ਖ਼ਬਰਸਾਰ

  •    ਦੁਲੇ ਦਾ ਗ਼ਜ਼ਲ ਸੰਗ੍ਰਹਿ ਬੰਦ-ਬੰਦ ਲੋਕ ਅਰਪਣ / ਗ਼ਜ਼ਲ ਮੰਚ ਫਿਲੌਰ (ਲੁਧਿਆਣਾ)
  •    ਡਾ. ਦਰਸ਼ਨ ਸਿੰਘ 'ਆਸ਼ਟ' ਤੀਜੀ ਵਾਰ ਪ੍ਰਧਾਨ ਚੁਣੇ ਗਏ / ਪੰਜਾਬੀ ਸਾਹਿਤ ਸਭਾ ਰਜਿ. ਪਟਿਆਲਾ
  •    ਵਿਸ਼ਵ ਪੰਜਾਬੀ ਸਾਹਿੱਤ ਵਿਚਾਰ ਮੰਚ ਦੀ ਇਕੱਤਰਤਾ / ਵਿਸ਼ਵ ਪੰਜਾਬੀ ਸਾਹਿੱਤ ਵਿਚਾਰ ਮੰਚ
  •    "ਕਲਮ ਦਾ ਨੇਤਰ" ਦਾ ਵਿਮੋਚਨ ਸਮਾਗਮ / ਸਰਬ ਕਲਾ ਦਰਪਣ ਪੰਜਾਬ(ਰਜਿ.) ਪਟਿਆਲਾ
  •    ਪ੍ਰੋ. ਕੁਲਵੰਤ ਸਿੰਘ ਗਰੇਵਾਲ ਦਾ ਸਨਮਾਨ / ਪੰਜਾਬੀ ਸਾਹਿਤ ਸਭਾ ਰਜਿ. ਪਟਿਆਲਾ
  •    ਕਾਫ਼ਲੇ ਨੇ ਛੁੱਟੀਆਂ ਦੇ ਜਸ਼ਨ ਵਿੱਚ ਮਨਾਏ / ਪੰਜਾਬੀ ਕਲਮਾਂ ਦਾ ਕਾਫ਼ਲਾ, ਟਰਾਂਟੋ
  •    ਪੁਸਤਕ 'ਕਲਮ ਕਾਫ਼ਲਾ' ਦਾ ਲੋਕ ਅਰਪਣ / ਪੰਜਾਬੀ ਸਾਹਿਤ ਸਭਾ ਰਜਿ. ਪਟਿਆਲਾ
  •    ਸਾਹਤਿਕ ਸੱਥ ਘੋਲੀਆ ਕਲਾਂ ਵੱਲੋਂ ਤੀਜਾ ਕਵੀ ਦਰਬਾਰ / ਸਾਹਤਿਕ ਸੱਥ ਘੋਲੀਆ ਕਲਾਂ
  •    ਅਮਿੱਟ ਯਾਦ ਛੱਡ ਗਿਆ ਇਟਲੀ ਦਾ ਤੀਸਰਾ ਸਾਹਿਤਕ ਸਮਾਗਮ / ਸਾਹਿਤ ਸੁਰ ਸੰਗਮ ਸਭਾ ਇਟਲੀ
  • ਸੰਪਾਦਿਤ ਕਹਾਣੀ ਸੰਗ੍ਰਿਹ - ਨਸੀਬ (ਪੁਸਤਕ ਪੜਚੋਲ )

    ਨਿਰੰਜਨ ਬੋਹਾ    

    Email: niranjanboha@yahoo.com
    Cell: +91 89682 82700
    Address: ਪਿੰਡ ਤੇ ਡਾਕ- ਬੋਹਾ
    ਮਾਨਸਾ India
    ਨਿਰੰਜਨ ਬੋਹਾ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


    dosis

    ldn azpodcast.azurewebsites.net naltrexon

    alcoholism treatment uk

    alcoholism treatment uk click here order naltrexone pills

    ਨਸੀਬ ( ਕਹਾਣੀ ਸੰਗ੍ਰਿਹ) 
    ਸੰਪਾਦਕ- ਇਕਵਾਕ ਸਿੰਘ ਪੱਟੀ
    ਪੰਨੇ-੧੧੨  ਮੁੱਲ- ੧੦੦ ਰੁਪਏ
    ਪ੍ਰਕਾਸ਼ਕ- ਰਤਨ ਬ੍ਰਦਰਜ਼, ਅੰਮ੍ਰਿਤਸਰ।
    'ਨਸੀਬ' ਨੌ-ਜਵਾਨ ਲੇਖਕ ਇਕਵਾਕ ਸਿੰਘ ਪੱਟੀ ਵੱਲੋਂ ਸੰਪਾਦਿਤ ਕਹਾਣੀ ਸੰਗ੍ਰਿਹ ਹੈ ਜਿਸ ਵਿਚ ਅੱਠ ਕਹਾਣੀ ਲੇਖਕਾਂ ਦੀਆਂ ਸਤਾਰਾਂ ਕਹਾਣੀਆ ਸ਼ਾਮਿਲ ਹਨ। ਸੰਗ੍ਰਿਹ ਵਿਚ ਸ਼ਾਮਿਲ ਸੰਪਾਦਕ ਸਮੇਤ ਸਾਰੇ ਹੀ ਕਹਾਣੀਕਾਰ ਅਜੇ ਪੰਜਾਬੀ ਕਹਾਣੀ ਦੇ ਖੇਤਰ ਵਿਚ ਆਪਣਾ ਨਾਂ- ਥਾਂ ਬਨਾਉਣ ਲਈ ਸੰਘਰਸ਼ਸ਼ੀਲ ਹਨ । ਭਾਵੇਂ ਨੌਜਵਾਨ ਲੇਖਕਾਂ ਦੀਆ ਇਹ ਕਹਾਣੀਆਂ ਆਪਣੇ ਸਰਲ ਬਿਰਤਾਂਤਕੀ ਸੰਗਠਨ ਤੇ ਇਕਹਰੀ ਬਣਤਰ ਕਾਰਨ ਨਵੀਂ ਪੰਜਾਬੀ ਕਹਾਣੀ ਨਾਲੋਂ ਥੋੜਾ ਵਿੱਥ ਤੇ ਖੜ੍ਹੀਆ ਹਨ ਪਰ ਇਹਨਾਂ ਦੀ ਮਾਨਵਾਤਾਵਾਦੀ ਸੁਰ ਪਾਠਕੀ ਬਿਰਤੀਆਂ ਤੇ ਹਾਂ-ਪੱਖੀ ਪ੍ਰਭਾਵ ਪਾਉਂਦੀ ਹੈ। ਇਹ ਕਹਾਣੀਆ ਮਨੁੱਖਤਾਵਾਦੀ ਰਾਹਾ ਤੋਂ ਭਟਕ ਚੁੱਕੀ ਅਜੋਕੀ ਮਨੁੱਖੀ ਜੀਵਨ ਜਾਂਚ ਤੇ ਵਿਚਾਰਧਾਰਾ ਦਾ ਮਾਨਵੀਕਰਨ ਕਰਕੇ ਸਮਾਜ ਦਾ ਪੁਨਰ ਨਿਰਮਾਨ ਕਰਨ ਵਿਚ ਆਪਣਾ ਯੋਗਦਾਨ ਪਾਉਣ ਵਿਚ ਸਹਾਈ ਬਣਦੀਆ ਹਨ।
    ਸੰਗ੍ਰਿਹ ਵਿਚ ਸ਼ਾਮਿਲ ਇਕਵਾਕ ਸਿੰਘ ਪੱਟੀ ਦੀ ਕਹਾਣੀ 'ਤੇ ਉਹ ਵਿੱਛੜ ਗਏ' ਉਹਨਾਂ ਸਮਾਜਿਕ ਕੀਮਤਾਂ ਨੂੰ ਬਦਲਣ ਦੀ ਚੇਤਨਾ ਪੈਦਾ ਕਰਦੀ  ਹੈ ਜਿਹੜੀਆਂ ਵਿਆਹ ਬੰਧਨ ਵਿਚ ਬੰਨ੍ਹੇ ਜਾਣ ਵਾਲੇ ਜੋੜੇ ਦੀ ਬੌਧਿਕ ਸਮਾਨਤਾ ਨਾਲੋਂ ਦਾਜ ਦਹੇਜ ਨੂੰ  ਵਧੇਰੇ ਅਹਿਮੀਅਤ ਦੇਂਦੀਆਂ ਹਨ। ਉਸ ਦੀ ਦੂਜੀ ਕਹਾਣੀ 'ਸੁਚੱਜੀ ਨੂੰਹ' ਵੀ ਇਸੇ ਸੋਚ ਨੂੰ ਹੋਰ ਵਿਸਥਾਰ ਦੇਂਦੀ ਹੈ । ਵਰਿੰਦਰ ਅਜ਼ਾਦ ਦੀ ਕਹਾਣੀ 'ਗਰੀਬੀ' ਅਨੁਸਾਰ ਦੇਸ਼ ਦੀ ਮੌਜੂਦਾ ਆਰਥਕ ਵਿਵਸਥਾ ਨੇ ਸਾਧਨ ਹੀਣ ਤੇ ਗਰੀਬ ਲੋਕਾਂ ਕੋਲੋਂ ਮਨੁੱਖੀ ਢੰਗ ਨਾਲ ਜਿਉਣ ਦੇ ਸਾਰੇ ਅਧਿਕਾਰ ਖੋਹ ਲਏ ਹਨ। ਉਸ ਦੀ ਦੂਜੀ ਕਹਾਣੀ 'ਹਾਰ-ਜਿੱਤ' ਮਰਦ ਪ੍ਰਧਾਨ ਸਮਾਜ ਦੀਆਂ ਜਿਆਦਤੀਆਂ ਸਹਿਣ ਕਰ ਰਹੀਆਂ ਔਰਤਾਂ ਨੂੰ ਆਪਣੇ ਨਾਲ ਹੋ ਰਹੇ ਜ਼ਬਰ-ਜੁਲਮ ਵਿਰੁਧ  ਲੜਣ ਦੀ ਪ੍ਰੇਰਣਾ ਦੇਂਦੀ ਹੈ।


    ਸੰਦੀਪ ਕੌਰ ਦੀਆਂ ਕਹਾਣੀਆ 'ਕਰਮੋ' ਤੇ 'ਨੂਰਾਂ' ਅਜੋਕੇ ਪੂੰਜੀਵਾਦੀ ਯੁਗ ਦੇ ਵਿਅਕਤੀਵਾਦੀ ਵਰਤਾਰੇ ਵੱਲੋਂ ਮਨੁੱਖ ਤੇ ਮਨੁੱਖਤਾ ਨੂੰ ਪਹੁੰਚਾਏ ਜਾ ਰਹੇ ਨੁਕਸਾਨ 'ਤੇ ਚਿੰਤਾਂ ਵਿਅਕਤ ਕਰਦੀਆਂ ਹਨ। ਕਹਾਣੀ 'ਨੂਰਾਂ' ਅਨੁਸਾਰ ਸਮਾਜਿਕ ਰਿਸ਼ਤੇ ਹੁਣ ਗਿਰਾਵਟ ਦੇ ਉਸ ਪੜਾਅ ਤੇ ਪਹੁੰਚ ਗਏ ਹਨ ਜਿੱਥੇ ਇੱਕ ਭਰਾ ਆਪਣੇ ਵਿਅਕਤੀਗਤ ਹਿੱਤਾਂ ਕਾਰਨ ਆਪਣੀ ਮਾਸੂਮ ਤੇ ਨਿਰਦੋਸ਼ ਭੈਣ ਦਾ ਕਤਲ ਵੀ ਕਰ ਸਕਦਾ ਹੈ। ਤਰਲੋਕ ਸਿੰਘ ਹੁੰਦਲ ਦੀ ਕਹਾਣੀ 'ਪਿਉ ਸਿੱਖਰ ਦੁਪਿਹਰ' ਤੇ ਅਮਨਦੀਪ ਲੱਕੀ ਦੀ ਕਹਾਣੀ 'ਬੁਢਾ ਬਾਬਾ' ਅਜੋਕੀ ਸਮਾਜਕ ਵਿਵਸੱਥਾ ਵਿਚ ਬੁਢੇ- ਮਾਂ ਬਾਪ ਦੀ ਹੋ ਰਹੀ ਦੁਰਦਸ਼ਾ ਵੱਲ ਧਿਆਨ ਦਿਵਾਉਂਦੀਆ ਹਨ । ਇਕਵਾਕ ਸਿੰਘ ਪੱਟੀ ਦੀ ਕਹਾਣੀ ' ਇਨਸਾਨੀਅਤ' ਤੇ ਜਸਵਿੰਦਰ ਕੌਰ ਪਾਰਸ  ਦੀ ਕਹਾਣੀ 'ਰੱਬ ਨਹੀਂ ਮਰਦਾ'  ਵੀ ਸਾਡੀ ਸਾਡੇ ਅੰਦਰੋਂ  ਦੂਜੇ ਦਾ ਦੁੱਖ ਦਰਦ ਵੰਡਾਉਣ ਸਬੰਧੀ ਮਨਫੀ ਹੋ ਰਹੀ ਸੰਵੇਦਨਸ਼ੀਲਤਾ ਨੂੰ ਆਪਣੇ ਫੋਕਸ ਵਿਚ ਰੱਖਦੀਆਂ ਹਨ ।
    ਜਸਵਿੰਦਰ ਕੌਰ ਪਾਰਸ ਦੀ ਕਹਾਣੀ ਕੁੱਖ ਤੋਂ ਕਬਰ ਤੱਕ ਸਮਾਜ ਵਿਚ ਪਨਪ ਰਹੇ ਭਰੂਣ ਹੱਤਿਆ ਵਰਗੇ ਅਮਾਨਵੀ ਵਰਤਾਰੇ ਵਿਰੁੱਧ ਲੋਕ ਰਾਇ ਤਿਆਰ ਕਰਦੀ ਹੈ ਤਾਂ ਰਾਜਾ ਹੰਸਪਾਲ ਦੀ ਕਹਾਣੀ 'ਦਿੱਲੀ ਦੂਰ ਪਰ' ਬਿਨਾਂ ਵੇਖੇ ਭਾਲੇ ਆਪਣੀਆ ਕੁੜੀਆਂ ਨੂੰ ਵਿਦੇਸੀ ਨਾਗਰਿਕਤਾ ਪ੍ਰਾਪਤ ਲਾੜਿਆਂ ਨਾਲ ਵਿਆਹੁਣ ਵਾਲੇ ਮਾਪਿਆਂ ਨੂੰ ਚਿਤਾਵਨੀ ਦੇਂਦੀ ਹੈ ਕਿ ਉਹਨਾਂ ਦਾ ਕਾਹਲਾਪਣ ਉਹਨਾਂ ਦੀਆਂ ਧੀਆਂ ਦੇ ਜੀਵਨ ਨੂੰ ਨਰਕ ਬਣਾ ਸਕਦਾ ਹੈ। 
    ਤਰਲੋਕ ਸਿੰਘ ਹੁੰਦਲ ਦੀ ਕਹਾਣੀ 'ਖੱਟੀ ਚੁੰਨੀ ਦਾ ਬੋਝ' ਇਸ ਸੱਚ ਦੀ ਗੁਆਹ ਬਣਦੀ ਹੈ ਕਿ ਹਰ ਕਾਲ ਤੇ ਹਰ ਹਾਲ ਵਿਚ  ਮਨੁੱਖਤਾ ਆਪਣੀ ਹੋਂਦ ਬਣਾਈ ਰੱਖਦੀ ਹੈ । ਸੰਨ ੪੭ ਦੇ ਅਮਾਨਵੀ ਵਰਤਾਰੇ ਵੇਲੇ ਵੀ ਜਮਾਲਦੀਨ ਵਰਗੇ ਮਾਨਵਤਾ ਦੇ ਅਲੰਬਰਦਾਰ ਮੌਜੂਦ ਸਨ ਜੋ ਦੂਜੇ ਫਿਰਕੇ ਦੀ ਧੀ ਦੀ ਇੱਜ਼ਤ ਬਚਾਉਣ ਲਈ ਆਪਣਾ ਸਾਰਾ ਪਰਿਵਾਰ ਕੁਰਬਾਨ ਕਰ ਸਕਦੇ ਸਨ। ਇਸ ਸੰਗ੍ਰਿਹ ਵਿਚ ਨਵੇਂ ਕਹਾਣੀਕਾਰਾਂ ਦੀ ਸਮੂਲੀਅਤ ਹੋਣ ਕਾਰਨ ਇਹਨਾਂ ਦੀ ਪਰਖ ਪੜਚੋਲ ਲਈ ਵਧੇਰੇ ਕਰੜੇ ਮਾਪਦੰਡ ਵਰਤੇ ਜਾਣੇ ਉਚਿਤ ਨਹੀਂ । ਭਾਵੇਂ ਕੁਝ ਕਹਾਣੀਆਂ ਦੇ ਪਾਤਰ ਆਪਣੀ ਜਿਦੰਗੀ ਵਿਚ ਕਈ ਗੈਰ ਵਿਵਹਾਰਕ ਤੇ ਜ਼ਜ਼ਬਾਤੀ ਫੈਸਲੈ ਵੀ ਲੈਂਦੇ ਹਨ ਪਰ ਸਾਡੇ ਲਈ ਤੱਸਲੀ ਵਾਲੀ ਗੱਲ ਹੈ ਕਿ ਏਹਨਾਂ ਦੇ ਜ਼ਜ਼ਬਾਤ ਮਾਨਵਤਾਵਾਦੀ ਸਰੋਕਾਰਾ ਨਾਲ ਜੁੜੇ ਹੋਏ ਹਨ। ਭਵਿੱਖ ਵਿਚ ਇਹਨਾਂ ਕਹਾਣੀਕਾਰਾਂ 'ਤੇ ਵੱਡੀਆ ਉਮੀਦਾਂ ਰੱਖੀਆਂ ਜਾ ਸਕਦੀਆ ਹਨ।