ਇਹ ਇਬਾਦਤ ਮੈਂ ਰੋਜ਼ ਕਰਾਂ,
ਮੇਰੇ ਸਾਹ ਵੀ ਤੇਰੀ ਜਿੰਦਗੀ ਦੇ ਮੁਥਾਜ ਹੋ ਜਾਣ....।
ਮੈਂ ਤੁਰਦਾ-ਤੁਰਦਾ ਰੁਕ ਜਾਵਾਂ,
ਮੇਰੀ ਰੂਹ ਵੀ ਤੇਰੇ ਸ਼ਹਿਰ ਦੀ ਗੁਲਾਮ ਹੋ ਜਾਵੇ......।
ਮੇਰੀਆਂ ਅੱਖਾਂ ਦੇ ਵਿੱਚ ਝਲਕ ਹੋਵੇ ਤੇਰੀ,
ਮੇਰੇ ਦਿਲ ਤੇ ਵੀ ਜੋ ਉਕਰੇ ਉਹ ਤਸਵੀਰ ਤੇਰੀ.......।
ਬਚਪਨ ਤੋਂ ਹੀ ਸਾਭੀਂ ਪਈ ਹੈ,
ਮੇਰੇ ਖਾਬਾਂ ਦੇ ਵਿੱਚ ਇੱਕ ਖੁਸ਼ਬੂ ਤੇਰੀ...........।
ਤੂੰ ਆਵੇਂ ਤੇ ਜਿੰਦਗੀ ਸੋਖੀ ਹੋ ਜਾਣੀ,
ਚਾਰ ਦਹਿਆੜੇ ਹੋਰ ਜੀ ਲਵਾਂਗਾ ਮੈ..........।
ਤੱਕਦਾ ਰਹਾਂਗਾ ਰਾਹ ਮੈਂ ਤੇਰਾ ਆਖਰੀ ਸਾਹ ਤੱਕ,
"ਵਾਲੀਆ" ਰਹੇਗੀ ਉਡੀਕ ਤੈਨੂੰ, ਚਿਖਾਂ ਤੇ ਪੈਣ ਤੱਕ....।
-----------------------------------------