ਮੇਰੀ ਜ਼ਿੰਦਗੀ ਦੀ ਕਿਤਾਬ
(ਕਵਿਤਾ)
accutane without birth control reddit
buy accutane 10mg uk
online cheap accutane
ਮੇਰੀ ਜ਼ਿੰਦਗੀ ਦੀ ਕਿਤਾਬ ਦਾ
ਹਰ ਕਿੱਸਾ ਅਧੂਰਾ ਏ ,
ਜਦ ਵੀ ਕਲਮ ਮੇਰੀ ਕੋਸ਼ਿਸ਼ ਕਰਦੀ ਹੈ
ਕਿ ਕਿਸੇ ਕਹਾਣੀ ਦੇ ਆਗ਼ਾਜ਼ ਨੂੰ
ਇਕ ਸੁੰਦਰ ਅੰਤ ਮਿਲ ਜਾਵੇ
ਤਾਂ ਇਹ ਮੇਰੀ ਤਕਦੀਰ ਨੂੰ
ਗਵਾਰਾ ਨਹੀਂ ਹੁੰਦਾ ,
ਅਤੇ ਨਾਂ ਹੀ ਵਕਤ ਨੂੰ ....
ਮੇਰੀ ਕਹਾਣੀ ਵਿਚਲੇ ਕਿਰਦਾਰਾਂ ਨੂੰ
ਅਕਸਰ ਵਕਤ ਦੀ ਥੋੜ ਹੁੰਦੀ ਏ ...
ਤੇ ਓਹ ਮੁਖ ਕਿਰਦਾਰ ਭਾਵ 'ਮੈਂ' ਨੂੰ
ਅਲਵਿਦਾ ਆਖ ਚਲੇ ਜਾਂਦੇ ਨੇ ,
ਦੂਰ ਕਿਧਰੇ ਅਨਜਾਣ ਗੁਮਨਾਮ ਜਗਾਹ
ਇਸ ਕਦਰ ਬੇਪਰਵਾਹ ਹੁੰਦੇ ਨੇ ਓਹ ।
ਮੇਰੀ ਜ਼ਿੰਦਗੀ ਦੀ ਕਿਤਾਬ ਦੇ
ਕੋਰੇ ਪੰਨੇ ਕੋਰੇ ਰਹ ਜਾਂਦੇ ਨੇ ...
ਤੇ ਇਕ ਹੋਰ ਕਿੱਸਾ
ਰੋਂਦਾ ਵਿਲਕਦਾ
ਆਪਣੇ ਅੰਜਾਮ ਨੂੰ ਉਡੀਕਦਾ
ਅਧੂਰਾ ਹੋਣ ਦੇ ਬਾਵਜੂਦ
ਜ਼ਿੰਦਗੀ ਦੀ ਅਮਿਟ ਯਾਦ ਬਣਕੇ ਰਹ ਜਾਂਦਾ ਹੈ ...
ਹਮੇਸ਼ਾ ਲਈ ....ਸ਼ਾਇਦ ਜ਼ਿੰਦਗੀ ਤਕ
ਜਾਂ ਫਿਰ ਮੌਤ ਤਕ ....