ਮੈਨੂੰ ਤੇਰੀ ਯਾਦ ਸਤਾਵੇ,
ਕਿੱਦਾਂ ਜੀਵਾਂ ਸਮਝ ਨ ਆਵੇ,
ਤੇਰੇ ਬਾਝੋਂ ਜੀਣਾ ਮੁਸ਼ਕਿਲ,
ਤੈਨੂੰ ਕਾਹਤੋਂ ਤਰਸ ਨ ਆਵੇ,
ਮੇਰੇ ਦਿਲ ਦੇ ਟੋਟੇ ਕਰਕੇ,
ਉਹ ਗ਼ੈਰਾਂ ਸੰਗ ਲੁੱਡੀ ਪਾਵੇ,
ਲੱਖ਼ਾਂ ਭਾਵੇਂ ਜ਼ਖ਼ਮ ਤੂੰ ਦਿੱਤੇ,
ਦਿਲ ਮੇਰਾ ਬਸ ਤੈਨੂੰ ਚਾਹਵੇ,
ਖ਼ੁਆਬਾਂ ਦੇ ਵਿੱਚ ਆ ਕੇ ਮੈਨੂੰ,
ਬਿਰਹੋਂ ਦਾ ਉਹ ਗੀਤ ਸੁਣਾਵੇ,
ਇਸ਼ਕ ਤੇਰੇ ਵਿੱਚ ਝੱਲਾ "ਸੂਫ਼ੀ",
ਤੜਫ਼ੇ ਰੋਵੇ ਨੱਚੇ ਗਾਵੇ