ਨਿਮਰਤਾ ਤੇ ਹੰਕਾਰ (ਲੇਖ )

ਵਿਵੇਕ    

Email: vivekkot13@gmail.com
Address: ਕੋਟ ਈਸੇ ਖਾਂ
ਮੋਗਾ India
ਵਿਵੇਕ ਦੀਆਂ ਹੋਰ ਰਚਨਾਵਾਂ ਪੜ੍ਹਨ ਲਈ ਇਥੇ ਕਲਿਕ ਕਰੋ


ਭੀਸ਼ਮ ਪਿਤਾਮਾ ਕੁਰਕਸ਼ੇਤਰ ਵਿੱਚ ਤੀਰਾਂ ਦੀ ਸੇਜ਼ ਤੇ ਪਏ ਸਨ।ਸਾਰੇ ਕੌਰਵ ਤੇ ਪਾਂਡਵ ਦੁੱਖੀ ਹਿਰਦੇ ਨਾਲ ਉਹਨਾਂ ਦੇ ਦੁਆਲੇ ਖੜ੍ਹੇ ਉਹਨਾਂ੍ਹ ਨੂੰ ਵੇਖ ਰਹੇ ਸਨ।ਪਿਤਾਮਾ ਨੇ ਹਲਕੇ ਜਿਹੇ ਸੁਰ ਵਿੱਚ ਕਿਹਾ ਕਿ ਹੁਣ ਮੈਂ ਮੌਤ ਦੀ ਗੋਦ ਵਿੱਚ ਜਾਣਾ ਚੁਹੰਦਾ ਹਾਂ।ਹੁਣ ਮੇਰਾ ਅੰਤਿਮ ਸਮਾਂ ਨੇੜੇ ਹੈ।

   .ਇਹ ਸੁਣ ਧਰਮਰਾਜ ਯੁਧਿਸ਼ਟਰ ਨੇ ਕਿਹਾ," ਪਿਤਾਮਾ ਸ਼੍ਰੀ ਤੁਹਾਡੇ ਮਾਰਗ ਦਰਸ਼ਨ ਵਿੱਚ ਅਸਾਂ ਨੇ ਜੀਵਨ ਵਿੱਚ ਬਹੁਤ ਕੁੱਝ ਸਿੱਖਿਆ।ਇਸ ਸੰਕਟ ਦੇ ਵੇਲੇ ਮੈਂ ਆਪ ਜੀ ਅੱਗੇ ਹੱਥ ਬੰਨ ਪ੍ਰਾਥਨਾ ਕਰਦਾ ਹਾਂ ਕਿ ਸਾਨੂੰ ਜ਼ਾਦੇ ਜ਼ਾਦੇ ਅਜਿਹੀ ਸਿੱਖਿਆਦਾਇਕ ਗੱਲ ਦੱਸੋ ਜੋ ਜੀਵਨ ਭਰ ਸਾਡੇ ਕੰਮ ਆਵੇ।

    ਭੀਸ਼ਮ ਪਿਤਾਮਾ ਨੇ ਇੱਕ ਮਿੰਟ ਮੌਨ ਧਾਰਿਆ ਅੱਖਾਂ ਬੰਦ ਕੀਤੀਆ ।ਸਾਰੇ ਇੰਜ਼ ਹੀ ਇੱਕ ਟੱਕ ਪਿਤਾਮਾ ਵੱਲ ਵੇਖ ਰਹੇ ਸਨ।ਸੁਣੋ, ਪਿਤਾਮਾ ਅੱਖਾ ਖੋਲ ਕੇ ਬੋਲੇ,'ਮੈਂ ਤਹਾਨੂੰ ਇੱਕ ਨਦੀ ਦੀ ਕਥਾ ਸੁਣਾਓਦਾ ਹਾਂ ਜਿਸ ਵਿੱਚ ਜੀਵਨ ਦਾ ਸਾਰ ਹੈ।

   .ਇੱਕ ਦਿਨ ਸਾਗਰ ਨੇ ਨਦੀ ਨੂੰ ਕਿਹਾ ,'ਤੂੰ ਵੱਡੇ ਵੱਡੇ ਰੁੱਖ ਆਪਣੇ ਨਾਲ ਹੀ ਵਹਾ ਕੇ ਲੈ ਆਉਂਦੀ ਏ,ਪਰ ਨਿੱਕੇ ਨਿੱਕੇ ਫੁੱਲ ਬੂਟੇ ਘਾਹ ਤੂੰ ਆਪਣੇ ਨਾਲ ਨਹੀ ਲੈ ਕੇ ਆਉਂਦੀ।ਸਾਗਰ ਦੀ ਗੱਲ ਸੁਣ ਕੇ ਨਦੀ ਹੱਸ ਕੇ ਬੋਲੀ,"ਜ਼ਦੋ ਵੀ ਮੇਰੇ ਵਿੱਚ ਪਾਣੀ ਦਾ ਤੇਜ਼ ਵਹਾਅ ਅਉਂਦਾ ਹੈ,ਤਦ ਨਿੱਕੇ ਨਿੱਕੇ ਬੂਟੇ ,ਘਾਹ ਸਭ ਝੁੱਕ ਜ਼ਾਦੇ ਹਨ ।ਵੱਡੇ ਰੁੱਖ ਆਪਣੇ ਵੱਡੇ ਅਕਾਰ ਦੇ ਹੰਕਾਰ ਵਿੱਚ ਝੁੱਕਦੇ ਨਹੀ।ਉਹ ਮੇਰੇ ਅੱਗੇ ਤਣ ਕੇ ਖੜੇ ਰਹਿੰਦੇ ਹਨ।ਛੋਟੇ ਬੂਟੇ ,ਘਾਹ ਝੁੱਕ ਕੇ ਨਿਮਰਤਾ ਪੂਰਵਕ ਮੈਨੂੰ ਅੱਗੇ ਤੁਰਨ ਦਾ ਸਹਿਜਤਾ ਨਾਲ ਰਸਤਾ ਦੇ ਦਿੰਦੇ ਹਨ।ਨਿਮਰਤਾ ਅੱਗੇ ਹੰਕਾਰ ਹਮੇਸ਼ਾ ਹੀ ਹਾਰ ਜ਼ਾਦਾ ਹੈ।ਨਦੀ ਦੇ ਉੱਤਰ ਨਾਲ ਸਾਗਰ ਸੰਤੁਸ਼ਟ ਹੋ ਗਿਆ।