ਘਰੋਂ ਨਿਕਲੇ ਸੀ ਕਿ ਬਦਲਾਂਗੇ ਜਮਾਨੇ ਨੂੰ,
ਉਲਟਾ ਇਸ ਜਮਾਨੇ ਨੇ ਦਿੱਤਾ ਮੈਨੂੰ ਬਦਲ,
ਮੂਰਤਾਂ-ਏ-ਪੱਥਰ ਸਭ, ਹੱਡ-ਮਾਸ ਤੋਂ ਸੱਖਣੀਆਂ,
ਤੇ ਮੈਂ ਸਿਰਜ ਲਿਆ ਇਥੇ ਸੀਸ਼ੇ ਦਾ ਮਹਿਲ,
ਚੂੱਕ ਕੇ ਆਸਾਂ ਦੀਆ ਲੋਥਾਂ, ਦੇ ਰਿਹਾ ਸੱਚ ਦਾ ਹੋਕਾ,
ਤੇ ਖੜਕਾ ਰਿਹਾਂ ਹਰ ਇਕ ਬਾਰੀ, ਹਰ ਇਕ ਸਰਦਲ,
ਸੂਰਜ, ਚੰਨ ਤੇ ਤਾਰੇ ਖਾ ਲਏ ਇਸ ਹਨੇਰੇ ਨੇ,
ਤੇ ਜੁਗਨੂਆਂ ਦੀ ਰੋਸ਼ਨੀ ਦਾ ਵੀ ਹੋ ਰਿਹਾ ਕਤਲ,
ਨਜਮਾਂ ਤੇ ਸ਼ੇਅਰ ਅਨੇਕਾਂ ਨੇ ਇਸ ਨਫਰਤ ਤੇ,
ਪਰ ਬੜੇ ਵਕ਼ਤ ਤੋਂ ਨਹੀ ਮਿਲੀ ਕੋਈ ਪਿਆਰ ਦੀ ਗ਼ਜ਼ਲ,
ਮਾਰੋ ਨਾ ਠੋਕਰਾਂ ਇੰਜ, ਕੇ ਮੈਂ ਅਜੇ ਪੱਥਰ ਨਹੀ,
ਮੈਂ ਮੋਮ ਹਾਂ... ਜੋ ਬਿਨ ਸੇਕ ਰਹੀ ਹੈ ਪਿਗਲ,
ਕਿ ਆਪਣੇ ਤੇ ਪਰਾਏ ਕਿ, ਦੋਵੇਂ ਨੇ ਤਿਆਰ ਕਤਲ ਲਈ,
ਤੇ ਮੈਂ ਅਮਰ ਉਡੀਕ ਰਿਹਾ ਕੋਣ ਕਰਦਾ ਹੈ ਪਹਿਲ.