ਅੱਜ ਯਾਰ ਵੀ ਮੇਰੇ ਸਾਰੇ,
ਗੁਜਰ ਗਏ ਦੀ ਗੱਲ ਹੋ ਗਏ..
ਜੋ ਸੀ ਦਿਲ ਦੇ ਕਰੀਬ,
ਓਹ ਪਾਣੀ ਚ ਪੇਂਦੀ ਛਲ ਹੋ ਗਏ..
ਸਮਾਂ ਸੀ ਜੋ ਕਦੇ ਸਾਡਾ,
ਉਸ ਬਦਲੇ ਸਮੇਂ ਦੇ ਪੱਲ ਹੋ ਗਏ..
ਅੱਜ ਯਾਰ ਵੀ ਮੇਰੇ ਸਾਰੇ,
ਗੁਜਰ ਗਏ ਦੀ ਗੱਲ ਹੋ ਗਏ..
ਉਮਰਾ ਦੀ ਚਲਦੀ ਰੀਤ ਪੂਰਾਣੀ,
ਸਭ ਉਸੇ ਭੀੜ ਦੇ ਵੱਲ ਹੋ ਗਏ..
ਜੋ ਹਸਕੇ ਮੁਹਬਤ ਕਰਦੇ ਸੀ,
ਖੋਰੇ ਕਿਹਦੇ ਅੱਜ-ਕੱਲ ਹੋ ਗਏ..
ਨਾ ਸੀ ਪੂਰਬ ਨਾ ਕੋਈ ਪੱਛਮ,
ਸਭ ਵਹੇਂਦੀ ਹਵਾ ਦੇ ਚੱਲ ਹੋ ਗਏ..
ਅੱਜ ਯਾਰ ਵੀ ਮੇਰੇ ਸਾਰੇ,
ਗੁਜਰ ਗਏ ਦੀ ਗੱਲ ਹੋ ਗਏ..
ਹਾਸਾ ਠੀਠਾ ਕਰਦੇ ਸੀ ਜੋ,
ਅੱਜ ਸ਼ਾਮ ਹਸੀਨ ਦੇ ਗਮ ਹੋ ਗਏ..
ਇੱਕ ਖਵਾਬਾ ਵਾਲਾ ਬੰਨ ਕੇ ਛਲਾ,
ਸਭ ਆਪਣੇ ਘਰਾਂ ਦੇ ਵੱਲ ਹੋ ਗਏ..
ਪਹੇਲੇ ਬੋਲ ਤੇ ਸੁਣਦੇ ਸੀ ਜੋ,
ਅੱਜ ਹੁੰਗਾਰੇ ਭਰਦੀ ਗੱਲ ਹੋ ਗਏ..
ਨਾ ਕੋਈ ਆਪਣਾ ਨਾ ਸੀ ਬੇਗਾਨਾ,
ਸਭ ਬੀਤੇ ਸਮੇਂ ਦੇ ਕੱਲ ਹੋ ਗਏ..
ਅੱਜ ਯਾਰ ਵੀ ਮੇਰੇ ਸਾਰੇ,
ਗੁਜਰ ਗਏ ਦੀ ਗੱਲ ਹੋ ਗਏ