡੁੱਬਦਾ ਸੀ। ਜੇ ਉਹ ਬਾਹਰ ਨਿਕਲਦਾ ਸੀ ਤਾਂ ਬਿੱਲੀ ਨੇ ਦਬੋਚ ਲੈਣਾ ਸੀ।
    ਖੁੱਡ ਵਿਚ ਪਾਣੀ ਲਗਾਤਾਰ ਵਧਦਾ ਜਾ ਰਿਹਾ ਸੀ। 
    "ਇਸ ਤਰ੍ਹਾਂ ਡੁਬਕੇ ਮਰਨ ਨਾਲੋਂ ਤੇ ਬਾਹਰ ਨਿਕਲਣਾ ਚੰਗਾ ਹੈ। ਬਾਹਰ ਸ਼ਾਇਦ ਬਿੱਲੀ ਦੇ ਕਾਬੂ ਨਾ ਹੀ ਆਵਾਂ।" ਚੂਹੇ ਨੇ ਸੋਚਿਆ ਤੇ ਉਹ ਖੁੱਡ 'ਚੋਂ ਨਿਕਲਣ ਦੀ ਤਿਆਰੀ ਕਰਨ ਲੱਗਾ।
    ਹਾਥੀ ਬੇਹਦ ਸਮਝਦਾਰ ਸੀ। ਹਾਥੀ ਭਾਵੇਂ ਚੂਹੇ ਤੋਂ ਬੇਹਦ ਦੁਖੀ ਸੀ, ਫਿਰ ਵੀ ਉਹ ਚੂਹੇ ਨੂੰ ਮਾਰਨਾ ਨਹੀਂ ਸੀ ਚਾਹੁੰਦਾ। ਹਾਥੀ ਸਿਰਫ਼ ਚੂਹੇ ਨੂੰ ਸਿੱਧੇ ਰਾਹ ਪਾਉਣਾ ਚਾਹੁੰਦਾ ਸੀ। ਇਸ ਕਰਕੇ ਜਦੋਂ ਚੂਹਾ ਖੁੱਡ ਵਿੱਚੋਂ ਬਾਹਰ ਨਿਕਲਿਆ ਤੇ ਹਾਥੀ ਨੇ ਫਟਾਫਟ ਆਪਣਾ ਕੰਨ ਅੱਗੇ ਕਰ ਦਿੱਤਾ। ਚੂਹਾ ਛਾਲ ਮਾਰ ਕੇ ਹਾਥੀ ਦੇ ਕੰਨ ਵਿਚ ਵੜ੍ਹ ਗਿਆ ਤੇ ਬਿੱਲੀ ਤੋਂ ਬੱਚ ਗਿਆ। ਚੂਹੇ ਦੀ ਮਸ੍ਹਾਂ ਜਾਨ ਵਿਚ ਜਾਨ ਆਈ। ਚੂਹੇ ਨੇ ਕੰਨਾਂ ਨੂੰ ਹੱਥ ਲਾਇਆ ਤੇ ਉਸਨੇ ਅੱਗੇ ਤੋਂ ਕਿਸੇ ਵੀ ਜਾਨਵਰ ਨੂੰ ਤੰਗ ਨਾ ਕਰਨ ਦਾ ਫੈਸਲਾ ਕਰ ਲਿਆ।