ਖ਼ਬਰਸਾਰ

  •    ਦੁਲੇ ਦਾ ਗ਼ਜ਼ਲ ਸੰਗ੍ਰਹਿ ਬੰਦ-ਬੰਦ ਲੋਕ ਅਰਪਣ / ਗ਼ਜ਼ਲ ਮੰਚ ਫਿਲੌਰ (ਲੁਧਿਆਣਾ)
  •    ਡਾ. ਦਰਸ਼ਨ ਸਿੰਘ 'ਆਸ਼ਟ' ਤੀਜੀ ਵਾਰ ਪ੍ਰਧਾਨ ਚੁਣੇ ਗਏ / ਪੰਜਾਬੀ ਸਾਹਿਤ ਸਭਾ ਰਜਿ. ਪਟਿਆਲਾ
  •    ਵਿਸ਼ਵ ਪੰਜਾਬੀ ਸਾਹਿੱਤ ਵਿਚਾਰ ਮੰਚ ਦੀ ਇਕੱਤਰਤਾ / ਵਿਸ਼ਵ ਪੰਜਾਬੀ ਸਾਹਿੱਤ ਵਿਚਾਰ ਮੰਚ
  •    "ਕਲਮ ਦਾ ਨੇਤਰ" ਦਾ ਵਿਮੋਚਨ ਸਮਾਗਮ / ਸਰਬ ਕਲਾ ਦਰਪਣ ਪੰਜਾਬ(ਰਜਿ.) ਪਟਿਆਲਾ
  •    ਪ੍ਰੋ. ਕੁਲਵੰਤ ਸਿੰਘ ਗਰੇਵਾਲ ਦਾ ਸਨਮਾਨ / ਪੰਜਾਬੀ ਸਾਹਿਤ ਸਭਾ ਰਜਿ. ਪਟਿਆਲਾ
  •    ਕਾਫ਼ਲੇ ਨੇ ਛੁੱਟੀਆਂ ਦੇ ਜਸ਼ਨ ਵਿੱਚ ਮਨਾਏ / ਪੰਜਾਬੀ ਕਲਮਾਂ ਦਾ ਕਾਫ਼ਲਾ, ਟਰਾਂਟੋ
  •    ਪੁਸਤਕ 'ਕਲਮ ਕਾਫ਼ਲਾ' ਦਾ ਲੋਕ ਅਰਪਣ / ਪੰਜਾਬੀ ਸਾਹਿਤ ਸਭਾ ਰਜਿ. ਪਟਿਆਲਾ
  •    ਸਾਹਤਿਕ ਸੱਥ ਘੋਲੀਆ ਕਲਾਂ ਵੱਲੋਂ ਤੀਜਾ ਕਵੀ ਦਰਬਾਰ / ਸਾਹਤਿਕ ਸੱਥ ਘੋਲੀਆ ਕਲਾਂ
  •    ਅਮਿੱਟ ਯਾਦ ਛੱਡ ਗਿਆ ਇਟਲੀ ਦਾ ਤੀਸਰਾ ਸਾਹਿਤਕ ਸਮਾਗਮ / ਸਾਹਿਤ ਸੁਰ ਸੰਗਮ ਸਭਾ ਇਟਲੀ
  • ਵਿਸ਼ਵ ਪੰਜਾਬੀ ਸਾਹਿੱਤ ਵਿਚਾਰ ਮੰਚ ਦੀ ਇਕੱਤਰਤਾ (ਖ਼ਬਰਸਾਰ)


    ਲੁਧਿਆਣਾ -- ਵਿਸ਼ਵ ਪੰਜਾਬੀ ਸਾਹਿਤ ਵਿਚਾਰ ਮੰਚ ਦੀ ਮਾਸਿਕ ਇਕੱਤਰਤਾ ਪੰਜਾਬੀ ਭਵਨ ਲੁਧਿਆਣਾ ਵਿਖੇ ਸਭਾ ਦੇ ਪ੍ਰਧਾਨ ਸ੍ਰੀ ਪ੍ਰੀਤਮ ਪੰਧੇਰ, ਡਾ. ਐਸ ਐਨ ਸੇਵਕ, ਜਨਮੇਜਾ ਸਿੰਘ ਜੌਹਲ ਅਤੇ ਡਾ ਕੁਲਵਿੰਦਰ ਕੌਰ ਮਿਨਹਾਸ ਦੀ ਪ੍ਰਧਾਨਗੀ ਹੇਠ ਹੋਈ। ਜਨਰਲ ਸਕੱਤਰ ਦਲਵੀਰ ਸਿੰਘ ਲੁਧਿਆਣਵੀ ਨੇ ੨੦੧੪ ਨੂੰ ਖੁਸ਼ਆਮਦੀਦ ਆਖਦੇ ਹੋਏ ਕਿਹਾ ਕਿ ਨਵੇਂ ਵਰ੍ਹੇ 'ਚ ਢੇਰ ਸਾਰੀਆਂ ਆਸਾਂ ਤੇ ਉਮੰਗਾਂ ਹੁੰਦੀਆਂ ਨੇ, ਪਰ ਸਾਨੂੰ ਪਿਛਲੇ ਸਾਲ ਦੀ ਸਮੀਖਿਆ ਕਰ ਲੈਣੀ ਚਾਹੀਦੀ ਏ- ਕਿੰਨ੍ਹੀਆਂ ਕੁ ਪੂਰੀਆਂ ਹੋਈਆਂ ਨੇ ਤੇ ਕਿੰਨੀਆਂ ਕੁ ਰਹਿ ਗਈਆਂ; ਕਿੰਨੀ ਕੁ ਹੋਰ ਮਿਹਨਤ ਕਰਨ ਦੀ ਲੋੜ ਐ ਤਾਂ ਜੋ ਨਵਾਂ ਵਰ੍ਹਾ ਖੁਸ਼ੀਆਂ ਤੇ ਖੇੜਿਆਂ ਨਾਲ ਭਰਿਆ ਰਹੇ। 


    ਸ੍ਰੀ ਬਲਕੌਰ ਸਿੰੰਘ ਗਿੱਲ ਨੇ ਭਾਸ਼ਾ ਉੱਤੇ ਆਪਣੇ ਵਿਚਾਰ ਪ੍ਰਗਟਾਉਂਦਿਆ ਕਿਹਾ ਕਿ ਧੁਨੀ ਵਿਗਿਆਨ ਨੂੰ ਇਕ ਥਾਂ ਤੋਂ ਦੂਸਰੀ ਥਾਂ 'ਤੇ ਨਹੀਂ ਲਿਆਂਦਾ ਜਾ ਸਕਦਾ; ਭਾਸ਼ਾ ਨੇ ਹਮੇਸ਼ਾ ਸੌਖ ਵੱਲ ਜਾਣਾ ਹੁੰਦਾ ਏ।
    ਰਚਨਾਵਾਂ ਦੇ ਦੌਰ ਵਿਚ ਡਾ. ਸੇਵਕ ਨੇ ਗ਼ਜ਼ਲ 'ਅਪਣੇ ਅਤੀਤ ਨੂੰ ਭਲਾ ਕਿੱਦਾਂ ਕਹਾਂ ਮਹਾਨ, ਇਨਸਾਨ ਇਸ ਦੀ ਕੈਦ ਵਿਚੋਂ ਨਿਕਲਿਆ ਨਹੀਂ', ਸਭਾ ਦੇ ਸਰਪ੍ਰਸਤ ਮਹਿੰਦਰਦੀਪ ਗਰੇਵਾਲ ਦੀ ਅਮਰੀਕਾ ਤੋਂ ਭੇਜੀ ਹੋਈ ਗ਼ਜ਼ਲ, ਪ੍ਰੀਤਮ ਪੰਧੇਰ ਨੇ ਪੜ੍ਹ ਕੇ ਸੁਣਾਈ, ਜਿਸ ਦਾ ਸ਼ਿਅਰ ਸੀ 'ਘਣੇ ਜੰਗਲ 'ਚ ਸਰ ਸਰ ਹੋ ਰਹੀ ਹੈ, ਕੋਈ ਤਾਂ ਗੱਲ ਆਖਰ ਹੋ ਰਹੀ ਹੈ', ਮਲਕੀਤ ਸਿੰਘ ਮਾਨ ਨੇ 'ਕਿਤੇ ਬੋਹੜਾਂ ਥੱਲੇ ਰਲ ਕੇ ਢਾਣੀ ਬਹਿ ਜਾਣੀ, ਕਰਨੇ ਹਾਸੇ-ਠੱਠੇ ਗੱਲ ਵੀ ਸਹਿ ਜਾਣੀ', ਇੰਜ: ਸੁਰਜਨ ਸਿੰਘ ਨੇ 'ਸੁਣੋ ਸੁਣੋ ਸੱਚ ਸੁਣਾਵਾਂ, ਕਿਹੋ ਜਿਹੇ ਨੇ ਅਜਕਲ੍ਹ ਦੇ ਲੋਕ', ਪ੍ਰਗਟ ਸਿੰਘ ਇਕੋਲਾਹਾ 'ਜਿਹਦੇ ਨਾਲ ਮੈਂ ਲਾ ਲਈ ਯਾਰੀ, ਕਰ ਗਿਆ ਮੇਰੇ ਨਾਲ ਗਦਾਰੀ', ਡਾ ਮਿਨਹਾਸ ਨੇ ਮੰਗਤੇ ਤੋਂ ਸੇਧ ਲੈ ਕੇ ਇਨਸਾਨ ਬਣ ਗਿਆ, ਕਹਾਣੀ ਪੇਸ਼ ਕੀਤੀ। ਪ੍ਰੀਤਮ ਪੰਧੇਰ ਨੇ 'ਮੇਰੇ ਜ਼ਿਹਨ ਦੀ ਪੀੜ ਜਦ ਇਜ਼ਹਾਰ ਕਰਦੀ ਹੈ, ਉਹ ਆਖਦੇ ਨੇ ਇਸ ਨੂੰ ਇਹ ਪਰਚਾਰ ਕਰਦੀ ਹੈ', ਦਲਬੀਰ ਕਲੇਰ ਨੇ ਸੱਭਿਆਚਾਰਕ ਗੀਤ ਅਤੇ ਜਨਮੇਜਾ ਸਿੰਘ ਜੌਹਲ, ਇੰਜ: ਜਸਵੀਰ ਸਿੰਘ, ਮਹਿੰਦਰ ਸਿੰਘ, ਬੁੱਧ ਸਿੰਘ ਨੀਲੋ ਆਦਿ ਨੇ ਆਪੋ-ਆਪਣੀਆਂ ਤਾਜ਼ਾ-ਤਰੀਨ ਰਚਨਾਵਾਂ ਪੇਸ਼ ਕੀਤੀਆਂ। ਇਨ੍ਹਾਂ 'ਤੇ ਉਸਾਰੂ ਬਹਿਸ ਤੇ ਸੁਝਾਅ ਵੀ ਦਿੱਤੇ ਗਏ।  ਦਲਵੀਰ ਸਿੰਘ ਲੁਧਿਆਣਵੀ ਨੇ ਆਏ ਹੋਏ ਸਾਹਿਤਕਾਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਰਚਨਾਵਾਂ 'ਤੇ ਬਹਿਸ ਹੋਣੀ ਚੰਗਾ ਵਰਤਾਰਾ ਹੈ; ਸਾਹਿਤ ਹੋਰ ਨਿਖਰਦਾ ਹੈ।

    ਦਲਵੀਰ ਸਿੰਘ ਲੁਧਿਆਣਵੀ